ਮੁੰਬਈ: ਕੰਗਣਾ ਰਣੌਤ ਦੀ ਫ਼ਿਲਮ 'ਪੰਗਾ' ਸ਼ੁੱਕਰਵਾਰ ਨੂੰ ਰਿਲੀਜ਼ ਹੋਈ ਅਤੇ ਰਿਲੀਜ਼ ਤੋਂ ਕੁੱਝ ਘੰਟੇ ਬਾਅਦ ਹੀ ਆਨਲਾਈਨ ਲੀਕ ਹੋ ਗਈ। ਦਰਅਸਲ ਤਮਿਲ-ਰਾਕਰਸ ਨੇ ਕੰਗਣਾ ਦੀ ਫ਼ਿਲਮ ਨੂੰ ਲੀਕ ਕਰ ਕੀਤਾ ਹੈ। ਤਮਿਲ-ਰਾਕਰਸ 'ਤੇ ਪਹਿਲਾਂ ਵੀ ਕਈ ਫ਼ਿਮਾਂ ਲੀਕ ਹੋ ਚੁਕੀਆਂ ਹਨ।

ਉਂਝ ਫ਼ਿਲਮ ਨੂੰ ਕ੍ਰਿਟਕਸ ਤੇ ਦਰਸ਼ਕਾਂ ਵਲੋਂ ਚੰਗਾ ਰਿਪਾਂਸ ਮਿਲ ਰਿਹਾ ਹੈ। ਫ਼ਿਲਮ ਨੂੰ ਵਰਡ ਆ ਮਾਊਥ ਦਾ ਵੀ ਫਾਇਦਾ ਮਿਲ ਸਕਦਾ ਹੈ। ਇਸ ਫ਼ਿਲਮ ਨੂੰ 30-35 ਉਮਰ ਦੇ ਲੋਕਾਂ ਤੋਂ ਚੰਗਾ ਰਿਸਪੋਂਸ ਮਿਲਣ ਦੀ ਉਮੀਦ ਸੀ। ਕੰਗਣਾ ਦੀ ਬਹੁਤ ਵੱਡੀ ਫੈਨ ਫੋਲੋਇੰਗ ਹੈ ਤੇ ਉਹ ਇਸ ਫ਼ਿਲਮ ਨੂੰ ਜ਼ਰੂਰ ਪਸੰਦ ਕਰਨਗੇ।



ਟ੍ਰੇਡ ਐਨਾਲਿਸਟ ਗਿਰਿ ਗੌਹਰ ਦਾ ਕਹਿਣਾ ਹੈ ਕਿ 'ਪੰਗਾ' ਦਾ ਟ੍ਰੈਲਰ ਬਹੁਤ ਵਧੀਆ ਸੀ। ਇਹ ਫ਼ਿਲਮ ਲਾਇਟ ਫਲੇਵਰ ਦੇ ਨਾਲ ਇਮੋਸ਼ਨਲ ਹੈ। ਇਸਦਾ ਸਬਜੈਕਟ ਬਹੁਤ ਅਟਰੈਕਟਿਵ ਹੈ ਕਿ ਵਿਆਹ ਦੇ ਬਾਅਦ ਵੀ ਮਹਿਲਾਵਾਂ ਆਪਣੇ ਸੁਫ਼ਨੇ ਪੂਰੇ ਕਰ ਸਕਦੀਆਂ ਹਨ।