New Punjabi Movie: ਪੰਜਾਬੀ ਫਿਲਮ ਨਿਰਮਾਤਾ ਅੱਜਕੱਲ੍ਹ ਫਿਲਮਾਂ 'ਚ ਸ਼ਾਨਦਾਰ ਕੰਮ ਕਰ ਰਹੇ ਹਨ। ਚਾਹੇ ਫਿਲਮ ਦੀ ਘੋਸ਼ਣਾ ਹੋਵੇ, ਟ੍ਰੇਲਰ ਹੋਵੇ ਜਾਂ ਪੂਰੀ ਫਿਲਮ, ਉਹ ਜਾਣਦੇ ਹਨ ਕਿ ਆਪਣੇ ਕੰਮ ਤੇ ਕਹਾਣੀ ਦੇ ਨਾਲ ਦਰਸ਼ਕਾਂ ਨੂੰ ਕਿਵੇਂ ਉਤਸ਼ਾਹਿਤ ਕਰਨਾ ਹੈ, ਅਤੇ ਹਾਲ ਹੀ ਵਿੱਚ, "ਮਸਤਾਨੇ" ਦੇ ਨਿਰਮਾਤਾਵਾਂ ਨੇ ਸੁਰਖੀਆਂ ਵਿੱਚ ਆਪਣਾ ਨਾਮ ਜੋੜਿਆ ਹੈ। ਟੀਮ ਨੇ ਫਿਲਮ ਦਾ ਪਹਿਲਾ ਟੀਜ਼ਰ ਰਿਲੀਜ਼ ਕਰ ਦਿੱਤਾ ਹੈ, ਜਿਸਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ।



ਫਿਲਮ ਵਿੱਚ ਤਰਸੇਮ ਜੱਸੜ, ਸਿੰਮੀ ਚਾਹਲ ਦੇ ਨਾਲ ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ, ਹਨੀ ਮੱਟੂ ਤੇ ਬਨਿੰਦਰ ਬੰਨੀ ਮੁੱਖ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ, ਫਿਲਮ ਨੂੰ ਵਿਹਲੀ ਜਨਤਾ ਫ਼ਿਲਮਜ਼ ਤੇ ਓਮਜੀ ਸਿਨੇ ਵਰਲਡ ਦੁਆਰਾ ਪੇਸ਼ ਕੀਤਾ ਗਿਆ ਹੈ ਤੇ ਸ਼ਰਨ ਆਰਟਸ ਦੁਆਰਾ ਲਿਖਿਤ ਤੇ ਨਿਰਦੇਸ਼ਿਤ ਕੀਤੀ ਗਈ ਹੈ।


ਤਰਸੇਮ ਜੱਸੜ ਦੇ ਚਾਹੁੰਣ ਵਾਲਿਆਂ ਨੂੰ ਦੱਸ ਦਈਏ ਕਿ ਫਿਲਮ "ਮਸਤਾਨੇ" ਜਲਦ ਹੋਵੇਗੀ ਸਿਨੇਮਾਂ ਘਰਾਂ ਵਿੱਚ ਰਿਲੀਜ਼ ਹੋਵੇਗੀ।