ਬੀਜਿੰਗ - ਚੀਨ ਦਾ ਸ਼ਹਿਰ ਵੁਹਾਨ, ਜੋ ਕਿ ਕੋਰੋਨਾ ਵਾਇਰਸ ਪ੍ਰਕੋਪ ਦਾ ਕੇਂਦਰ ਹੈ, ਨੇ ਮਹਾਂਮਾਰੀ ਦੇ ਪੀੜਤਾਂ ਦੇ ਇਲਾਜ ਲਈ ਸਿਰਫ ਛੇ ਦਿਨਾਂ ਵਿੱਚ 1000 ਬਿਸਤਰਿਆਂ ਦਾ ਇੱਕ ਹਸਪਤਾਲ ਬਣਾਉਣ ਦਾ ਅਭਿਲਾਸ਼ੀ ਕੰਮ ਸ਼ੁਰੂ ਕਰ ਦਿੱਤਾ ਹੈ। ਚੀਨ 'ਚ ਤੇਜ਼ੀ ਨਾਲ ਫੈਲ ਰਹੇ ਕੋਰੋਨਾ ਵਾਇਰਸ ਨਾਲ ਸੰਕਰਮਿਤ ਮਰੀਜ਼ਾਂ ਦਾ ਇਲਾਜ ਇਸ ਹਸਪਤਾਲ ਵਿੱਚ ਕੀਤਾ ਜਾਵੇਗਾ। ਕੋਰੋਨਾ ਵਾਇਰਸ ਨਾਲ ਹੁਣ ਤਕ 26 ਲੋਕਾਂ ਦੀ ਮੌਤ ਹੋ ਗਈ ਹੈ।

ਵੁਹਾਨ ਸਰਕਾਰ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਹ 1000 ਬੈੱਡਾਂ ਦੀ ਜਗ੍ਹਾ ਵਾਲਾ ਇੱਕ ਹਸਪਤਾਲ ਬਣਾ ਰਹੇ ਹਨ। ਹਸਪਤਾਲ ਨੂੰ 25,000 ਵਰਗ ਮੀਟਰ ਵਿੱਚ ਬਣਾਇਆ ਜਾਏਗਾ ਅਤੇ 3 ਫਰਵਰੀ ਤੱਕ ਮੁਕੰਮਲ ਹੋਣ ਦੀ ਯੋਜਨਾ ਹੈ।

2003 ਵਿੱਚ, ਸਾਰਸ ਦੇ ਪ੍ਰਕੋਪ ਦੇ ਦੌਰਾਨ, ਬੀਜਿੰਗ ਵਿੱਚ 7,000 ਮਜ਼ਦੂਰਾਂ ਨੇ ਸਿਰਫ ਇੱਕ ਹਫ਼ਤੇ ਵਿੱਚ ਅਜਿਹਾ ਹੀ ਇੱਕ ਹਸਪਤਾਲ ਬਣਾਇਆ ਸੀ।