ਮੁਬੰਈ: ਸੁਸ਼ਾਂਤ ਸਿੰਘ ਰਾਜਪੂਤ ਦੀ ਆਖ਼ਿਰੀ ਫ਼ਿਲਮ 'ਦਿਲ ਬੇਚਾਰਾ' ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ।ਫ਼ਿਲਮ ਦਾ ਟ੍ਰੇਲਰ ਰਿਲੀਜ਼ ਹੁੰਦੇ ਹੀ, ਉਸ ਨੂੰ ਸ਼ੇਅਰ ਕਰਨ ਦਾ ਸਿਲਸਿਲਾ ਵੀ ਸ਼ੁਰੂ ਹੋ ਗਿਆ ਹੈ।ਆਮ ਲੋਕਾਂ ਤੋਂ ਲੈਕੇ ਫ਼ਿਲਮ ਸਟਾਰਸ ਤੱਕ ਸਾਰੇ ਫ਼ਿਲਮ ਦੇ ਟ੍ਰੇਲਰ ਨੂੰ ਖੂਬ ਪਿਆਰ ਦੇ ਰਹੇ ਹਨ ਅਤੇ ਫ਼ਿਲਮ ਦੇ ਟ੍ਰੇਲਰ ਨੂੰ ਸ਼ੇਅਰ ਵੀ ਕਰ ਰਹੇ ਹਨ।
ਇੰਡਸਟਰੀ ਵਿੱਚ ਸੁਸ਼ਾਂਤ ਦੇ ਕਰੀਬੀ ਦੋਸਤਾਂ ਵਿੱਚ ਕ੍ਰਿਤੀ ਸੇਨਨ ਦਾ ਨਾਮ ਵੀ ਆਉਂਦਾ ਹੈ ,ਸੁਸ਼ਾਂਤ ਦੀ ਫ਼ਿਲਮ ਦਿਲ ਬੇਚਾਰਾ ਰਿਲੀਜ਼ ਹੋਣ ਵਾਲੀ ਹੈ , ਤੇ ਉਹ ਇਸ ਦੁਨੀਆ ਦੇ ਵਿੱਚ ਨਹੀਂ ਹੈ। ਇਸਦੇ ਕਰਕੇ ਕ੍ਰਿਤੀ ਸੇਨਨ ਫ਼ਿਲਮ ਨੂੰ ਪ੍ਰਮੋਟ ਕਰ ਆਪਣੀ ਦੋਸਤੀ ਖੂਬ ਨਿਭਾ ਰਹੀ ਹੈ।ਕ੍ਰਿਤੀ ਦਾ ਕਹਿਣਾ ਹੈ ਕਿ ਸੁਸ਼ਾਂਤ ਦੀ ਫ਼ਿਲਮ ਨੂੰ ਵੇਖਣਾ ਕਾਫੀ ਮੁਸ਼ਕਲ ਹੈ ਪਰ ਮੈਂ ਕਿਦਾਂ ਨਾ ਦੇਖਾਂ।
ਕ੍ਰਿਤੀ ਤੋਂ ਇਲਾਵਾ ਪ੍ਰਿਯੰਕਾ ਚੋਪੜਾ ਤੇ ਸਾਰਾ ਅਲੀ ਖਾਨ ਨੇ ਲਿਖਿਆ, 'ਸੁਸ਼ਾਂਤ ਸਿੰਘ ਰਾਜਪੂਤ - ਇਕ ਆਖ਼ਿਰੀ ਵਾਰ'।
ਐਕਟਰ ਸੁਸ਼ਾਂਤ ਸਿੰਘ ਰਾਜਪੂਤ ਦੀ ਫਿਲਮ 'ਦਿਲ ਬੇਚਾਰਾ' ਡਿਜੀਟਲ ਪਲੇਟਫਾਰਮ ਤੇ ਰਿਲੀਜ਼ ਹੋਏਗੀ। ਇਹ ਫ਼ਿਲਮ 24 ਜੁਲਾਈ ਨੂੰ ਡਿਜ਼ਨੀ ਹੌਟਸਟਾਰ ਤੇ ਸਟ੍ਰੀਮ ਕੀਤੀ ਜਾਏਗੀ।
ਇਹ ਫਿਲਮ ਅਭਿਨੇਤਾ ਸੁਸ਼ਾਂਤ ਸਿੰਘ ਰਾਜਪੂਤ ਦੀ ਆਖਰੀ ਫ਼ਿਲਮ ਹੋਵੇਗੀ।ਇਸ ਫਿਲਮ ਵਿੱਚ ਸੁਸ਼ਾਂਤ ਸਿੰਘ ਰਾਜਪੂਤ ਦੇ ਨਾਲ ਸੰਜਨਾ ਸਾਂਘੀ ਨਜ਼ਰ ਆਏਗੀ। ਦਿਲ ਵੇਚਾਰਾ ਅੰਗਰੇਜ਼ੀ ਫ਼ਿਲਮ ਦਾ ਫਾਲਟ ਇਨ ਅਵਰ ਸਟਾਰਜ਼ ਦਾ ਹਿੰਦੀ ਰੇਮੇਕ ਹੈ। ਜਿਸ ਨੂੰ ਅੰਗਰੇਜ਼ੀ ਦੇ ਵਿੱਚ ਬਹੁਤ ਪਸੰਦ ਕੀਤਾ ਗਿਆ ਸੀ।ਹਾਲਾਂਕਿ ਸੁਸ਼ਾਂਤ ਸਿੰਘ ਰਾਜਪੂਤ ਦੇ ਖੁਦਕੁਸ਼ੀ ਕਰਨ ਤੋਂ ਬਾਅਦ ਫੈਨਜ਼ ਨੇ ਡਿਮਾਂਡ ਕੀਤੀ ਸੀ ਕਿ ਇਸ ਫਿਲਮ ਨੂੰ ਵੱਡੇ ਪਰਦੇ ਤੇ ਹੀ ਰਿਲੀਜ਼ ਕੀਤਾ ਜਾਵੇ। ਪਰ ਕੋਰੋਨਾਵਾਇਰਸ ਦੇ ਚੱਲਦਿਆਂ ਸਿਨੇਮਾ ਘਰ ਕਦੋਂ ਖੁੱਲ੍ਹਣਗੇ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਇਸੇ ਕਰਕੇ ਫਿਲਮ ਦੇ ਮੇਕਰਜ਼ ਨੇ ਇਸ ਦੇ ਰਾਈਟ ਇੱਕ ਡਿਜੀਟਲ ਪਲੇਟਫਾਰਮ ਨੂੰ ਸੈੱਲ ਕਰ ਦਿੱਤੇ।
ਤੁਹਾਨੂੰ ਦਸ ਦੇਈਏ ਕੇ ਸੁਸ਼ਾਂਤ ਸਿੰਘ ਰਾਜਪੂਤ ਨੇ 14 ਜੂਨ ਨੂੰ ਆਪਣੇ ਮੁੰਬਈ ਵਾਲੇ ਘਰ ਅੰਦਰ ਹੀ ਫਾਹਾ ਲਾ ਕਿ ਖੁਦਕੁਸ਼ੀ ਕਰ ਲਈ ਸੀ।
ਇਹ ਵੀ ਪੜ੍ਹੋ:ਸੈਕਸ ਪਾਵਰ ਦੇ ਨਾਲ-ਨਾਲ ਸ਼ਿਲਾਜੀਤ ਦੇ ਹੋਰ ਵੀ ਬਹੁਤ ਫਾਇਦੇ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ
'ਦਿਲ ਬੇਚਾਰਾ' ਦਾ ਟ੍ਰੇਲਰ ਵੇਖ ਜਜ਼ਬਾਤੀ ਹੋਏ ਸਿਤਾਰੇ, ਸ਼ੇਅਰ ਕਰ ਲਿਖਿਆ ਇਹ
ਏਬੀਪੀ ਸਾਂਝਾ
Updated at:
07 Jul 2020 06:22 PM (IST)
ਸੁਸ਼ਾਂਤ ਸਿੰਘ ਰਾਜਪੂਤ ਦੀ ਆਖ਼ਿਰੀ ਫ਼ਿਲਮ 'ਦਿਲ ਬੇਚਾਰਾ' ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ।ਫ਼ਿਲਮ ਦਾ ਟ੍ਰੇਲਰ ਰਿਲੀਜ਼ ਹੁੰਦੇ ਹੀ, ਉਸ ਨੂੰ ਸ਼ੇਅਰ ਕਰਨ ਦਾ ਸਿਲਸਿਲਾ ਵੀ ਸ਼ੁਰੂ ਹੋ ਗਿਆ ਹੈ।
- - - - - - - - - Advertisement - - - - - - - - -