ਪ੍ਰਧਾਨ ਮੰਤਰੀ ਮੋਦੀ ਅੱਜ ਰਾਤ ਕਰਨਗੇ ਦੇਸ਼ ਨੂੰ ਸੰਬੋਧਨ, ਲੌਕਡਾਊਨ ਬਾਰੇ ਹੋ ਸਕਦਾ ਵੱਡਾ ਫੈਸਲਾ
ਏਬੀਪੀ ਸਾਂਝਾ | 12 May 2020 12:45 PM (IST)
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਰਾਤ ਅੱਠ ਵਜੇ ਇੱਕ ਵਾਰ ਫੇਰ ਦੇਸ਼ ਨੂੰ ਸੰਬੋਧਨ ਕਰਨਗੇ।
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਰਾਤ ਅੱਠ ਵਜੇ ਇੱਕ ਵਾਰ ਫੇਰ ਦੇਸ਼ ਨੂੰ ਸੰਬੋਧਨ ਕਰਨਗੇ। ਇਸ ਦੇ ਜਾਣਕਾਰੀ ਪੀਐਮਓ ਦੇ ਅਧਿਕਾਰਤ ਟਵਿਟਰ ਹੈਂਡਲ ਤੇ ਦਿੱਤੀ ਗਏ ਹੈ। ਦੇਸ਼ ਵਿਆਪੀ ਲੌਕਡਾਊਨ ਨੂੰ ਲੈ ਕਿ ਪ੍ਰਧਾਨ ਮੰਤਰੀ ਕੋਈ ਵੱਡਾ ਐਲਾਨ ਕਰ ਸਕਦੇ ਹਨ। ਕੱਲ੍ਹ, ਪ੍ਰਧਾਨ ਮੰਤਰੀ ਮੋਦੀ ਨੇ ਦੇਸ਼ ਦੇ ਸਾਰੇ ਰਾਜਾਂ ਦੇ ਮੁੱਖ ਮੰਤਰੀਆਂ ਨਾਲ ਕੋਰੋਨਾਵਾਇਰਸ ਮਹਾਮਾਰੀ ਤੇ ਲਗਪਗ ਛੇ ਘੰਟੇ ਗੱਲਬਾਤ ਕੀਤੀ। ਪ੍ਰਧਾਨ ਮੰਤਰੀ ਮੋਦੀ ਅੱਜ ਦੇਸ਼ ਨਾਲ ਲੌਕਡਾਊਨ ਦੇ ਚੌਥੇ ਪੜਾਅ ਬਾਰੇ ਗੱਲ ਕਰ ਸਕਦੇ ਹਨ। ਕਈ ਮੁੱਖ ਮੰਤਰੀਆਂ ਨੇ ਪੀਐਮ ਮੋਦੀ ਤੋਂ ਲੌਕਡਾਊਨ ਵਧਾਉਣ ਦੀ ਮੰਗ ਕੀਤੀ ਹੈ। ਪ੍ਰਧਾਨ ਮੰਤਰੀ ਨੇ ਲੌਕਡਾਊਨ ਦੇ ਚੌਥੇ ਪੜਾਅ ਵੱਲ ਕੀਤਾ ਇਸ਼ਾਰਾ ਲੌਕਡਾਊਨ ਦਾ ਤੀਜਾ ਪੜਾਅ 17 ਮਈ ਨੂੰ ਖਤਮ ਹੋਣ ਜਾ ਰਿਹਾ ਹੈ। ਪ੍ਰਧਾਨ ਮੰਤਰੀ ਮੋਦੀ ਨੇ 15 ਮਈ ਤੱਕ ਸਾਰੇ ਰਾਜਾਂ ਤੋਂ ਬਲੂ ਪ੍ਰਿੰਟ ਮੰਗਿਆ ਹੈ। ਕੋਰੋਨਾ ਖ਼ਿਲਾਫ਼ ਲੜਾਈ ਵਿੱਚ ‘ਜਾਨ ਹੈ ਤੋ ਜਾਨ ਹੈ’ ਦੀ ਗੱਲ ਕਰਨ ਵਾਲੇ ਮੋਦੀ ਨੇ ‘ਜਨ ਸੇਵਕ ਜਗ ਤਕ’ ਦਾ ਨਾਅਰਾ ਦਿੱਤਾ ਹੈ। ਇਸ ਨਾਅਰੇ ਵਿੱਚ ਲੌਕਡਾਉਨ-4 ਦਾ ਸੰਕੇਤ ਲੁਕਿਆ ਹੋਇਆ ਹੈ। ਇਹ ਵੀ ਪੜ੍ਹੋ: ਝੋਨੇ ਦੀ ਲੁਆਈ 7000 ਤੱਕ ਮੰਗਣ ਲੱਗੇ ਮਜ਼ਦੂਰ, ਕਈ ਪੰਚਾਇਤਾਂ ਵੱਲੋਂ ਮਤੇ ਪਾਸ ਬੰਦੇ ਦੇ ਪਿਸ਼ਾਬ ਨਾਲ ਉੱਸਰੇਗੀ ਚੰਨ ‘ਤੇ ਇਮਾਰਤ! ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ