ਨਵੀਂ ਦਿੱਲੀ: ਸਮਾਰਟਫੋਨ ਕੰਪਨੀਆਂ ਵਿਕਰੀ ਵਧਾਉਣ ਲਈ ਹੈਂਡਸੈੱਟਸ 'ਤੇ ਹਜ਼ਾਰਾਂ ਰੁਪਏ ਦੀ ਛੋਟ ਦੇ ਰਹੀਆਂ ਹਨ। Samsung ਤੋਂ ਲੈ ਕੇ Oppo ਤੱਕ, ਇਨ੍ਹਾਂ ਕੰਪਨੀਆਂ ਵੱਲੋਂ ਸ਼ਾਨਦਾਰ ਆਫਰ ਦਿੱਤੇ ਜਾ ਰਹੇ ਹਨ। ਜੇ ਤੁਸੀਂ ਨਵਾਂ ਸਮਾਰਟਫੋਨ ਲੈਣ ਦੀ ਯੋਜਨਾ ਬਣਾ ਰਹੇ ਹੋ, ਤਾਂ ਤੁਹਾਡੇ ਕੋਲ ਇਹ ਸਸਤੇ ਫੋਨ ਲੈਣ ਦਾ ਵਧੀਆ ਮੌਕਾ ਹੈ। ਆਓ ਜਾਣਦੇ ਹਾਂ ਕਿਹੜੇ ਸਮਾਰਟਫੋਨਸ ਤੇ ਮਿਲ ਰਹੀ ਹੈ ਆਫਰ।


Samsung Galaxy Z Flip
Samsung ਦੇ ਫੋਲਡੇਬਲ ਫੋਨ ਗੈਲਕਸੀ ਜੈੱਡ ਫਲਿਪ ਤੇ ਕੰਪਨੀ ਸੱਤ ਹਜ਼ਾਰ ਦੀ ਛੋਟ ਦੇ ਰਹੀ ਹੈ। ਇਸ ਫੋਨ ਦੀ ਅਸਲ ਕੀਮਤ 1,15,999 ਰੁਪਏ ਹੈ। ਇਹ ਫੋਨ ਛੋਟ ਤੋਂ ਬਾਅਦ 1,08,999 ਰੁਪਏ 'ਚ ਮਿਲ ਰਿਹਾ ਹੈ।

Samsung Galaxy Note 10 Lite
ਇਸ ਫੋਨ 'ਤੇ ਕਰੀਬ ਚਾਰ ਹਜ਼ਾਰ ਰੁਪਏ ਦੀ ਛੋਟ ਦਿੱਤੀ ਜਾ ਰਹੀ ਹੈ। ਹਾਲਾਂਕਿ ਫੋਨ ਦੀ ਕੀਮਤ 41,999 ਰੁਪਏ ਹੈ, ਪਰ ਛੂਟ ਤੋਂ ਬਾਅਦ ਇਸ ਨੂੰ 37,999 ਰੁਪਏ ਵਿੱਚ ਖਰੀਦਿਆ ਜਾ ਸਕਦਾ ਹੈ। ਇਹ ਫੋਨ Exynos ਪ੍ਰੋਸੈਸਰ ਦੇ ਨਾਲ ਲਾਂਚ ਕੀਤਾ ਗਿਆ ਸੀ।

Oppo Reno 3 Pro
Oppo Reno 3 Pro ਤੇ  ਕੰਪਨੀ ਦੋ ਹਜ਼ਾਰ ਰੁਪਏ ਦੀ ਛੂਟ ਦੇ ਰਹੀ ਹੈ। ਛੂਟ ਤੋਂ ਬਾਅਦ, 31,990 ਰੁਪਏ ਦਾ ਇਹ ਫੋਨ 29,990 ਵਿੱਚ ਉਪਲਬਧ ਹੈ। ਮੀਡੀਆ ਟੇਕ ਹੈਲੀਓ ਪ੍ਰੋਸੈਸਰ ਵਾਲੇ ਇਸ ਫੋਨ 'ਚ 8GB ਰੈਮ  ਮਿਲ ਰਹੀ ਹੈ।

Oppo F15
Oppo F15 ਸਮਾਰਟਫੋਨ 'ਤੇ ਕੰਪਨੀ ਵਲੋਂ ਇੱਕ ਹਜ਼ਾਰ ਰੁਪਏ ਤੱਕ ਦੀ ਛੋਟ ਦਿੱਤੀ ਜਾ ਰਹੀ ਹੈ। ਛੂਟ ਹੋਣ ਤੋਂ ਬਾਅਦ ਇਸ ਫੋਨ ਦੀ ਕੀਮਤ 19,990 ਰੁਪਏ ਤੋਂ ਘੱਟ ਕੇ 18,990 ਰੁਪਏ ਹੋ ਗਈ ਹੈ।

Oppo Reno 2F
Oppo ਦੇ ਇਸ ਫੋਨ ਦੀਆਂ ਕੀਮਤਾਂ ਵਿੱਚ ਵੀ ਦੋ ਹਜ਼ਾਰ ਰੁਪਏ ਦੀ ਛੋਟ ਦਿੱਤੀ ਜਾ ਰਹੀ ਹੈ। ਇਹ ਫੋਨ, ਜੋ ਕਿ 25,990 ਰੁਪਏ ਦੀ ਕੀਮਤ ਦਾ ਹੈ, ਹੁਣ 23,990 ਰੁਪਏ ਵਿੱਚ ਉਪਲੱਬਧ ਹੈ।


ਇਹ ਵੀ ਪੜ੍ਹੋ:ਸੈਕਸ ਪਾਵਰ ਦੇ ਨਾਲ-ਨਾਲ ਸ਼ਿਲਾਜੀਤ ਦੇ ਹੋਰ ਵੀ ਬਹੁਤ ਫਾਇਦੇ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ