10 ਸਾਲ ਦੇ ਲੜਕੇ ਦੇ ਬੱਚੇ ਦੀ ਮਾਂ ਬਣੇਗੀ 13 ਸਾਲ ਦੀ ਲੜਕੀ, ਟੀਵੀ 'ਤੇ ਦੱਸੀ ਆਪਣੀ ਲਵ ਸਟੋਰੀ
ਏਬੀਪੀ ਸਾਂਝਾ | 25 Jan 2020 01:44 PM (IST)
ਸਾਈਬੇਰਿਆ ਤੋਂ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ 10 ਸਾਲ ਦੇ ਲੜਕੇ ਦੇ ਬੱਚੇ ਦੀ ਮਾਂ 13 ਸਾਲ ਦੀ ਲੜਕੀ ਬਣੇਗੀ। ਦੋਵਾਂ ਬੱਚਿਆਂ ਨੇ ਆਪਣੇ ਮਾਤਾ-ਪਿਤਾ ਦੀ ਇਜਾਜ਼ਤ ਨਾਲ ਰੂਸ ਦੇ ਇੱਕ ਟੀਵੀ ਚੈਨਲ 'ਤੇ ਆ ਕੇ ਆਪਣੀ ਪੂਰੀ ਕਹਾਣੀ ਦੱਸੀ।
ਨਵੀਂ ਦਿੱਲੀ: ਸਾਈਬੇਰਿਆ ਤੋਂ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ 10 ਸਾਲ ਦੇ ਲੜਕੇ ਦੇ ਬੱਚੇ ਦੀ ਮਾਂ 13 ਸਾਲ ਦੀ ਲੜਕੀ ਬਣੇਗੀ। ਦੋਵਾਂ ਬੱਚਿਆਂ ਨੇ ਆਪਣੇ ਮਾਤਾ-ਪਿਤਾ ਦੀ ਇਜਾਜ਼ਤ ਨਾਲ ਰੂਸ ਦੇ ਇੱਕ ਟੀਵੀ ਚੈਨਲ 'ਤੇ ਆ ਕੇ ਆਪਣੀ ਪੂਰੀ ਕਹਾਣੀ ਦੱਸੀ। ਇਨ੍ਹਾਂ ਮੁਤਾਬਕ ਦੋਵਾਂ ਦੀ ਦੋਸਤੀ ਇੱਕ ਸਾਲ ਪਹਿਲਾਂ ਹੋਈ ਸੀ। ਲੜਕੀ ਨੇ ਦੱਸਿਆ ਕਿ ਲੜਕੀ 8 ਹਫ਼ਤੇ ਦੀ ਪ੍ਰੈਗਨੇਂਟ ਹੈ ਤੇ ਉਸਦੀ ਮਾਂ ਉਸ ਨੂੰ ਪੂਰਾ ਸਪੋਰਟ ਕਰ ਰਹੀ ਹੈ। ਉਨ੍ਹਾਂ ਦੇ ਪਰਿਵਾਰ ਨੂੰ ਬੇਸਬਰੀ ਨਾਲ ਬੱਚੇ ਦੇ ਆਉਣ ਦਾ ਇੰਤਜ਼ਾਰ ਹੈ। ਲੜਕੀ ਦੀ ਮਾਂ ਮੁੁਤਾਬਕ ਪ੍ਰਗਨੈਂਸੀ ਦੇ ਲੱਛਣ ਦਿੱਖਣ 'ਤੇ ਉਹ ਉਸ ਨੂੰ ਡਾਕਟਰ ਕੋਲ ਲੈ ਕੇ ਗਏ, ਪਰ ਡਾਕਟਰਾਂ ਨੂੰ ਕੁੱਝ ਵੀ ਪਤਾ ਨਹੀਂ ਚੱਲਿਆ। ਬਾਅਦ 'ਚ ਪ੍ਰਗਨੈਂਸੀ ਕਿੱਟ ਨਾਲ ਉਨ੍ਹਾਂ ਨੂੰ ਪਤਾ ਲੱਗਾ ਕਿ ਲੜਕੀ ਪ੍ਰਗਨੈਂਟ ਹੈ। ਡਾਕਟਰ ਇਸ ਸਭ ਤੋਂ ਬੇਹੱਦ ਹੈਰਾਨ ਹਨ। ਮੈਡੀਕਲ ਸਾਇੰਸ ਮੁਤਾਬਕ 10 ਸਾਲ ਦਾ ਕੋਈ ਵੀ ਮੁੰਡਾ ਪਿਓ ਨਹੀਂ ਬਣ ਸਕਦਾ। ਸਥਾਨਕ ਡਾਕਟਰ ਦਾ ਕਹਿਣਾ ਹੈ ਕਿ ਦੋਨੋਂ ਬੱਚਿਆਂ 'ਚ ਮਾਂ-ਬਾਪ ਬਣਨ ਦੀ ਯੋਗਤਾ ਹੈ। ਜਦਕਿ ਕੁੱਝ ਡਾਕਟਰ ਇਸ ਗੱਲ 'ਤੇ ਯਕੀਨ ਕਰਨ ਲਈ ਬਿਲਕੁਲ ਵੀ ਤਿਆਰ ਨਹੀਂ।