'ਤਾਰਕ ਮਹਿਤਾ ਕਾ ਉਲਟਾ ਚਸ਼ਮਾ' ਦੇ ਚੰਪਕ ਚਾਚਾ ਨੂੰ ਸ਼ਰੇਆਮ ਮੰਗਣੀ ਪਈ ਮੁਆਫੀ
ਏਬੀਪੀ ਸਾਂਝਾ | 04 Mar 2020 11:35 AM (IST)
ਮੁੰਬਈ ਦੀ ਭਾਸ਼ਾ ਹਿੰਦੀ ਕਹਿਣ 'ਤੇ ਇਤਰਾਜ਼ ਜਤਾਉਂਦਿਆਂ ਟੀਵੀ ਸੀਰੀਅਲ 'ਤਾਰਕ ਮਹਿਤਾ ਕਾ ਉਲਟਾ ਚਸ਼ਮਾ' ਦਾ ਐਮਐਨਐਸ ਨੇ ਵਿਰੋਧ ਕੀਤਾ ਹੈ। ਐਮਐਨਐਸ ਨੇ ਸ਼ੋਅ ਦੇ ਪ੍ਰੋਡਿਊਸਰ ਤੇ ਡਾਇਲਾਗ ਬੋਲਣ ਵਾਲੇ 'ਚੰਪਕ ਚਾਚਾ' ਯਾਨੀ ਅਮਿਤ ਭੱਟ ਨੂੰ ਮੁਆਫੀ ਮੰਗਣ ਲਈ ਕਿਹਾ ਹੈ। ਇਸ ਤੋਂ ਬਾਅਦ ਹੰਗਾਮਾ ਵੱਧਦਾ ਦੇਖ ਚੰਪਕ ਚਾਚਾ ਨੇ ਐਮਐਨਐਸ ਵਰਕਰਾਂ ਤੋਂ ਮੁਆਫੀ ਮੰਗੀ।
ਮੁੰਬਈ: ਮੁੰਬਈ ਦੀ ਭਾਸ਼ਾ ਹਿੰਦੀ ਕਹਿਣ 'ਤੇ ਇਤਰਾਜ਼ ਜਤਾਉਂਦਿਆਂ ਟੀਵੀ ਸੀਰੀਅਲ 'ਤਾਰਕ ਮਹਿਤਾ ਕਾ ਉਲਟਾ ਚਸ਼ਮਾ' ਦਾ ਐਮਐਨਐਸ ਨੇ ਵਿਰੋਧ ਕੀਤਾ ਹੈ। ਐਮਐਨਐਸ ਨੇ ਸ਼ੋਅ ਦੇ ਪ੍ਰੋਡਿਊਸਰ ਤੇ ਡਾਇਲਾਗ ਬੋਲਣ ਵਾਲੇ 'ਚੰਪਕ ਚਾਚਾ' ਯਾਨੀ ਅਮਿਤ ਭੱਟ ਨੂੰ ਮੁਆਫੀ ਮੰਗਣ ਲਈ ਕਿਹਾ ਹੈ। ਇਸ ਤੋਂ ਬਾਅਦ ਹੰਗਾਮਾ ਵੱਧਦਾ ਦੇਖ ਚੰਪਕ ਚਾਚਾ ਨੇ ਐਮਐਨਐਸ ਵਰਕਰਾਂ ਤੋਂ ਮੁਆਫੀ ਮੰਗੀ। ਐਮਐਨਐਸ ਹੁਣ ਵੀ ਅੜੀ ਹੋਈ ਹੈ ਕਿ ਸ਼ੋਅ ਜ਼ਰੀਏ ਮਹਾਰਾਸ਼ਟਰ ਦੀ ਜਨਤਾ ਤੋਂ ਉਹ ਮੁਆਫੀ ਮੰਗਣ ਨਹੀਂ ਤਾਂ ਉਹ ਸ਼ੂਟਿੰਗ ਨਹੀਂ ਹੋਣ ਦੇਣਗੇ। ਦਰਅਸਲ ਸੋਮਵਾਰ ਨੂੰ ਪ੍ਰਸਾਰਤ ਹੋਏ ਤਾਰਕ ਮਹਿਤਾ ਦਾ ਉਲਟਾ ਚਸ਼ਮਾ ਦੇ ਐਪੀਸੋਡ ਦੇ ਇੱਕ ਸੀਨ 'ਚ ਚੰਪਕ ਚਾਚਾ ਨੇ ਕਿਹਾ ਕਿ ਮੁੰਬਈ ਦੀ ਭਾਸ਼ਾ ਹਿੰਦੀ ਹੈ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ। ਇਸ ਤੋਂ ਬਾਅਦ ਐਮਐਨਅੇਸ ਦੇ ਆਗ ਅਮੇ ਖੇਪਕਰ ਨੇ ਕਿਹਾ ਕਿ ਇਨ੍ਹਾਂ ਲੋਕਾਂ ਨੂੰ ਤਾਮਿਲਨਾਡੂ ਦੀ ਭਾਸ਼ਾ, ਗੁਜਰਾਤ ਦੀ ਭਾਸ਼ਾ ਦਾ ਪਤਾ ਹੈ, ਪਰ ਮੁੰਬਈ 'ਚ ਇਹ ਕੰਮ ਕਰਦੇ ਹਨ, ਉਸ ਦੀ ਭਾਸ਼ਾ ਦਾ ਨਹੀਂ ਪਤਾ। ਉਨ੍ਹਾਂ ਕਿਹਾ ਕਿ ਹਿੰਦੀ ਰਾਸ਼ਟਰ ਭਾਸ਼ਾ ਵੀ ਨਹੀਂ। ਉਨ੍ਹਾਂ ਸ਼ੋਅ ਦੇ ਪ੍ਰੋਡਿਊਸਰ ਤੇ ਕਲਾਕਰ ਨੂੰ ਸ਼ੋਅ ਜ਼ਰੀਏ ਮੁਆਫੀ ਨਾ ਮੰਗਣ 'ਤੇ ਚਸ਼ਮਾ ਉਲਟਾ ਕਰਨ ਦੀ ਧਮਕੀ ਦਿੱਤੀ।