ਮੁੰਬਈ: ਸਾਬਕਾ ਮਿਸ ਯੂਨੀਵਰਸ ਸੁਸ਼ਮਿਤਾ ਸੇਨ ਇਨ੍ਹੀਂ ਦਿਨੀਂ ਆਪਣੇ ਤੋਂ 15 ਸਾਲ ਛੋਟੇ ਪ੍ਰੇਮੀ ਰੋਹਮਨ ਸ਼ੋਲ ਦੇ ਪਿਆਰ ‘ਚ ਪਾਗਲ ਹੋਈ ਪਈ ਹੈ। ਦੋਵਾਂ ਨੂੰ ਅਕਸਰ ਇਕੱਠੇ ਸਪੌਟ ਕੀਤਾ ਜਾਂਦਾ ਹੈ। ਸੁਸ਼ ਤਾਂ ਅਕਸਰ ਰੋਹਮਨ ਨਾਲ ਆਪਣੀਆਂ ਤਸਵੀਰਾਂ ਨੂੰ ਸ਼ੇਅਰ ਕਰਦੀ ਰਹਿੰਦੀ ਹੈ। ਅੱਜ ਰੋਹਮਨ ਦਾ ਜਨਮ ਦਿਨ ਹੈ ਅਤੇ ਅਜਿਹੇ ‘ਚ ਸੁਸ਼ਮਿਤਾ ਨੇ ਉਸ ਨੂੰ ਰੁਮਾਂਟਿਕ ਅੰਦਾਜ਼ ‘ਚ ਜਨਮ ਦਿਨ ਦੀ ਵਧਾਈ ਦਿੱਤੀ ਹੈ।


ਰੋਹਮਨ ਦੇ ਇਸ ਜਨਮ ਦਿਨ ਨੂੰ ਯਾਦਗਾਰ ਬਣਾਉਣ ਲਈ ਸੁਸ਼ਮਿਤਾ ਨੇ ਇੰਸ਼ਟਾਗ੍ਰਾਮ ‘ਤੇ ਖਾਸ ਪੋਸਟ ਲਿਖ ਕੇ ਵੀਡੀਓ ਨੂੰ ਸ਼ੇਅਰ ਕੀਤਾ ਹੈ ਅਤੇ ਇਸ ਦੇ ਨਾਲ ਹੀ ਉਸ ਨੇ ਇਸ ਸਾਲ ਕੁਝ ਵਧੀਆ ਹੋਣ ਦਾ ਹਿੰਟ ਵੀ ਦਿੱਤਾ ਹੈ। ਵੀਡੀਓ ‘ਚ ਦੋਵੇਂ ਮਿਲ ਕੇ ਵਰਕ ਆਊਟ ਕਰਦੇ ਨਜ਼ਰ ਆ ਰਹੇ ਹਨ। ਦੋਵਾਂ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵੀ ਕਾਫੀ ਵਾਇਰਲ ਹੋ ਰਹੀ ਹੈ।


ਦੋਵਾਂ ਦੀ ਪਹਿਲੀ ਮੁਲਾਕਾਤ ਇੱਕ ਪ੍ਰੋਗਰਾਮ ‘ਤੇ ਹੋਈ ਸੀ। ਸੁਸ਼ਮਿਤਾ ਅਤੇ ਰੋਹਮਨ ਨੇ ਕਦੇ ਦੁਨੀਆ ਤੋਂ ਆਪਣੇ ਰਿਸ਼ਤੇ ਨੂੰ ਲੁਕਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਸਗੋਂ ਦੋਵੇਂ ਅਕਸਰ ਆਪਣੀਆਂ ਤਸਵੀਰਾਂ ਨੂੰ ਵੀ ਸੋਸ਼ਲ ਮੀਡੀਆ ‘ਤੇ ਸ਼ੇਅਰ ਕਰਦੇ ਰਹਿੰਦੇ ਹਨ। ਕੁਝ ਵੀ ਕਹੋ ਉਨ੍ਹਾਂ ਦੀ ਜੋੜੀ ਹੈ ਕਾਫੀ ਵਧੀਆ।