ਨਵੀਂ ਦਿੱਲੀ: ਭਾਰਤੀ ਕ੍ਰਿਕੇਟ ਟੀਮ ਇੱਕ ਦਿਨ 'ਚ ਦੋ ਵਾਰ ਨਿਊਜ਼ੀਲੈਂਡ ਨੂੰ ਹਰਾ ਕੇ ਕਵਾਟਰ ਫਾਇਨਲ 'ਚ ਪਹੁੰਚ ਗਈ ਹੈ। ਪਹਿਲਾਂ ਜਿੱਥੇ ਸੀਨੀਅਰ ਟੀਮ ਨੇ ਆਕਲੈਂਡ 'ਚ ਖੇਡੇ ਗਏ ਟੀ-20 ਸੀਰੀਜ਼ ਦੇ ਪਹਿਲੇ ਮੈਚ 'ਚ 6 ਵਿਕੇਟ ਨਾਲ ਕੀਵਿਸ ਨੂੰ ਹਰਾਇਆ ਤਾਂ ਉੱਥੇ ਹੀ ਅੰਡਰ-19 ਟੀਮ ਨੇ ਵਰਲਡ ਕਪ ਦੇ ਮੁਕਾਬਲੇ 'ਚ ਨਿਊਜ਼ੀਲੈਂਡ ਨੂੰ ਡਕਵਰਥ ਲੂਇਸ ਰੂਲ ਦੇ 44 ਰਨਾਂ ਨਾਲ ਹਰਾਇਆ।
ਅੰਡਰ-19 ਨੇ ਸ਼ੁਕਰਵਾਰ ਨੂੰ ਮੀਂਹ ਨਾਲ ਪ੍ਰਭਾਵਿਤ ਮੈਚ 'ਚ ਨਿਊਜ਼ੀਲੈਂਡ ਨੂੰ ਡਕਵਰਥ ਲੁਇਸ ਰੂਲ ਦੇ 44 ਰਨਾਂ ਨਾਲ ਹਰਾ ਕੇ ਆਈਸੀਸੀ ਅੰਡਰ-19 ਵਿਸ਼ਵ ਕਪ 'ਚ ਗਰੁੱਪ ਏ 'ਚ ਸਿਖਰ 'ਤੇ ਰਹਿੰਦੇ ਹੋਏ ਕਵਾਟਰ ਫਾਇਨਲ 'ਚ ਦਾਖਿਲ ਹੋਏ। ਸਲਾਮੀ ਬੱਲੇਬਾਜ਼ ਦੇ ਪੰਜਾਹ ਤੋਂ ਬਾਅਦ ਸਪਨਿਰ ਰਵੀ ਵਿਸ਼ਨੋਈ ਅਤੇ ਅਥਰਵ ਅੰਕੋਲੇਕਰ ਦੀ ਸ਼ਾਨਦਾਰ ਗੇਂਦਬਾਜ਼ੀ ਦੀ ਬਦੌਲਤ ਭਾਰਤ ਨੇ ਲਗਾਤਾਰ ਤੀਸਰੀ ਜਿੱਤ ਹਾਸਿਲ ਕੀਤੀ।
ਭਾਰਤੀ ਟੀਮ ਇਸ ਤਰ੍ਹਾਂ ਗਰੁੱਪ ਏ 'ਚ ਆਪਣੇ ਸਾਰੇ ਤਿੰਨ ਮੈਚ ਜਿੱਤ ਕੇ ਸਿਖਰ 'ਤੇ ਰਹੀ। ਹੁਣ 28 ਜਨਵਰੀ ਨੂੰ ਸੁਪਰ ਲੀਗ ਕਵਾਟਰ ਫਾਇਨਲ-1 'ਚ ਭਾਰਤ ਦਾ ਸਾਮ੍ਹਣਾ ਆਸਟ੍ਰੇਲਿਆ ਨਾਲ ਹੋਵੇਗਾ। ਨਿਊਜ਼ੀਲੈਂਡ ਦੀ ਟੀਮ ਹਾਰ ਦੇ ਬਾਵਜੂਦ ਕਵਾਟਰ ਫਾਇਨਲ 'ਚ ਆਪਣੀ ਜਗ੍ਹਾ ਪੱਕੀ ਕਰਨ 'ਚ ਸਫਲ ਰਹੀ।
U-19 WC: ਨਿਊਜ਼ੀਲੈਂਡ ਨੂੰ ਹਰਾ ਕੇ ਕਵਾਰਟਰ ਫਾਇਨਲ 'ਚ ਪਹੁੰਚੀ ਭਾਰਤੀ ਟੀਮ, ਹੁਣ ਆਸਟ੍ਰੇਲਿਆ ਨਾਲ ਹੋਵੇਗਾ ਮੁਕਾਬਲਾ
ਏਬੀਪੀ ਸਾਂਝਾ
Updated at:
25 Jan 2020 09:36 AM (IST)
ਭਾਰਤੀ ਕ੍ਰਿਕੇਟ ਟੀਮ ਇੱਕ ਦਿਨ 'ਚ ਦੋ ਵਾਰ ਨਿਊਜ਼ੀਲੈਂਡ ਨੂੰ ਹਰਾ ਕੇ ਕਵਾਟਰ ਫਾਇਨਲ 'ਚ ਪਹੁੰਚ ਗਈ ਹੈ। ਪਹਿਲਾਂ ਜਿੱਥੇ ਸੀਨੀਅਰ ਟੀਮ ਨੇ ਆਕਲੈਂਡ 'ਚ ਖੇਡੇ ਗਏ ਟੀ-20 ਸੀਰੀਜ਼ ਦੇ ਪਹਿਲੇ ਮੈਚ 'ਚ 6 ਵਿਕੇਟ ਨਾਲ ਕੀਵਿਸ ਨੂੰ ਹਰਾਇਆ ਤਾਂ ਉੱਥੇ ਹੀ ਅੰਡਰ-19 ਟੀਮ ਨੇ ਵਰਲਡ ਕਪ ਦੇ ਮੁਕਾਬਲੇ 'ਚ ਨਿਊਜ਼ੀਲੈਂਡ ਨੂੰ ਡਕਵਰਥ ਲੂਇਸ ਰੂਲ ਦੇ 44 ਰਨਾਂ ਨਾਲ ਹਰਾਇਆ।
- - - - - - - - - Advertisement - - - - - - - - -