ਮੁੰਬਈ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਬਾਅਦ ਸੁਪਰ ਸਟਾਰ ਰਜਨੀਕਾਂਤ ਹੁਣ ਬੇਅਰ ਗ੍ਰੀਲਜ਼ ਨਾਲ ਨਜ਼ਰ ਆਉਣਗੇ। ਬੇਅਰ ਗ੍ਰੀਲਜ਼ ਨੇ ਖ਼ੁਦ ਇੱਕ ਟਵੀਟ ਵਿੱਚ ਰਜਨੀਕਾਂਤ ਦੇ ਨਾਲ ਐਪੀਸੋਡ ਦਾ ਟ੍ਰੇਲਰ ਰਿਲੀਜ਼ ਕੀਤਾ ਹੈ। ਰਜਨੀਕਾਂਤ ਵੀ ਇਸ ਟ੍ਰੇਲਰ 'ਚ ਆਪਣੇ ਸਿਗਨੇਚਰ ਅੰਦਾਜ਼ 'ਚ ਐਨਕਾਂ ਪਾਉਂਦੇ ਨਜ਼ਰ ਆਏ। ਸ਼ੋਅ ਡਿਸਕਵਰੀ ਚੈਨਲ 'ਤੇ ਪ੍ਰਸਾਰਿਤ ਹੁੰਦਾ ਹੈ ਜਿਸ ਨੂੰ ਲੋਕ ਪਸੰਦ ਕਰਦੇ ਹਨ। ਇਸ ਸ਼ੋਅ ਵਿੱਚ ਬੇਅਰ ਗ੍ਰੀਲਜ਼ ਬਿਨਾਂ ਸਹੂਲਤਾਂ ਦੇ 24 ਘੰਟੇ ਜੰਗਲ ਵਿੱਚ ਬਿਤਾਉਂਦੇ ਹਨ।


ਟ੍ਰੇਲਰ 'ਚ ਕੀ ਹੈ ਖ਼ਾਸ

ਟ੍ਰੇਲਰ 'ਚ ਰਜਨੀਕਾਂਤ ਦੀ ਆਪਣੇ ਸਟਾਈਲ 'ਤੇ ਬਾਈਕ ਐਂਟਰੀ ਕਰਦੇ ਹਨ। ਉਸ ਤੋਂ ਬਾਅਦ ਬੀਅਰ ਗ੍ਰੀਲਜ਼ ਉਨ੍ਹਾਂ ਦਾ ਸਵਾਗਤ ਕਦੇ ਹਾਰ ਨਹੀਂ ਮੰਨਣ ਵਾਲਾ ਕਹਿ ਕੇ ਕਰਦੇ ਹਨ। ਬੇਅਰ ਗ੍ਰੀਲਜ਼ ਤੇ ਰਜਨੀਕਾਂਤ ਓਪਨ ਜੀਪ ਨਾਲ ਜੰਗਲ 'ਚ ਆਪਣੀ ਯਾਤਰਾ ਦੀ ਸ਼ੁਰੂਆਤ ਕਰਦੇ ਹਨ। ਇਸ ਟ੍ਰੇਲਰ ਵਿਚ ਬੇਅਰ ਤੇ ਰਜਨੀਕਾਂਤ ਚੀਤੇ, ਹਾਥੀ ਤੇ ਹੋਰ ਜਾਨਵਰਾਂ ਵਿੱਚ ਜੰਗਲ 'ਚ ਘੁੰਮਦੇ ਦਿਖਾਈ ਦਿੱਤੇ।



ਉਸ ਤੋਂ ਬਾਅਦ ਰਜਨੀਕਾਂਤ ਇਸ ਟ੍ਰੇਲਰ ਵਿੱਚ ਇੱਕ ਸੀਨ ਵਿੱਚ ਬ੍ਰਿਜ 'ਤੇ ਲਟਕਦੇ ਵੀ ਦਿਖਾਈ ਦਿੱਤੇ। ਟ੍ਰੇਲਰ ਦੇ ਅੰਤ ਵਿੱਚ ਰਜਨੀਕਾਂਤ ਨੇ ਆਪਣੇ ਸਿਗਨੇਚਰ ਅੰਦਾਜ਼ ਵਿੱਚ ਸ਼ੇਡਸ ਪਾ ਕਿਹਾ ਹੈ ਕਿ ਇਹ ਇੱਕ ਵਧੀਆ ਐਡਵੇਂਚਰ ਸੀ।