ਵਿਦਿਆਰਥੀ ਦਾਖਲੇ ਦੀ ਸ਼ੁਰੂਆਤ ਤੋਂ ਬਾਅਦ ਅਧਿਕਾਰਤ ਵੈਬਸਾਈਟ ststephens.edu 'ਤੇ ਜਾ ਸਕਦੇ ਹਨ। ਇੰਟਰਵਿਊ ਲਈ ਚੁਣੇ ਜਾਣ ਵਾਲੇ ਵਿਦਿਆਰਥੀਆਂ ਨੂੰ ਕਾਲ ਲੈਟਰ, ਜਨਮ ਤਾਰੀਖ ਦੇ ਨਾਲ 12ਵੀਂ ਕਲਾਸ ਦੀ ਮਾਰਕਸੀਟ ਵੀ ਦਿਖਾਉਣੀ ਪਏਗੀ।
ਦੱਸ ਦਈਏ ਕਿ ਕਿ ਦਿੱਲੀ ਯੂਨੀਵਰਸਿਟੀ ਦੀ ਪ੍ਰਸਿੱਧੀ ਕਰਕੇ ਇੱਥੇ 06 ਜੁਲਾਈ ਤੱਕ ਯੂਜੀ, ਪੀਜੀ ਅਤੇ ਐਮਫਿਲ ਕੋਰਸਾਂ ਵਿੱਚ ਦਾਖਲੇ ਲਈ ਪੰਜ ਲੱਖ ਤੋਂ ਵੱਧ ਅਰਜ਼ੀਆਂ ਆਈਆਂ। ਇਸ ਦੌਰਾਨ ਦਿੱਲੀ ਯੂਨੀਵਰਸਿਟੀ ਵਲੋਂ ਅਰਜ਼ੀ ਦੀ ਆਖਰੀ ਤਰੀਕ ਵਧਾ ਦਿੱਤੀ ਗਈ ਹੈ।
ਨਵੇਂ ਐਲਾਨ ਮੁਤਾਬਕ ਹੁਣ ਡੀਯੂ ਵਿੱਚ ਦਾਖਲੇ ਲਈ ਅਰਜ਼ੀ 18 ਜੁਲਾਈ 2020 ਤੱਕ ਕਰ ਦਿੱਤੀ ਗਈ ਹੈ। ਦਰਅਸਲ, ਸੀਬੀਐਸਈ ਬੋਰਡ ਦੇ ਨਤੀਜੇ ਅਜੇ ਤੱਕ ਨਹੀਂ ਆਏ ਹਨ, ਨਾਲ ਹੀ ਜੇਈਈ ਮੇਨ ਅਤੇ ਨੀਟ 2020 ਨੂੰ ਵੀ ਮੁਲਤਵੀ ਕਰ ਦਿੱਤਾ ਗਿਆ ਹੈ, ਇਨ੍ਹਾਂ ਕਾਰਨਾਂ ਨੂੰ ਧਿਆਨ ਵਿੱਚ ਰੱਖਦਿਆਂ ਦਿੱਲੀ ਯੂਨੀਵਰਸਿਟੀ ਨੇ ਵਿਦਿਆਰਥੀਆਂ ਨੂੰ ਅਪਲਾਈ ਕਰਨ ਲਈ ਦੋ ਹੋਰ ਹਫ਼ਤੇ ਦਿੱਤੇ ਹਨ। ਇਸ ਦੇ ਨਾਲ ਹੀ ਦੱਸ ਦਈਏ ਕਿ ਸੀਬੀਐਸਈ ਬੋਰਡ ਦਾ ਨਤੀਜਾ 15 ਜੁਲਾਈ ਤੱਕ ਆਉਣ ਦੀ ਉਮੀਦ ਹੈ।
ਇਹ ਵੀ ਪੜ੍ਹੋ:
ਯੂਨੀਵਰਸਿਟੀਆਂ 'ਚ ਅੰਤਮ ਸਾਲ ਦੀਆਂ ਪ੍ਰੀਖਿਆਵਾਂ ਨੂੰ ਲੈ ਕੇ ਐਚਆਰਡੀ ਮੰਤਰਾਲੇ ਦਾ ਵੱਡਾ ਫੈਸਲਾ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Education Loan Information:
Calculate Education Loan EMI