ਇਸ ਬੱਚੇ ਨੇ ਆਪਣੀ ਮਸੂਮੀਅਤ ਨਾਲ ਸਭ ਨੂੰ ਆਪਣਾ ਇਸ ਕਦਰ ਫੈਨ ਬਣਾ ਲਿਆ ਹੈ ਕਿ ਹੁਣ ਬਾਜ਼ਾਰ ‘ਚ ਉਸ ਦੀ ਸ਼ਕਲ ਦੇ ਖਿਡੌਣੇ ਵਿਕਣੇ ਸ਼ੁਰੂ ਹੋ ਗਏ ਹਨ। ਕੰਪਨੀਆਂ ਨੇ ਮਾਰਕੀਟ ‘ਚ ਤੈਮੂਰ ਗੁੱਡਾ ਉਤਾਰਿਆ ਹੈ। ਇਸ ਗੱਲ ਦੀ ਜਾਣਕਾਰੀ ਇੱਕ ਚੈਨਲ ਕਰਮੀ ਅਸ਼ਵਿਨੀ ਯਾਰਦੀ ਨੇ ਦਿੱਤੀ ਹੈ ਜਿਨ੍ਹਾਂ ਨੇ ਟਵਿਟਰ ‘ਤੇ ਪੋਸਟ ਸ਼ੇਅਰ ਕਰ ਇੱਕ ਫੋਟੋ ਵੀ ਸ਼ੇਅਰ ਕੀਤੀ ਹੈ।
ਉਂਝ ਤੈਮੂਰ ਸੋਸ਼ਲ ਮੀਡੀਆ ‘ਤੇ ਕਾਫੀ ਮਸ਼ਹੂਰ ਹੈ। ਉਸ ਦੀਆਂ ਤਸਵੀਰਾਂ ਸ਼ੇਅਰ ਹੁੰਦੇ ਹੀ ਵਾਇਰਲ ਹੋ ਜਾਂਦੀਆਂ ਹਨ। ਹਾਲ ਹੀ ‘ਚ ਸੈਪ ਨੇ ਇੰਟਰਵਿਊ ‘ਚ ਕਿਹਾ ਸੀ ਕਿ ਤੈਮੂਰ ਦੀ ਇੱਕ ਫੋਟੋ ਸੋਸ਼ਲ ਮੀਡੀਆ ‘ਤੇ 1500 ਰੁਪਏ ਦੀ ਵਿਕਦੀ ਹੈ।