Tarak Mehta Ka Oolta Chashma: 'ਤਾਰਕ ਮਹਿਤਾ ਕਾ ਉਲਟਾ ਚਸ਼ਮਾ' ਟੀਵੀ ਦਾ ਸਭ ਤੋਂ ਮਸ਼ਹੂਰ ਸ਼ੋਅ ਹੈ। ਇਸ ਸਿਟਕਾਮ ਨੇ ਹਾਲ ਹੀ ਵਿੱਚ ਟੀਵੀ ਉੱਤੇ 15 ਸਾਲ ਪੂਰੇ ਕੀਤੇ ਹਨ। ਇਸ ਦੇ ਨਾਲ ਹੀ ਇਸ ਸੀਰੀਅਲ ਦਾ ਹਰ ਕਿਰਦਾਰ ਦਰਸ਼ਕਾਂ ਦੇ ਦਿਲਾਂ 'ਚ ਵੱਸਦਾ ਹੈ। ਖਾਸ ਤੌਰ 'ਤੇ 'ਦਯਾਬੇਨ' ਜਾਂ 'ਦਇਆ ਭਾਬੀ' ਦਾ ਕਿਰਦਾਰ ਸ਼ੋਅ ਦਾ ਸਭ ਤੋਂ ਮਸ਼ਹੂਰ ਕਿਰਦਾਰ ਰਿਹਾ ਹੈ। ਹਾਲਾਂਕਿ ਇਹ ਕਿਰਦਾਰ ਕਈ ਸਾਲਾਂ ਤੋਂ ਸ਼ੋਅ ਤੋਂ ਗਾਇਬ ਹੈ। ਦਰਅਸਲ ਤਾਰਕ ਮਹਿਤਾ 'ਚ 'ਦਯਾਬੇਨ' ਦਾ ਕਿਰਦਾਰ ਨਿਭਾਉਣ ਵਾਲੀ ਟੀਵੀ ਅਦਾਕਾਰਾ ਦਿਸ਼ਾ ਵਕਾਨੀ ਨੇ ਸਿਟਕਾਮ ਤੋਂ ਮੈਟਰਨਿਟੀ ਬ੍ਰੇਕ ਲੈ ਲਿਆ ਸੀ। ਉਦੋਂ ਤੋਂ ਹੀ ਪ੍ਰਸ਼ੰਸਕ ਦਿਸ਼ਾ ਦੇ ਸ਼ੋਅ 'ਚ ਵਾਪਸੀ ਦਾ ਇੰਤਜ਼ਾਰ ਕਰ ਰਹੇ ਹਨ। ਇਸ ਦੇ ਨਾਲ ਹੀ ਅਜਿਹਾ ਲੱਗ ਰਿਹਾ ਹੈ ਕਿ 'ਦਯਾਬੇਨ' ਨੂੰ ਫਿਰ ਤੋਂ ਤਾਰਕ ਮਹਿਤਾ 'ਚ ਦੇਖਣ ਦੀ ਪ੍ਰਸ਼ੰਸਕਾਂ ਦੀ ਇੱਛਾ ਜਲਦ ਹੀ ਪੂਰੀ ਹੋਣ ਵਾਲੀ ਹੈ। 


ਇਹ ਵੀ ਪੜ੍ਹੋ: 'ਜਵਾਨ' ਦਾ ਪਹਿਲਾ ਗਾਣਾ 'ਜ਼ਿੰਦਾ ਬੰਦਾ' ਹੋਇਆ ਰਿਲੀਜ਼, ਸ਼ਾਹਰੁਖ ਦੀ ਸ਼ਾਨਦਾਰ ਲੁੱਕ ਤੇ ਜ਼ਬਰਦਸਤ ਡਾਂਸ ਨੇ ਜਿੱਤਿਆ ਦਿਲ


ਦਿਸ਼ਾ ਵਕਾਨੀ ਉਰਫ ਦਯਾਬੇਨ ਨੇ ਤਾਰਕ ਮਹਿਤਾ 'ਚ ਵਾਪਸੀ ਦੀ ਪੁਸ਼ਟੀ ਕੀਤੀ
ਮਸ਼ਹੂਰ ਕਾਮੇਡੀ ਸ਼ੋਅ 'ਤਾਰਕ ਮਹਿਤਾ ਕਾ ਉਲਟਾ ਚਸ਼ਮਾ' ਹਰ ਪੀੜ੍ਹੀ ਦੇ ਲੋਕਾਂ ਦੀ ਪਹਿਲੀ ਪਸੰਦ ਹੈ, ਅਤੇ ਪਰਿਵਾਰ ਦੇ ਸਾਰੇ ਮੈਂਬਰ ਖੁਸ਼ੀ ਨਾਲ ਇਸ ਨੂੰ ਇਕੱਠੇ ਦੇਖਦੇ ਹਨ। ਹਰ ਸਾਲ 'ਤਾਰਕ ਮਹਿਤਾ ਕਾ ਉਲਟਾ ਚਸ਼ਮਾ' ਸਟਾਰਡਮ ਦੀਆਂ ਨਵੀਆਂ ਉਚਾਈਆਂ 'ਤੇ ਪਹੁੰਚਦਾ ਹੈ ਅਤੇ ਸ਼ੋਅ ਦੇ ਪੰਦਰਾਂ ਸਾਲ ਪੂਰੇ ਹੁੰਦੇ ਹੀ ਸ਼ੋਅ ਦੇ ਮੇਕਰ ਅਸਿਤ ਮੋਦੀ ਨੇ ਵੀ ਪ੍ਰਸ਼ੰਸਕਾਂ ਨੂੰ ਤੋਹਫਾ ਦਿੱਤਾ ਹੈ। ਅਸਲ 'ਚ ਆਸਿਲ ਮੋਦੀ ਨੇ ਸ਼ੋਅ 'ਚ ਸਾਰਿਆਂ ਦੀ ਪਸੰਦੀਦਾ ਦਿਸ਼ਾ ਵਕਾਨੀ ਦੀ ਵਾਪਸੀ ਦੀ ਪੁਸ਼ਟੀ ਕਰ ਦਿੱਤੀ ਹੈ। ਸ਼ੋਅ ਦੇ ਖੂਬਸੂਰਤ ਸਫਰ ਦੀ ਰੀਕੈਪ ਨੂੰ ਇਕ ਖਾਸ ਈਵੈਂਟ 'ਚ ਦਿਖਾਇਆ ਗਿਆ, ਜਿਸ ਦੌਰਾਨ ਅਸਿਤ ਮੋਦੀ ਨੇ ਦਿਸ਼ਾ ਵਕਾਨੀ ਦੀ ਵਾਪਸੀ ਦਾ ਐਲਾਨ ਕੀਤਾ।









ਅਸਿਤ ਮੋਦੀ ਨੇ ਦਿਸ਼ਾ ਵਕਾਨੀ ਦੇ ਸ਼ੋਅ ਵਿੱਚ ਵਾਪਸੀ ਦਾ ਕੀਤਾ ਵਾਅਦਾ
ਇਸ ਦੌਰਾਨ ਅਸਿਤ ਮੋਦੀ ਨੇ ਕਿਹਾ ਕਿ ਇਕ ਕਲਾਕਾਰ ਜਿਸ ਨੂੰ ਕੋਈ ਨਹੀਂ ਭੁੱਲ ਸਕਦਾ ਉਹ ਹੈ 'ਦਯਾਬੇਨ', ਜਿਸ ਦਾ ਕਿਰਦਾਰ ਦਿਸ਼ਾ ਵਕਾਨੀ ਨੇ ਨਿਭਾਇਆ ਹੈ। ਉਨ੍ਹਾਂ ਨੇ ਖੁਲਾਸਾ ਕੀਤਾ ਕਿ ਪ੍ਰਸ਼ੰਸਕ ਦਿਸ਼ਾ ਦੇ ਸ਼ੋਅ 'ਤੇ ਵਾਪਸੀ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਇਸ ਤੋਂ ਬਾਅਦ ਉਸ ਨੇ ਵਾਅਦਾ ਕੀਤਾ ਕਿ ਉਹ ਜਲਦੀ ਹੀ ਸ਼ੋਅ 'ਚ ਵਾਪਸੀ ਕਰੇਗੀ।ਹਾਲਾਂਕਿ ਦਿਸ਼ਾ ਵਾਕਾਨੀ ਦੀ ਟੈਲੀਵਿਜ਼ਨ 'ਤੇ ਵਾਪਸੀ ਦੀਆਂ ਖਬਰਾਂ ਅਤੇ ਦਾਅਵੇ 6 ਸਾਲਾਂ ਤੋਂ ਚੱਲ ਰਹੇ ਹਨ। ਪਰ ਇਸ ਵਾਰ ਅਸਿਤ ਮੋਦੀ ਨੇ ਖੁਦ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਅਜਿਹੇ 'ਚ ਪ੍ਰਸ਼ੰਸਕ ਦਯਾਬੇਨ ਨੂੰ ਇਕ ਵਾਰ ਫਿਰ ਤੋਂ ਸ਼ੋਅ 'ਚ ਦੇਖਣ ਲਈ ਕਾਫੀ ਉਤਸ਼ਾਹਿਤ ਹਨ।


ਦਿਸ਼ਾ ਵਕਾਨੀ ਦਾ ਵਿਆਹੁਤਾ ਜੀਵਨ
ਦੱਸ ਦੇਈਏ ਕਿ ਦਿਸ਼ਾ ਵਕਾਨੀ ਨੇ 24 ਨਵੰਬਰ 2015 ਨੂੰ ਬਿਜ਼ਨੈੱਸਮੈਨ ਮਯੂਰ ਪਾਡੀਆ ਨਾਲ ਵਿਆਹ ਕੀਤਾ ਸੀ। ਇਸ ਜੋੜੇ ਨੇ ਅਰੇਂਜਡ ਮੈਰਿਜ ਕੀਤੀ ਸੀ। ਸਾਲ 2017 'ਚ ਦੋਹਾਂ ਦੇ ਘਰ ਬੇਟੀ ਨੇ ਜਨਮ ਲਿਆ। ਇਸ ਤੋਂ ਬਾਅਦ ਅਦਾਕਾਰਾ ਨੇ ਮੈਟਰਨਿਟੀ ਬ੍ਰੇਕ ਲੈ ਲਈ ਸੀ। ਬਾਅਦ ਵਿੱਚ 2022 ਵਿੱਚ, ਦਿਸ਼ਾ ਨੇ ਆਪਣੇ ਦੂਜੇ ਬੱਚੇ, ਬੇਬੀ ਬੁਆਏ ਦਾ ਸਵਾਗਤ ਕੀਤਾ ਸੀ।


ਇਹ ਵੀ ਪੜ੍ਹੋ: ਗੌਰੀ ਨਾਲ ਹਿੰਦੂ ਵਿਆਹ ਕਰਨ ਲਈ ਸ਼ਾਹਰੁਖ ਖਾਨ ਨੇ ਬਦਲ ਲਿਆ ਸੀ ਆਪਣਾ ਨਾਮ, ਜਤਿੰਦਰ ਕੁਮਾਰ ਬਣ ਲਏ ਸੀ 7 ਫੇਰੇ