ਚੰਡੀਗੜ੍ਹ: ਹੁਣ ਹਰਿਆਣਾ ‘ਚ ਸਥਾਨਕ ਲੋਕਾਂ ਨੂੰ ਪ੍ਰਾਈਵੇਟ ਨੌਕਰੀਆਂ ਵਿਚ ਪਹਿਲ ਮਿਲੇਗੀ। ਇਸ ਨਾਲ ਸਬੰਧਤ ਆਰਡੀਨੈਂਸ ਨੂੰ ਮਨੋਹਰ ਲਾਲ ਖੱਟਰ ਮੰਤਰੀ ਮੰਡਲ ਨੇ ਮਨਜ਼ੂਰੀ ਦੇ ਦਿੱਤੀ ਹੈ।
ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਟਵੀਟ ਕੀਤਾ ਕਿ ਹਰਿਆਣਾ ਵਿਚ 75 ਪ੍ਰਤੀਸ਼ਤ ਹਰਿਆਣਵੀ ਨੌਜਵਾਨਾਂ ਨੂੰ ਨਿੱਜੀ ਨੌਕਰੀਆਂ ਵਿਚ ਭਰਤੀ ਕਰਨਾ ਲਾਜ਼ਮੀ ਕਰ ਦਿੱਤਾ ਜਾਵੇਗਾ।
ਹਰਿਆਣਾ ਕੈਬਨਿਟ ਦੀ ਬੈਠਕ ਨੇ ਸਥਾਨਕ ਵਸੋਂ ਦੀ ਬੇਰੁਜ਼ਗਾਰੀ ਦੀ ਸਮੱਸਿਆ ਨੂੰ ਪਹਿਲ ਦੇ ਅਧਾਰ ‘ਤੇ ਹੱਲ ਕਰਨ ਦੇ ਮੱਦੇਨਜ਼ਰ ‘ਹਰਿਆਣਾ ਸੂਬਾ ਸਥਾਨਕ ਉਮੀਦਵਾਰ ਰੁਜ਼ਗਾਰ ਆਰਡੀਨੈਂਸ, 2020’ ਲਿਆਉਣ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ।
ਆਰਡੀਨੈਂਸ ਦਾ ਲੇਖਾ-ਜੋਖਾ ਅਗਲੀ ਕੈਬਨਿਟ ਮੀਟਿੰਗ ਵਿੱਚ ਲਿਆਂਦਾ ਜਾਵੇਗਾ। ਇਸ ਮੁਤਾਬਕ ਹਰਿਆਣਾ ਵਿੱਚ ਨਿਜੀ ਤੌਰ 'ਤੇ ਪ੍ਰਬੰਧਿਤ ਕੰਪਨੀਆਂ, ਸੁਸਾਇਟੀਆਂ, ਟਰੱਸਟ, ਸੀਮਤ ਦੇਣਦਾਰੀ ਭਾਈਵਾਲੀ ਵਾਲੀਆਂ ਫਰਮਾਂ, ਭਾਈਵਾਲੀ ਵਾਲੀਆਂ ਫਰਮਾਂ ‘ਚ 50 ਹਜ਼ਾਰ ਰੁਪਏ ਮਹੀਨਾ ਤਨਖਾਹ ਵਾਲੀ ਨੌਕਰੀਆਂ ਦੇ ਮਾਮਲਿਆਂ ‘ਚ ਨਵੇਂ ਰੁਜ਼ਗਾਰਾਂ ਦਾ 75% ਸਥਾਨਕ ਉਮੀਦਵਾਰਾਂ ਮੁਹੱਈਆ ਕਰਵਾਉਣਗਾ।
ਦੱਸ ਦੇਈਏ ਕਿ ਹਰਿਆਣਾ ਵਿਧਾਨ ਸਭਾ ਚੋਣਾਂ ਦੌਰਾਨ ਆਪਣੇ ਚੋਣ ਮਨੋਰਥ ਪੱਤਰ ਵਿਚ ਜੇਜੇਪੀ ਦੇ ਪ੍ਰਧਾਨ ਦੁਸ਼ਯੰਤ ਚੌਟਾਲਾ ਨੇ ਸਥਾਨਕ ਲੋਕਾਂ ਨੂੰ ਨੌਕਰੀਆਂ ਵਿਚ ਪਹਿਲ ਦੇਣ ਦਾ ਵਾਅਦਾ ਕੀਤਾ ਸੀ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904