ਨਵੀਂ ਦਿੱਲੀ: ਦੇਸ਼ ਵਿੱਚ ਸੰਕਰਮਿਤ ਮਰੀਜ਼ਾਂ ਦੀ ਗਿਣਤੀ ਦਿਨੋ ਦਿਨ ਵੱਧ ਰਹੀ ਹੈ। ਪਿਛਲੇ 24 ਘੰਟਿਆਂ ਵਿੱਚ 87 ਲੋਕਾਂ ਦੀ ਮੌਤ ਹੋ ਗਈ ਹੈ। ਇਸ ਦੇ ਨਾਲ ਹੀ ਤਿੰਨ ਹਜ਼ਾਰ 604 ਨਵੇਂ ਕੇਸ ਸਾਹਮਣੇ ਆਏ ਹਨ। ਹਾਲਾਂਕਿ ਕੱਲ੍ਹ ਦੇ ਮੁਕਾਬਲੇ ਨਵੇਂ ਮਾਮਲਿਆਂ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ। ਕੱਲ੍ਹ ਚਾਰ ਹਜ਼ਾਰ ਤੋਂ ਵੱਧ ਨਵੇਂ ਕੇਸ ਸਾਹਮਣੇ ਆਏ।


ਸਿਹਤ ਮੰਤਰਾਲੇ ਦੇ ਤਾਜ਼ਾ ਅੰਕੜਿਆਂ ਅਨੁਸਾਰ ਹੁਣ ਤੱਕ 70 ਹਜ਼ਾਰ 756 ਵਿਅਕਤੀ ਸੰਕਰਮਿਤ ਹੋ ਚੁੱਕੇ ਹਨ। ਇਸ ਦੇ ਨਾਲ ਹੀ 2293 ਲੋਕਾਂ ਦੀ ਮੌਤ ਹੋ ਚੁੱਕੀ ਹੈ। 22 ਹਜ਼ਾਰ 455 ਵਿਅਕਤੀ ਠੀਕ ਵੀ ਹੋਏ ਹਨ।



ਕਿਸ ਸੂਬੇ ‘ਚ ਕਿੰਨੀਆਂ ਮੌਤਾਂ ਹੋਈਆਂ?

ਸਿਹਤ ਮੰਤਰਾਲੇ ਅਨੁਸਾਰ ਮਹਾਰਾਸ਼ਟਰ ਵਿੱਚ ਸਭ ਤੋਂ ਵੱਧ 868, ਗੁਜਰਾਤ ਵਿੱਚ 513, ਮੱਧ ਪ੍ਰਦੇਸ਼ ਵਿੱਚ 221, ਪੱਛਮੀ ਬੰਗਾਲ ਵਿੱਚ 190, ਰਾਜਸਥਾਨ ਵਿੱਚ 113, ਉੱਤਰ ਪ੍ਰਦੇਸ਼ ਵਿੱਚ 80, ਆਂਧਰਾ ਪ੍ਰਦੇਸ਼ ਵਿੱਚ 45, ਤਾਮਿਲਨਾਡੂ ਵਿੱਚ 53, ਤੇਲੰਗਾਨਾ ਵਿੱਚ 30, ਕਰਨਾਟਕ ਵਿੱਚ 31, ਪੰਜਾਬ ਵਿੱਚ 34, ਜੰਮੂ ਅਤੇ ਕਸ਼ਮੀਰ ਵਿੱਚ 10, ਹਰਿਆਣਾ ਵਿੱਚ 11, ਬਿਹਾਰ ਵਿੱਚ 6, ਕੇਰਲ ਵਿੱਚ 4, ਝਾਰਖੰਡ ਵਿੱਚ 3, ਓਡੀਸ਼ਾ ਵਿੱਚ 3, ਚੰਡੀਗੜ੍ਹ ਵਿੱਚ 2, ਹਿਮਾਚਲ ਪ੍ਰਦੇਸ਼ ਵਿੱਚ 2, ਅਸਾਮ ਵਿੱਚ 2 ਅਤੇ ਮੇਘਾਲਿਆ ਵਿਚ ਇਕ ਮੌਤ ਹੋਈ ਹੈ।

ਆਈਸੋਲੇਸ਼ਨ ਵਾਰਡ 'ਚੋਂ ਕੋਰੋਨਾ ਪੌਜ਼ੇਟਿਵ ਮੁਲਜ਼ਮ ਫਰਾਰ, ਪੁਲਿਸ ਲਈ ਖੜ੍ਹੀ ਹੋਈ ਮੁਸੀਬਤ

ਪ੍ਰਧਾਨ ਮੰਤਰੀ ਨੇ ਚੌਥੇ ਲੌਕਡਾਊਨ ਵੱਲ੍ਹ ਕੀਤਾ ਇਸ਼ਾਰਾ:

ਜਦ ਸੋਮਵਾਰ ਨੂੰ ਪ੍ਰਧਾਨ ਮੰਤਰੀ ਮੁੱਖ ਮੰਤਰੀਆਂ ਨਾਲ ਮਿਲੇ ਤਾਂ ਪ੍ਰਧਾਨ ਮੰਤਰੀ ਨੇ ਖ਼ੁਦ ਇਸ ਵੱਡੇ ਸਵਾਲ ਦਾ ਸੰਕੇਤ ਕੀਤਾ ਸੀ। ਇਸ ਬੈਠਕ ‘ਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਮੇਰਾ ਮੰਨਣਾ ਹੈ ਕਿ ਦੂਜੇ ਪੜਾਅ ਦੌਰਾਨ ਲੌਕਡਾਊਨ ਦੇ ਪਹਿਲੇ ਪੜਾਅ ‘ਚ ਲੋੜੀਂਦੇ ਉਪਾਵਾਂ ਦੀ ਲੋੜ ਨਹੀਂ ਸੀ। ਇਸੇ ਤਰ੍ਹਾਂ ਤੀਜੇ ਪੜਾਅ ‘ਚ ਲੋੜੀਂਦੇ ਉਪਾਅ ਦੀ ਚੌਥੇ ‘ਚ ਜ਼ਰੂਰਤ ਨਹੀਂ ਹੈ। ਪ੍ਰਧਾਨ ਮੰਤਰੀ ਨੇ ਮੀਟਿੰਗ ਵਿੱਚ ਜੋ ਕਿਹਾ, ਉਸ ਤੋਂ ਇਹ ਸਪਸ਼ਟ ਹੈ ਕਿ ਲੌਕਡਾਊਨ -4 ਹੋਵੇਗਾ।

ਪੀਐਮ ਮੋਦੀ ਨੇ ਮੁੱਖ ਮੰਤਰੀਆਂ ਦੀ ਬੈਠਕ ‘ਚ ਕੀਤਾ ‘ਲੌਕਡਾਊਨ-4’ ਦਾ ਇਸ਼ਾਰਾ, 15 ਮਈ ਤੱਕ ਮੰਗੇ ਬਲੂਪ੍ਰਿੰਟ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ