ਨਵੀਂ ਦਿੱਲੀ: ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਨੇ ਅੰਤਮ ਸਾਲ/ਅੰਤਮ ਸਮੈਸਟਰ ਦੀਆਂ ਪ੍ਰੀਖਿਆਵਾਂ ਅਤੇ ਯੂਨੀਵਰਸਿਟੀ ਅਤੇ ਉੱਚ ਵਿਦਿਅਕ ਸੰਸਥਾਵਾਂ ਦੇ ਨਵੇਂ ਅਕਾਦਮਿਕ ਸੈਸ਼ਨਾਂ ਲਈ ਸੋਧ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ। ਇਹ ਦਿਸ਼ਾ ਨਿਰਦੇਸ਼ ਗ੍ਰਹਿ ਮੰਤਰਾਲੇ ਦੇ ਨੋਟੀਫਿਕੇਸ਼ਨ ਤੋਂ ਬਾਅਦ ਜਾਰੀ ਕੀਤੀ ਗਈਆਂ ਜਿਸ ਵਿੱਚ ਯੂਨੀਵਰਸਿਟੀਆਂ ਅਤੇ ਉੱਚ ਵਿਦਿਅਕ ਅਦਾਰਿਆਂ ਨੂੰ ਪ੍ਰੀਖਿਆਵਾਂ ਕਰਨ ਦੀ ਇਜਾਜ਼ਤ ਦਿੱਤੀ ਗਈ।

ਯੂਜੀਸੀ ਦੇ ਇਸ ਫੈਸਲੇ ਅਤੇ ਪ੍ਰੈਸ ਨੋਟ ਬਾਰੇ ਜਾਣਕਾਰੀ ਮਨੁੱਖੀ ਵਿਕਾਸ ਵਿਭਾਗ ਦੇ ਮੰਤਰੀ ਡਾ. ਰਮੇਸ਼ ਪੋਖਰਿਆਲ 'ਨਿਸ਼ਾਂਕ' ਨੇ ਸੋਮਵਾਰ ਦੇਰ ਸ਼ਾਮ ਦਿੱਤੀ। ਯੂਜੀਸੀ ਦੇ ਸੁਧਰੇ ਦਿਸ਼ਾ-ਨਿਰਦੇਸ਼ ਕਮਿਸ਼ਨ ਦੀ ਅਧਿਕਾਰਤ ਵੈਬਸਾਈਟ 'ਤੇ ਦਿੱਤੇ ਗਏ ਹਨ। ਚਾਹਵਾਨ ਵਿਦਿਆਰਥੀ ਉਥੋਂ ਚੈੱਕ ਕਰ ਸਕਦੇ ਹਨ। ਪਲੇਸਮੈਂਟ ਅਤੇ ਕੈਰੀਅਰ ਨੂੰ ਧਿਆਨ ਵਿੱਚ ਰੱਖਦਿਆਂ ਸੁਧਾਰੀ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ।

MHA ਨੇ ਯੂਨੀਵਰਸਿਟੀ ਨੂੰ ਪ੍ਰੀਖਿਆਵਾਂ ਕਰਨ ਦੀ ਇਜਾਜ਼ਤ ਦਿੱਤੀ, ਅੰਤਮ ਸਾਲ ਦੀਆਂ ਪ੍ਰੀਖਿਆਵਾਂ ਲਾਜ਼ਮੀ:

ਯੂਜੀਸੀ ਨੇ ਇੱਕ ਵਾਰ ਫਿਰ ਇਸ ਕਮੇਟੀ ਨੂੰ ਅਪੀਲ ਕੀਤੀ ਸੀ ਕਿ ਉਹ ਅਪਰੈਲ ‘ਚ ਜਾਰੀ ਦਿਸ਼ਾ-ਨਿਰਦੇਸ਼ਾਂ 'ਤੇ ਮੁੜ ਵਿਚਾਰ ਕਰੇ ਅਤੇ ਯੂਨੀਵਰਸਿਟੀਆਂ ਅਤੇ ਉੱਚ ਅਦਾਰਿਆਂ ਦੇ ਇਮਤਿਹਾਨਾਂ ਅਤੇ ਅਕਾਦਮਿਕ ਸੈਸ਼ਨਾਂ ਦਾ ਸੁਝਾਅ ਦੇਵੇ ਕਿਉਂਕਿ ਮੌਜੂਦਾ ਸਥਿਤੀ ਵਿਚ ਕੋਰੋਨਾ ਨਾਲ ਸੰਕਰਮਿਤ ਮਰੀਜ਼ਾਂ ਦੀ ਗਿਣਤੀ ਵੱਧ ਰਹੀ ਹੈ।

ਯੂਜੀਸੀ ਦੇ ਸੁਧਾਰੀ ਦਿਸ਼ਾ ਨਿਰਦੇਸ਼ਾਂ ਦੀਆਂ ਖ਼ਾਸ ਗੱਲਾਂ:

ਅੰਤਮ ਸਾਲ / ਟਰਮੀਨਲ ਸਮੈਸਟਰ ਦੀਆਂ ਪ੍ਰੀਖਿਆਵਾਂ ਸਤੰਬਰ 2020 ਦੇ ਅੰਤ ਤੱਕ ਆਯੋਜਤ ਕੀਤੀਆਂ ਜਾਣਗੀਆਂ।

ਅੰਤਮ ਸਾਲ / ਟਰਮੀਨਲ ਸਮੈਸਟਰ ਦੀਆਂ ਪ੍ਰੀਖਿਆਵਾਂ ਆਨਲਾਈਨ / ਆਫਲਾਈਨ ਮੋੜ ‘ਚ ਸੰਸਥਾਵਾਂ ਆਪਣੀ ਸਹੂਲਤ ਮੁਤਾਬਕ ਕਰਵਾ ਸਕਦੀਆਂ ਹਨ।

ਫਾਈਨਲ ਈਅਰ/ ਸਮੈਸਟਰ ਦੇ ਵਿਦਿਆਰਥੀਆਂ ਦਾ ਮੁਲਾਂਕਣ ਉਨ੍ਹਾਂ ਵਲੋਂ ਦਿੱਤੀ ਗਈ ਪ੍ਰੀਖਿਆ ਦੇ ਅਧਾਰ ‘ਤੇ ਕੀਤਾ ਜਾਵੇਗਾ।

ਉਹ ਵਿਦਿਆਰਥੀ ਜੋ ਅੰਤਮ ਪ੍ਰੀਖਿਆ ਵਿਚ ਹਿੱਸਾ ਨਹੀਂ ਲੈ ਸਕਣਗੇ, ਉਨ੍ਹਾਂ ਨੂੰ ਯੂਨੀਵਰਸਿਟੀ ਜਾਂ ਸਬੰਧਤ ਸੰਸਥਾ ਵਲੋਂ ਕੀਤੀ ਗਈ ਵਿਸ਼ੇਸ਼ ਪ੍ਰੀਖਿਆ ਵਿਚ ਸ਼ਾਮਲ ਹੋਣ ਦਾ ਮੌਕਾ ਦਿੱਤਾ ਜਾਵੇਗਾ।

ਯੂਨੀਵਰਸਿਟੀ / ਸੰਸਥਾ ਇਹ ਵਿਸ਼ੇਸ਼ ਇਮਤਿਹਾਨ ਕੇਵਲ ਉਦੋਂ ਹੀ ਕਰ ਸਕਦੀ ਹੈ ਜਦੋਂ ਇਹ ਢੁਕਵਾਂ ਸਮਝੇ, ਪਰ ਇਹ ਪ੍ਰਬੰਧ ਸਿਰਫ ਅਕਾਦਮਿਕ ਸੈਸ਼ਨ 2019-20 ਲਈ ਹੀ ਯੋਗ ਹੋਵੇਗਾ।

ਬਾਕੀ ਪ੍ਰੀਖਿਆਵਾਂ - ਜਿਵੇਂ ਬੀਏ ਪਹਿਲੇ ਸਾਲ, ਦੂਜੇ ਸਾਲ/ਪਹਿਲੇ ਸਮੈਸਟਰ ਜਾਂ ਦੂਜੇ ਸਮੈਸਟਰ ਸਬੰਧੀ 29 ਅਪਰੈਲ 2020 ਨੂੰ ਜਾਰੀ ਕੀਤੀ ਗਈ ਗਾਈਡ ਲਾਈਨ ਵੈਧ ਹੋਵੇਗੀ।

ਇਹ ਵੀ ਪੜ੍ਹੋ:

DU Admission 2020: ਦਿੱਲੀ ਯੂਨੀਵਰਸਿਟੀ ਦੇ ਸੈਂਟ ਸਟੀਫਨ ਕਾਲਜ ਅੱਜ ਤੋਂ ਸ਼ੁਰੂ ਹੋਵੇਗੀ ਰਜਿਸਟ੍ਰੇਸ਼ਨ ਪ੍ਰਕਿਰਿਆ

ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904

Education Loan Information:

Calculate Education Loan EMI