ਚੀਨ: ਚੀਨ ਵਿੱਚ ਕੋਰੋਨਾ ਵਾਇਰਸ ਦਾ ਪ੍ਰਕੋਪ ਲਗਾਤਾਰ ਵਧਦਾ ਜਾ ਰਿਹਾ ਹੈ। ਲੋਕਾਂ ਵਿੱਚ ਡਰ ਦਾ ਮਾਹੌਲ ਇੰਨ੍ਹਾਂ ਹੈ ਕਿ ਚੀਨ ਦੇ ਲੋਕ ਆਪਣੀਆਂ ਜਾਨਾਂ ਬਚਾਉਣ ਲਈ ਦੂਜੇ ਸ਼ਹਿਰਾਂ ਵੱਲ ਰੁਖ ਕਰ ਰਹੇ ਹਨ। ਏਅਰ ਲਾਈਨ ਕੰਪਨੀਆਂ ਵੀ ਵਾਇਰਸ ਕਾਰਨ ਡਰ ਗਈਆਂ ਹਨ ਅਤੇ ਬਿਮਾਰ ਲੋਕਾਂ ਨੂੰ ਉਡਾਣਾਂ 'ਚ ਸਵਾਰ ਨਹੀਂ ਹੋਣ ਦੇ ਰਹੀਆਂ।
ਅਜਿਹਾ ਹੀ ਇੱਕ ਮਾਮਲਾ ਚੀਨ ਦੇ ਸ਼ਹਿਰ ਨਾਜਿੰਗ ਦੇ ਇਕ ਹਵਾਈ ਅੱਡੇ ਤੋਂ ਸਾਹਮਣੇ ਆਇਆ ਹੈ। ਜਿਥੇ ਏਅਰ ਲਾਈਨ ਨੇ ਬਿਮਾਰ ਬੱਚਿਆਂ ਨੂੰ ਮਾਪਿਆਂ ਨਾਲ ਯਾਤਰਾ ਕਰਨ ਤੋਂ ਇਨਕਾਰ ਕਰ ਦਿੱਤਾ। ਮਜਬੂਰੀ ਵਿੱਚ, ਪਰਿਵਾਰ ਨੂੰ ਬੱਚਿਆਂ ਨੂੰ ਏਅਰਪੋਰਟ 'ਤੇ ਛੱਡਣਾ ਪਿਆ।
ਬੱਚਿਆਂ ਨੂੰ ਏਅਰਪੋਰਟ 'ਤੇ ਛੱਡ ਮਾਪੇ ਇਕੱਲੇ ਜਹਾਜ਼ ਵਿੱਚ ਸਵਾਰ ਹੋ ਗਏ। ਜਿਸ ਤੋਂ ਬਾਅਦ ਕਾਫੀ ਹੰਗਾਮਾ ਹੋਇਆ। ਦਰਅਸਲ, ਇਹ ਜੋੜਾ ਦੋ ਬੱਚਿਆਂ ਨਾਲ ਚਾਂਗਸਾ ਸ਼ਹਿਰ ਜਾਣ ਲਈ ਨਾਜ਼ਿੰਗ ਏਅਰਪੋਰਟ 'ਤੇ ਪਹੁੰਚਿਆ ਸੀ। ਬੁਖਾਰ ਕਾਰਨ ਉਨ੍ਹਾਂ ਦੇ ਬੇਟੇ ਨੂੰ ਜਹਾਜ਼ ਵਿੱਚ ਸਵਾਰ ਹੋਣ ਦੀ ਆਗਿਆ ਨਹੀਂ ਦੀਤੀ ਗਈ।
ਪਰਿਵਾਰਕ ਮੈਂਬਰਾਂ ਨੇ ਰਵਾਨਗੀ ਗੇਟ ਜਾਮ ਕਰ ਦਿੱਤਾ ਅਤੇ ਬੱਚਿਆਂ ਨੂੰ ਨਾਲ ਲਿਜਾਣ ‘ਤੇ ਅੜੇ ਰਹੇ। ਇਸ ਦੌਰਾਨ, ਪੁਲਿਸ ਆ ਗਈ ਅਤੇ ਮਾਪੇ ਬੱਚਿਆਂ ਨੂੰ ਉਥੇ ਛੱਡ ਕੇ ਜਹਾਜ਼ ਵਿੱਚ ਬੈਠ ਗਏ, ਜਿਸਨੇ ਹਵਾਈ ਅੱਡੇ 'ਤੇ ਮੌਜੂਦ ਸਟਾਫ ਅਤੇ ਯਾਤਰੀਆਂ ਨੂੰ ਹੈਰਾਨ ਕਰ ਦਿੱਤਾ।
ਹਾਲਾਂਕਿ, ਕੁਝ ਸਮੇਂ ਬਾਅਦ ਏਅਰ ਲਾਈਨ ਕੰਪਨੀ ਸਹਿਮਤ ਹੋ ਗਈ ਅਤੇ ਬੱਚਿਆਂ ਨੂੰ ਜਹਾਜ਼ ਦੇ ਕੈਬਿਨ ਵਿੱਚ ਬੈਠਣ ਦੀ ਆਗਿਆ ਦਿੱਤੀ ਗਈ।
ਕੋਰੋਨਾ ਵਾਇਰਸ: ਬਿਮਾਰ ਬੱਚਿਆਂ ਨੂੰ ਹਵਾਈ ਅੱਡੇ 'ਤੇ ਛੱਡ ਜਹਾਜ਼ ਵਿੱਚ ਚੜ੍ਹੇ ਮਾਪੇ
ਏਬੀਪੀ ਸਾਂਝਾ
Updated at:
24 Jan 2020 09:07 PM (IST)
ਚੀਨ ਵਿੱਚ ਕੋਰੋਨਾ ਵਾਇਰਸ ਦਾ ਪ੍ਰਕੋਪ ਲਗਾਤਾਰ ਵਧਦਾ ਜਾ ਰਿਹਾ ਹੈ। ਲੋਕਾਂ ਵਿੱਚ ਡਰ ਦਾ ਮਾਹੌਲ ਇੰਨ੍ਹਾਂ ਹੈ ਕਿ ਚੀਨ ਦੇ ਲੋਕ ਆਪਣੀਆਂ ਜਾਨਾਂ ਬਚਾਉਣ ਲਈ ਦੂਜੇ ਸ਼ਹਿਰਾਂ ਵੱਲ ਰੁਖ ਕਰ ਰਹੇ ਹਨ। ਏਅਰ ਲਾਈਨ ਕੰਪਨੀਆਂ ਵੀ ਵਾਇਰਸ ਕਾਰਨ ਡਰ ਗਈਆਂ ਹਨ ਅਤੇ ਬਿਮਾਰ ਲੋਕਾਂ ਨੂੰ ਉਡਾਣਾਂ 'ਚ ਸਵਾਰ ਨਹੀਂ ਹੋਣ ਦੇ ਰਹੀਆਂ।
- - - - - - - - - Advertisement - - - - - - - - -