ਨਵੀਂ ਦਿੱਲੀ: ਕੋਰੋਨਾ ਨੂੰ ਫੈਲਣ ਤੋਂ ਰੋਕਣ ਲਈ ਲਾਏ ਗਏ ਲੌਕਡਾਊਨ ਕਾਰਨ ਦੇਸ਼ ਭਰ ਵਿੱਚ 12 ਕਰੋੜ ਤੋਂ ਵੱਧ ਲੋਕਾਂ ਦੀਆਂ ਨੌਕਰੀਆਂ ਖ਼ਤਮ ਹੋਈਆਂ ਹਨ। ਹਾਲਾਂਕਿ, ਚੰਗੀ ਗੱਲ ਇਹ ਹੈ ਕਿ ਇਨ੍ਹਾਂ ਵਿੱਚੋਂ 75% ਤੋਂ ਵੱਧ ਨੌਕਰੀਆਂ ਜਿਵੇਂ ਹੀ ਲੌਕਡਾਊਨ ‘ਚ ਢਿੱਲ ਮਿਲੀ ਵਾਪਸ ਆ ਗਈਆਂ।

ਸੈਂਟਰ ਫਾਰ ਮਾਨੀਟਰਿੰਗ ਇੰਡੀਅਨ ਆਰਥਿਕਤਾ (ਸੀਐਮਈਈ) ਦੇ ਅੰਕੜਿਆਂ ਮੁਤਾਬਕ ਮਈ ਵਿੱਚ 2 ਕਰੋੜ ਤੋਂ ਵੱਧ ਤੇ ਜੂਨ ਵਿੱਚ 7 ਕਰੋੜ ਨੌਕਰੀਆਂ ਆਈਆਂ ਹਨ। ਇਸ ਹਿਸਾਬ ਨਾਲ, ਲੌਕਡਾਊਨ ਕਾਰਨ ਅਪਰੈਲ ਮਹੀਨੇ ਵਿੱਚ ਜੋ  12.2 ਕਰੋੜ ਨੌਕਰੀਆਂ ਗਈਆਂ ਸੀ, ਉਨ੍ਹਾਂ ਵਿੱਚੋਂ 9.1 ਕਰੋੜ ਨੌਕਰੀਆਂ ਵਾਪਸ ਆ ਗਈਆਂ ਹਨ।

ਹਾਲਾਂਕਿ, ਕੋਰੋਨਾ ਕਰਕੇ ਦੇਸ਼ ਵਿੱਚ ਅਜੇ ਵੀ 2019-20 ਦੇ ਮੁਕਾਬਲੇ ਘੱਟ ਨੌਕਰੀਆਂ ਹਨ। ਅੰਕੜਿਆਂ ਅਨੁਸਾਰ ਸਾਲ 2019- 20 ਵਿੱਚ ਦੇਸ਼ ਵਿਚ 40.4 ਕਰੋੜ ਨੌਕਰੀਆਂ ਸੀ, ਜਦੋਂ ਕਿ ਜੂਨ 2020 ਵਿਚ 37.4 ਕਰੋੜ ਨੌਕਰੀਆਂ ਹਨ।

ਡੇਲੀ ਵੇਜਰਾਂ ਨੂੰ ਜੂਨ ਵਿੱਚ 63% ਤੋਂ ਵੱਧ ਨੌਕਰੀਆਂ ਮਿਲੀਆਂ:

ਸੀਐਮਆਈਈ ਦੇ ਅੰਕੜਿਆਂ ਮੁਤਾਬਕ ਜੂਨ 2020 ‘ਚ ਜੋ 7 ਕਰੋੜ ਨੌਕਰੀਆਂ ਆਈਆਂ, ਉਨ੍ਹਾਂ ਵਿੱਚੋਂ 4.44 ਕਰੋੜ ਨੌਕਰੀਆਂ ਡੇਲੀ ਵੇਜਰਾਂ ਨੂੰ ਮਿਲੀਆਂ। ਇਸ ਵਿੱਚ ਛੋਟੇ ਦੁਕਾਨਦਾਰ ਤੇ ਦਿਹਾੜੀਦਾਰ ਮਜ਼ਦੂਰ ਸ਼ਾਮਲ ਹਨ।

ਸੀਐਮਆਈਈ ਦੇ ਸੀਈਓ ਤੇ ਮੈਨੇਜਿੰਗ ਡਾਇਰੈਕਟਰ ਮਹੇਸ਼ ਵਿਆਸ ਮੁਤਾਬਕ, ਭਾਰਤ ਵਿੱਚ ਜਿੰਨੇ ਵੀ ਰੁਜ਼ਗਾਰ ਹਨ ਉਨ੍ਹਾਂ ਵਿੱਚੋਂ 75% ਤੋਂ ਵੱਧ ਰੁਜ਼ਗਾਰ ਡੇਲੀ ਵੇਜਰਸ ਦੇ ਹਨ। ਅਪਰੈਲ ਵਿੱਚ ਜਦੋਂ ਪੂਰਾ ਮਹੀਨਾ ਪੂਰੀ ਤਰ੍ਹਾਂ ਬੰਦ ਸੀ, ਉਦੋਂ ਵੀ 90% ਤੋਂ ਵੱਧ ਨੌਕਰੀਆਂ ਵੀ ਰੋਜ਼ਾਨਾ ਕਮਾਉਣ ਵਾਲਿਆਂ ਦੀ ਹੀ ਖ਼ਤਮ ਹੋਈਆਂ ਤੇ ਜਦੋਂ ਲੌਕਡਾਊਨ ਖੁੱਲ੍ਹਿਆ ਤਾਂ ਉਨ੍ਹਾਂ ਦੀਆਂ ਨੌਕਰੀਆਂ ਵਾਪਸ ਆ ਗਈਆਂ।

ਖੇਤੀਬਾੜੀ ਵਿੱਚ ਵੱਧ ਰਹੀਆਂ ਹਨ ਨੌਕਰੀਆਂ:

ਇੱਕ ਪਾਸੇ, ਲਕੌਡਾਊਨ ਵਿਚ ਜਦੋਂ ਹਰ ਖੇਤਰ ਵਿੱਚ ਨੌਕਰੀਆਂ ਘਟ ਰਹੀਆਂ ਸੀ, ਇਸ ਦੇ ਉਲਟ ਖੇਤੀ ਵਿੱਚ ਨੌਕਰੀਆਂ ਵਧ ਰਹੀਆਂ ਸੀ। ਅਪਰੈਲ ਦੇ ਮੁਕਾਬਲੇ ਖੇਤੀਬਾੜੀ ਵਿੱਚ 14 ਕਰੋੜ ਨਵੀਆਂ ਨੌਕਰੀਆਂ ਆਈਆਂ ਸੀ। ਜਦੋਂਕਿ, ਜੂਨ ਵਿਚ ਇਸ ਸੈਕਟਰ ਵਿਚ ਇੱਕ ਕਰੋੜ ਤੋਂ ਜ਼ਿਆਦਾ ਨੌਕਰੀਆਂ ਆਈਆਂ।

ਸਾਲ 2019-20 ਵਿੱਚ ਦੇਸ਼ ਵਿਚ ਔਸਤਨ 11 ਕਰੋੜ ਤੋਂ ਵੱਧ ਲੋਕ ਖੇਤੀਬਾੜੀ ਵਿਚ ਕੰਮ ਕਰ ਰਹੇ ਸੀ, ਜਿਨ੍ਹਾਂ ਦੀ ਗਿਣਤੀ ਜੂਨ 2020 ਵਿਚ ਵਧ ਕੇ 13 ਕਰੋੜ ਹੋ ਗਈ ਹੈ। ਇਹ ਆਪਣੇ ਆਪ ‘ਚ ਇੱਕ ਰਿਕਾਰਡ ਹੈ।

ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904