ਬਮਾਕੋ: ਮਾਲੀ ਦੇ ਰਾਸ਼ਟਰਪਤੀ ਇਬਰਾਹਿਮ ਬੌਬਾਕਰ ਕੀਟਾ ਨੇ ਮੰਗਲਵਾਰ ਦੇਰ ਰਾਤ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਦਾ ਐਲਾਨ ਕੀਤਾ।ਉਹ ਨਹੀਂ ਚਾਹੁੰਦੇ ਸੀ ਕਿ ਫੌਜ ਦੇ ਵਿਦਰੋਹ ਤੋਂ ਬਾਅਦ ਦੇਸ਼ ਨੂੰ ਰਾਜਨੀਤਿਕ ਸੰਕਟ ਦਾ ਸਾਹਮਣਾ ਕਰਨਾ ਪਵੇ ਅਤੇ ਖੂਨ ਵਹਾਇਆ ਜਾਵੇ।


ਕੌਮੀ ਟੈਲੀਵੀਜ਼ਨ 'ਤੇ ਪ੍ਰਸਾਰਿਤ ਕੀਤੇ ਗਏ ਇੱਕ ਸੰਖੇਪ ਬਿਆਨ ਵਿੱਚ ਕੀਟਾ ਨੇ ਕਿਹਾ, "ਅੱਜ, ਸੈਨਾ ਦੇ ਕੁਝ ਹਿੱਸਿਆਂ ਨੇ ਫੈਸਲਾ ਕੀਤਾ ਹੈ ਕਿ ਦਖਲਅੰਦਾਜ਼ੀ ਜ਼ਰੂਰੀ ਸੀ। ਕੀ ਮੇਰੇ ਕੋਲ ਸੱਚਮੁੱਚ ਕੋਈ ਵਿਕਲਪ ਹੈ? ਕਿਉਂਕਿ ਮੈਂ ਨਹੀਂ ਚਾਹੁੰਦਾ ਕਿ ਲਹੂ ਵਹਾਇਆ ਜਾਵੇ।"

ਕੀਟਾ ਨੇ ਕਿਹਾ ਕਿ ਉਸਨੇ "ਹੁਣ ਤੋਂ ਆਪਣੀ ਡਿਊਟੀ ਛੱਡਣ ਦਾ ਫੈਸਲਾ ਕੀਤਾ ਹੈ।" ਇਸ ਤੋਂ ਪਹਿਲਾਂ, ਕੀਟਾ ਅਤੇ ਪ੍ਰਧਾਨਮੰਤਰੀ ਬਾਬੂਓ ਸਿਸੇ ਨੂੰ ਸੈਨਿਕਾਂ ਨੇ ਦੇਸ਼ ਵਿੱਚ ਇੱਕ ਮਹੀਨੇ ਤੋਂ ਚੱਲ ਰਹੇ ਸੰਕਟ ਦੌਰਾਨ ਨਜ਼ਰਬੰਦ ਕਰ ਲਿਆ ਸੀ।