ਵਾਸ਼ਿੰਗਟਨ: ਇਰਾਕ 'ਚ ਅਮਰੀਕੀ ਸੈਨਾ ਦੇ ਸੈਨਿਕ ਅੱਡੇ 'ਤੇ ਹਾਲ ਹੀ 'ਚ ਇਰਾਨ ਦੇ ਮਿਸਾਇਲ ਹਮਲੇ 'ਤੇ 34 ਅਮਰੀਕੀ ਸੈਨਿਕਾਂ ਨੂੰ ਦਿਮਾਗੀ ਸੱਟਾਂ ਲੱਗੀਆਂ ਸੀ। ਇਲਾਜ਼ ਤੋਂ ਬਾਅਦ ਉਨ੍ਹਾਂ ਚੋਂ ਅੱਧੇ ਸੈਨਿਕ ਆਪਣੀ ਡਿਊਟੀਆਂ 'ਤੇ ਵਾਪਸ ਆ ਗਏ ਹਨ। ਪੇਂਟਾਗਨ ਨੇ ਸ਼ੁੱਕਰਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ।

ਪੇਂਟਾਗਨ ਦੇ ਮੁਖ ਬੁਲਾਰੇ ਜੋਨਾਥਨ ਹਾਫਮੈਨ ਮੁਤਾਬਕ 34 ਚੋਂ 17 ਸੈਨਿਕ ਹੁਣ ਵੀ ਨਿਗਰਾਨੀ 'ਚ ਹਨ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸ਼ੁਰੂ 'ਚ ਕਿਹਾ ਸੀ ਕਿ ਉਨ੍ਹਾਂ ਨੂੰ ਦੱਸਿਆ ਗਿਆ ਹੈ ਕਿ ਅੱਠ ਜਨਵਰੀ ਨੂੰ ਹਮਲੇ 'ਚ ਕੋਈ ਵੀ ਸੈਨਿਕ ਜ਼ਖ਼ਮੀ ਨਹੀਂ ਹੋਇਆ। ਸੈਨਾ ਨੇ ਕਿਹਾ ਕਿ ਹਮਲੇ ਦੇ ਬਾਅਦ ਮਾਮਲੇ ਸਾਹਮਣੇ ਨਹੀਂ ਆਏ ਸੀ ਅਤੇ ਕੁਝ ਮਾਮਲਿਆਂ 'ਚ ਕਈ ਦਿਨਾਂ ਬਾਅਦ ਇਸ ਦਾ ਪਤਾ ਲੱਗਿਆ।


ਕੀ ਹੈ ਮਾਮਲਾ:

ਇਰਾਨ ਨੇ 8 ਜਨਵਰੀ ਨੂੰ ਇਰਾਕ 'ਚ ਮੌਜੂਦ ਅਮਰੀਕੀ ਹਵਾਈ ਸੈਨਾ ਦੇ ਅੱਡਿਆਂ 'ਤੇ ਹਮਲਾ ਕੀਤਾ ਸੀ। ਇਰਾਨ ਨੇ ਦਾਅਵਾ ਕੀਤਾ ਸੀ ਕਿ ਇਸ ਹਮਲੇ '80 ਅੰਰੀਕੀ ਸੈਨਿਕ ਮਾਰੇ ਗਏ। ਜਦਕਿ ਅਮਰੀਕਾ ਨੇ ਦਾਅਵਾ ਕੀਤਾ ਸੀ ਕਿ ਪੇਂਟਾਗਨ ਨੇ ਵਾਰਨਿੰਗ ਸਿਸਟਮ ਕਰਕੇ ਸੈਨਿਕ ਪਹਿਲਾਂ ਹੀ ਬੰਕਰਾਂ 'ਚ ਚਲੇ ਗਏ ਸੀ ਅਤੇ ਸੈਨਿਕਾਂ ਨੂੰ ਨੁਕਸਾਨ ਨਹੀਂ ਹੋਇਆ।