‘ਤੇਰੇ ਨਾਮ-2’ ਦਾ ਐਲਾਨ, ਇਸ ਕਿਰਦਾਰ ‘ਚ ਨਜ਼ਰ ਆਵੇਗਾ ਭਾਈਜਾਨ ਸਲਮਾਨ
ਏਬੀਪੀ ਸਾਂਝਾ | 23 Apr 2019 03:51 PM (IST)
ਸਲਾਮਨ ਖ਼ਾਨ ਨੇ ਬੀਤੇ ਦਿਨੀਂ ਆਪਣੀ ਆਉਣ ਵਾਲੀ ਫ਼ਿਲਮ ‘ਭਾਰਤ’ ਦਾ ਟ੍ਰੇਲਰ ਰਿਲੀਜ਼ ਕੀਤਾ ਹੈ। ਇਸ ਨੂੰ ਦਰਸ਼ਕਾਂ ਨੇ ਭਰਪੂਰ ਹੁੰਗਾਰਾ ਦਿੱਤਾ ਹੈ। ਇਸ ਦੇ ਨਾਲ ਹੀ ਉਹ ‘ਦਬੰਗ-3’ ਦੀ ਸ਼ੂਟਿੰਗ ਵੀ ਕਰ ਰਹੇ ਹਨ।
ਮੁੰਬਈ: ਸਲਾਮਨ ਖ਼ਾਨ ਨੇ ਬੀਤੇ ਦਿਨੀਂ ਆਪਣੀ ਆਉਣ ਵਾਲੀ ਫ਼ਿਲਮ ‘ਭਾਰਤ’ ਦਾ ਟ੍ਰੇਲਰ ਰਿਲੀਜ਼ ਕੀਤਾ ਹੈ। ਇਸ ਨੂੰ ਦਰਸ਼ਕਾਂ ਨੇ ਭਰਪੂਰ ਹੁੰਗਾਰਾ ਦਿੱਤਾ ਹੈ। ਇਸ ਦੇ ਨਾਲ ਹੀ ਉਹ ‘ਦਬੰਗ-3’ ਦੀ ਸ਼ੂਟਿੰਗ ਵੀ ਕਰ ਰਹੇ ਹਨ। ਉਂਝ ਤਾਂ ਸਲਮਾਨ ਦੇ ਖਾਤੇ ‘ਚ ਕਈ ਫ਼ਿਲਮਾਂ ਹਨ ਜਿਨ੍ਹਾਂ ‘ਚ ਇੱਕ ਹੋਰ ਨਾਂ ਜੁੜ ਗਿਆ ਹੈ। ਇਹ 2003 ਦੀ ਸੁਪਰਹਿੱਟ ਫ਼ਿਲਮ ‘ਤੇਰੇ ਨਾਮ’ ਹੈ। ਜੀ ਹਾਂ, ਲਗਾਤਾਰ ਖ਼ਬਰਾਂ ਤੋਂ ਬਾਅਦ ਇੱਕ ਵਾਰ ਫ਼ਿਲਮ ਦੇ ਸੀਕੁਅਲ ਦੀਆਂ ਖ਼ਬਰਾਂ ਸੁਰਖੀਆਂ ‘ਚ ਹਨ। ਇਸ ਫ਼ਿਲਮ ਲਈ ਡਾਇਰੈਕਟਰ ਸਤੀਸ਼ ਕੌਸ਼ਿਕ ਨੂੰ 7 ਫ਼ਿਲਮਫੇਅਰ ਐਵਾਰਡ ਮਿਲੇ ਸੀ। ਹੁਣ ਖ਼ਬਰਾਂ ਹਨ ਕਿ ਇਸ ਫ਼ਿਲਮ ਦੇ ਸੀਕੁਅਲ ਦੀਆਂ ਸਾਰੀਆਂ ਤਿਆਰੀਆਂ ਹੋ ਗਈਆਂ ਹਨ। ਇਸ ਵਾਰ ਫ਼ਿਲਮ ਦੀ ਕਹਾਣੀ ਪੂਰੀ ਤਰ੍ਹਾਂ ਅਲੱਗ ਹੋਵੇਗੀ ਜੋ ਨੌਰਥ ਇੰਡੀਆ ਦੇ ਗੈਂਗਸਟਰ ਦੁਆਲੇ ਘੁੰਮਦੀ ਨਜ਼ਰ ਆਵੇਗੀ। ਜਦੋਂ ਇਸ ਬਾਰੇ ਸਤੀਸ਼ ਕੌਸ਼ਿਕ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ, “ਹਾਂ, 'ਤੇਰੇ ਨਾਮ 2' ਲੈ ਕੇ ਆ ਰਹੀਆਂ ਖ਼ਬਰਾਂ ਸੱਚ ਹਨ। ਮੈਂ ਇਸ ਫ਼ਿਲਮ ਨੂੰ ਬਣਾ ਰਿਹਾ ਹਾਂ। ਇਸ ‘ਚ ਜ਼ਿਆਦਾ ਮੈਂ ਕੁਝ ਨਹੀ ਕਹਿਣਾ ਚਾਹੁੰਦਾ।” ਫ਼ਿਲਮ ‘ਚ ਸਤੀਸ਼ ਨੇ ਦੋ ਨਵੇਂ ਕਲਾਕਾਰਾਂ ਨੂੰ ਲੈਣ ਦਾ ਮਨ ਬਣਾਇਆ ਹੈ। ਇਸ ‘ਚ ਭਾਈਜਾਨ ਸਲਮਾਨ ਦਾ ਕੈਮਿਓ ਰੋਲ ਹੋ ਸਕਦਾ ਹੈ। ਹੁਣ ਸਲਮਾਨ ‘ਤੇ ਹੈ ਕਿ ਉਹ ਕੈਮਿਓ ਕਰਦੇ ਹਨ ਜਾਂ ਨਹੀਂ।