Corona virus: ਦੁਨੀਆਂ ਦੇ ਵੱਖ-ਵੱਖ ਦੇਸ਼ਾਂ 'ਚ ਅਜੇ ਵੀ ਤੇਜ਼ ਰਫ਼ਤਾਰ ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆ ਰਹੇ ਹਨ। ਪਿਛਲੇ ਇਕ ਦਿਨ 'ਚ ਦੁਨੀਆਂ 'ਚ 213 ਦੇਸ਼ਾਂ 'ਚ 2 ਲੱਖ 58 ਹਜ਼ਾਰ ਨਵੇਂ ਮਾਮਲੇ ਸਾਹਮਣੇ ਆਏ ਜਦਕਿ 6,438 ਲੋਕਾਂ ਦੀ ਜਾਨ ਚਲੇ ਗਈ। ਕੌਮਾਂਤਰੀ ਪੱਧਰ 'ਤੇ ਹੁਣ ਤਕ ਦੋ ਕਰੋੜ 25 ਲੱਖ ਤੋਂ ਜ਼ਿਆਦਾ ਵਾਇਰਸ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ।


ਇਨ੍ਹਾਂ 'ਚੋਂ 07,90,000 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਤੋਂ ਇਲਾਵਾ ਠੀਕ ਹੋਣ ਵਾਲੇ ਮਰੀਜ਼ਾਂ ਦਾ ਅੰਕੜਾ ਇਕ ਕਰੋੜ, 52 ਲੱਖ ਤੋਂ ਪਾਰ ਪਹੁੰਚ ਗਿਆ ਹੈ। ਇਸ ਦੇ ਬਾਵਜੂਦ ਦੁਨੀਆਂ ਭਰ 'ਚ 64 ਲੱਖ ਐਕਟਿਵ ਕੇਸ ਹਨ।


ਕੋਰੋਨਾ ਪ੍ਰਭਾਵਿਤ ਮੁਲਕਾਂ 'ਚ ਅਜੇ ਵੀ ਅਮਰੀਕਾ ਪਹਿਲੇ ਨੰਬਰ 'ਤੇ ਹੈ। ਜਿੱਥੇ ਹੁਣ ਤਕ 57 ਲੱਖ ਤੋਂ ਜ਼ਿਆਦਾ ਲੋਕ ਐਕਟਿਵ ਹਨ। ਅਮਰੀਕਾ 'ਚ ਪਿਛਲੇ 24 ਘੰਟਿਆਂ 'ਚ 43 ਹਜ਼ਾਰ ਤੋਂ ਜ਼ਿਆਦਾ ਨਵੇਂ ਕੇਸ ਆਏ ਤੇ 1,216 ਲੋਕਾਂ ਦੀ ਮੌਤ ਹੋ ਗਈ। ਬ੍ਰਾਜ਼ੀਲ 'ਚ ਪਿਛਲੇ ਇਕ ਦਿਨ  'ਚ 48 ਹਜ਼ਾਰ ਨਵੇਂ ਕੇਸ ਆਏ। ਮੌਜੂਦਾ ਸਮੇਂ ਭਾਰਤ 'ਚ ਰੋਜ਼ਾਨਾ ਸਭ ਤੋਂ ਜ਼ਿਆਦਾ ਕੇਸ ਸਾਹਮਣੇ ਆ ਰਹੇ ਹਨ। ਭਾਰਤ 'ਚ ਆਏ ਦਿਨ 50 ਹਜ਼ਾਰ ਤੋਂ ਵੱਧ ਨਵੇਂ ਕੇਸ ਦਰਜ ਕੀਤੇ ਜਾ ਰਹੇ ਹਨ।


ਵੱਖ-ਵੱਖ ਦੇਸ਼ਾਂ ਦੇ ਅੰਕੜੇ:


ਅਮਰੀਕਾ: ਕੇਸ - 5,699,211, ਮੌਤਾਂ - 176,290


ਬ੍ਰਾਜ਼ੀਲ: ਕੇਸ - 3,460,413, ਮੌਤਾਂ - 111,189


ਭਾਰਤ: ਕੇਸ - 2,835,822, ਮੌਤਾਂ - 53,994


ਰੂਸ: ਕੇਸ - 937,321, ਮੌਤਾਂ - 15,989


ਮੈਕਸੀਕੋ: ਕੇਸ - 531,239, ਮੌਤਾਂ - 57,774


ਪੇਰੂ: ਕੇਸ - 549,321, ਮੌਤਾਂ - 26,658


ਇਟਲੀ: ਕੇਸ - 241,419, ਮੌਤਾਂ - 34,854


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ