ਬਾਲੀਵੁੱਡ ਅਦਾਕਾਰਾ ਤਾਪਸੀ ਪੰਨੂ ਬੈਡਮਿੰਟਨ ਖਿਡਾਰੀ ਮੈਥਿਸ ਬੋ ਨਾਲ ਆਪਣੇ ਰਿਸ਼ਤੇ ਨੂੰ ਲੈ ਕੇ ਸੁਰਖੀਆਂ ਵਿੱਚ ਹੈ। ਤਾਪਸੀ ਲੰਬੇ ਸਮੇਂ ਤੋਂ ਮੈਥਿਸ ਨੂੰ ਡੇਟ ਕਰ ਰਹੀ ਹੈ ਪਰ ਉਸ ਨੇ ਇਸ ਬਾਰੇ ਚੁੱਪੀ ਸਾਧੀ ਹੋਈ ਹੈ। ਹਾਲ ਹੀ ‘ਚ ਪਿੰਕਵਿਲਾ ਨੇ ਦਾਅਵਾ ਕੀਤਾ ਹੈ ਕਿ ਤਾਪਸੀ ਨੇ ਉਨ੍ਹਾਂ ਦੇ ਰਿਸ਼ਤੇ ਦੀ ਪੁਸ਼ਟੀ ਕੀਤੀ ਹੈ।
ਪਿੰਕਵਿਲਾ ਨਾਲ ਕੁਝ ਸਮਾਂ ਪਹਿਲਾਂ ਗੱਲ ਕਰਦਿਆਂ, ਇਹ ਸਵੀਕਾਰ ਕੀਤਾ ਗਿਆ ਸੀ ਕਿ ਉਸ ਦੀ ਜ਼ਿੰਦਗੀ ‘ਚ ਇਕ ਵਿਸ਼ੇਸ਼ ਵਿਅਕਤੀ ਹੈ। ਤਾਪਸੀ ਨੇ ਕਿਹਾ,
ਮੈਂ ਕਿਸੇ ਤੋਂ ਕੁਝ ਵੀ ਲੁਕਾਉਣਾ ਨਹੀਂ ਚਾਹੁੰਦੀ। ਮੈਂ ਆਪਣੀ ਜ਼ਿੰਦਗੀ ਤੋਂ ਬਹੁਤ ਖੁਸ਼ ਹਾਂ ਪਰ ਉਸੇ ਸਮੇਂ ਮੈਂ ਇਸ ਬਾਰੇ ਗੱਲ ਨਹੀਂ ਕਰਨਾ ਚਾਹੁੰਦੀ ਕਿਉਂਕਿ ਫਿਰ ਸੁਰਖੀਆਂ ਬਣ ਜਾਂਦੀਆਂ ਹਨ। ਮੈਂ ਇਨ੍ਹਾਂ ਸਾਲਾਂ ਦੌਰਾਨ ਜੋ ਕਮਾਇਆ ਹੈ, ਉਸ ਲਈ ਮੈਂ ਸਖਤ ਮਿਹਨਤ ਕੀਤੀ ਹੈ।-
ਤਾਪਸੀ ਨੇ ਅੱਗੇ ਕਿਹਾ,
ਮੇਰੀ ਜਿੰਦਗੀ 'ਚ ਕੋਈ ਬਹੁਤ ਖ਼ਾਸ ਹੈ ਤੇ ਮੇਰਾ ਪਰਿਵਾਰ ਇਸ ਬਾਰੇ ਜਾਣਦਾ ਹੈ। ਮੇਰੇ ਪਰਿਵਾਰ ਲਈ ਇਸ ਬਾਰੇ ਜਾਣਨਾ ਬਹੁਤ ਮਹੱਤਵਪੂਰਨ ਹੈ। ਉਹ ਉਸ ਵਿਅਕਤੀ ਨੂੰ ਪਸੰਦ ਕਰਦੇ ਹਨ ਜਿਸ ਦੇ ਨਾਲ ਮੈਂ ਹਾਂ। ਮੈਨੂੰ ਯਾਦ ਹੈ ਕਿ ਮੈਂ ਅਕਸਰ ਕਹਿੰਦੀ ਸੀ ਕਿ ਜੇ ਮੇਰੇ ਮਾਤਾ-ਪਿਤਾ ਸਹਿਮਤ ਨਹੀਂ ਹੁੰਦੇ, ਤਾਂ ਅੱਗੇ ਕੁਝ ਨਹੀਂ ਹੋ ਸਕਦਾ।-
ਇਸ ਦੌਰਾਨ, ਉਸ ਦੀ ਮਾਂ ਨਿਰਮਲਜੀਤ ਪੰਨੂ ਵੀ ਉਸ ਦੇ ਨਾਲ ਸੀ। ਉਨ੍ਹਾਂ ਕਿਹਾ,
ਮੈਂ ਤਾਪਸੀ ‘ਤੇ ਪੂਰਾ ਵਿਸ਼ਵਾਸ ਕਰਦੀ ਹਾਂ, ਜਿਸ ਨੂੰ ਵੀ ਉਹ ਆਪਣਾ ਜੀਵਨ ਸਾਥੀ ਚੁਣਦੀ ਹੈ, ਅਸੀਂ ਇਸ ‘ਚ ਉਸ ਦਾ ਸਮਰਥਨ ਕਰਾਂਗੇ।-