ਤੁਰਕੀ 'ਚ ਭੂਚਾਲ ਕਰਕੇ ਭਾਰੀ ਤਬਾਹੀ ਮੱਚ ਗਈ ਹੈ। ਇਸ ਭੂਚਾਲ 'ਚ ਤੁਰਕੀ ਦੀ ਕਈ ਇਮਾਰਤਾਂ ਜ਼ਮੀਨ 'ਚ ਗੜ੍ਹ ਗਈਆਂ ਜਦਕਿ ਹਣੁ ਤਕ 18 ਲੋਕਾਂ ਦੀ ਮੌਤ ਅੇਤ 200 ਤੋਂ ਜ਼ਿਆਦਾ ਲੋਕਾਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ। ਇਸ ਭੂਚਾਲ ਇੰਨਾ ਤੇਜ਼ ਸੀ ਕਿ ਇਸ ਦੇ ਝਟਕੇ ਗੁਆਂਢੀ ਮੁਲਕ ਇਰਾਕ, ਸੀਰੀਆ ਅਟਤ ਲੇਬਨਾਨ 'ਚ ਵੀ ਮਹਿਸੂਸ ਕੀਤੇ ਗਏ।

ਰਿਐਕਟਰ ਸਕੇਲ 'ਤੇ ਇਸ ਦੀ ਤੀਬਰਤਾ 6.7 ਮਾਪੀ ਗਈ ਹੈ। ਭੂਚਾਲ 'ਚ ਕਰੀਬ 10 ਇਮਾਰਤਾਂ ਜ਼ਮੀਨ ਅੰਦਰ ਧੱਸ ਗਈਆਂ। ਇਸ ਦਾ ਸਭ ਤੋਂ ਜ਼ਿਆਦਾ ਨੁਕਸਾਨ ਪੂਰਬੀ ਇਲਾਜਿਗ ਖੇਤਰ 'ਚ ਹੋਇਆ ਹੈ। ਭੂਚਾਲ ਕਰਕੇ ਕਰੀਬ 200 ਲੋਕ ਜ਼ਖ਼ਮੀ ਹੋਏ ਹਨ। ਪ੍ਰਭਾਵਿਤ ਇਲਾਕਿਆਂ 'ਚ ਰਾਹਤ ਅਤੇ ਬਚਾਅ ਕਾਰਜ ਜਾਰੀ ਹਨ। ਜ਼ਖ਼ਮੀਆਂ ਨੂੰ ਨੇੜਲੇ ਹਸਪਤਾਲ 'ਚ ਭਰਤੀ ਕੀਤਾ ਗਿਆ ਹੈ।



ਤੁਰਕੀ 'ਚ ਆਏ ਭੂਚਾਲ ਨਾਲ ਕਈ ਇਮਾਰਤਾਂ 'ਚ ਅੱਗ ਵੀ ਲੱਗ ਗਈ। ਜਿਸ ਨਾਲ ਇਲਾਕੇ 'ਚ ਹੜਕੰਪ ਮੱਚ ਗਿਆ। ਢੁਹ-ਢੇਰੀ ਹੋਈਆਂ ਇਮਾਰਤਾਂ ਦੇ ਮਲਬੇ 'ਚ ਕਈ ਲੋਕਾਂ ਦੇ ਦੱਬੇ ਹੋਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਭੂਚਾਲ ਰਾਤ ਕਰੀਬ 8:55 ਵਜੇ ਆਇਆ ਸੀ।