ਤਾਪਸੀ ਨੇ ਪੂਰਾ ਕੀਤਾ ‘ਮਿਸ਼ਨ ਮੰਗਲ’, ਟਵੀਟ ਕਰ ਦਿੱਤੀ ਜਾਣਕਾਰੀ
ਏਬੀਪੀ ਸਾਂਝਾ | 04 Feb 2019 09:43 AM (IST)
ਮੁੰਬਈ: ਬਾਲੀਵੁੱਡ ਐਕਟਰਸ ਤਾਪਸੀ ਪਨੂੰ ਨੇ ਸਾਲ 2019 ਦੀ ਸ਼ੁਰੂਆਤ ‘ਚ ਹੀ ਅਕਸ਼ੈ ਕੁਮਾਰ ਸਟਾਰਰ ਫ਼ਿਲਮ ‘ਮਿਸ਼ਨ ਮੰਗਲ’ ਦੀ ਸ਼ੂਟਿੰਗ ਪੂਰੀ ਕਰ ਲਈ ਹੈ। ਕੁਝ ਸਮਾਂ ਪਹਿਲਾਂ ਹੀ ਇਸ ਫ਼ਿਲਮ ਦੀ ਅਨਾਉਂਸਮੈਂਟ ਹੋਈ ਸੀ ਜਿਸ ਤੋਂ ਬਾਅਦ ਹੁਣ ਤਾਪਸੀ ਨੇ ਸ਼ੂਟਿੰਗ ਪੂਰੀ ਵੀ ਕਰ ਲਈ ਹੈ। ਤਾਪਸੀ ਨੇ ਇਸ ਦੀ ਜਾਣਕਾਰੀ ਖੁਦ ਟਵੀਟ ਕਰ ਕੇ ਦਿੱਤੀ ਹੈ। ਜਿਸ ਦੇ ਨਾਲ ਉਸ ਨੇ ਆਪਣੀ ਲੁੱਕ ਵੀ ਸ਼ੇਅਰ ਕੀਤੀ ਹੈ। ਤਾਪਸੀ ਨੇ ਜੋ ਤਸਵੀਰ ਸ਼ੇਅਰ ਕੀਤੀ ਹੈ ਉਸ ‘ਚ ਉਸ ਨੇ ਬਿੰਦੀ ਲਗਾਈ ਅਤੇ ਸਾੜੀ ਪਾਈ ਹੋਈ ਹੈ। ਫ਼ਿਲਮ ਦੀ ਗੱਲ ਕਰੀਏ ਤਾਂ ਖ਼ਬਰਾਂ ਨੇ ਕਿ ਇਸ ਦੀ ਕਹਾਣੀ ਉਨ੍ਹਾਂ ਵਿਗੀਆਨਕਾਂ ‘ਤੇ ਅਧਾਰਿਤ ਹੈ ਜੋ ਭਾਰਤ ਦੇ ਪਹਿਲੇ ਮੰਗਲ ਮਿਸ਼ਨ ‘ਚ ਸ਼ਾਮਲ ਸੀ। ‘ਮੰਗਲ ਮਿਸ਼ਨ’ ‘ਚ ਤਾਪਸੀ ਅਤੇ ਅਕਸ਼ੈ ਤੋਂ ਇਲਾਵਾ ਵਿਦੀਆ ਬਾਲਨ, ਕ੍ਰਿਤੀ ਕੁਲਹਾਰੀਮ ਸੋਨਾਕਸ਼ੀ ਸਿਨ੍ਹਾ, ਸ਼ਰਮਨ ਜੋਸ਼ੀ ਅਤੇ ਨਿਤੀਆ ਮੇਨੇਨ ਜਿਹੇ ਕਲਾਕਾਰ ਹਨ। ਫ਼ਿਲਮ ਇਸੇ ਸਾਲ ਆਜ਼ਾਦੀ ਦਿਹਾੜੇ ‘ਤੇ ਰਿਲੀਜ਼ ਹੋਣੀ ਹੈ।