Amar Noori Condolence On Pk Khurana Death: ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਆਯੁਸ਼ਮਾਨ ਖੁਰਾਣਾ ਦੇ ਪਿਤਾ ਦਾ ਸ਼ੁੱਕਰਵਾਰ 19 ਮਈ ਦੀ ਸਵੇਰ ਦਿਲ ਦਾ ਦੌਰਾ ਪੈਣ ਨਾਲ ਦੇਹਾਂਤ ਹੋ ਗਿਆ। ਉਨ੍ਹਾਂ ਦੇ ਦੇਹਾਂਤ ਨਾਲ ਜਿੱਥੇ ਖੁਰਾਣਾ ਪਰਿਵਾਰ ਦੁੱਖ ਚੋਂ ਗੁਜ਼ਰ ਰਿਹਾ ਹੈ, ਉੱਥੇ ਹੀ ਬਾਲੀਵੁੱਡ ਇੰਡਸਟਰੀ ਦੇ ਕਈ ਸਿਤਾਰੇ ਉਨ੍ਹਾਂ ਦੀ ਮੌਤ ਉੱਪਰ ਸੋਗ ਪ੍ਰਗਟਾਵਾ ਕਰ ਰਹੇ ਹਨ। ਇਸ ਵਿਚਕਾਰ ਪੰਜਾਬੀ ਅਦਾਕਾਰਾ ਅਤੇ ਗਾਇਕਾ ਅਮਰ ਨੂਰੀ ਵੱਲੋਂ ਇੱਕ ਪੋਸਟ ਸਾਂਝੀ ਕਰ ਸੋਗ ਜਤਾਇਆ ਗਿਆ ਹੈ। ਉਨ੍ਹਾਂ ਆਪਣੇ ਸੋਸ਼ਲ ਮੀਡੀਆ ਹੈਂਡਲ ਇੰਸਾਗ੍ਰਾਮ ਉੱਪਰ ਇੱਕ ਤਸਵੀਰ ਸ਼ੇਅਰ ਕਰ ਭਾਵੁਕ ਕਰ ਦੇਣ ਵਾਲੀ ਕੈਪਸ਼ਨ ਲਿਖੀ।





ਦਰਅਸਲ, ਅਮਰ ਨੂਰੀ ਨੇ ਪੋਸਟ ਸਾਂਝੀ ਕਰਦੇ ਹੋਏ ਲਿਖਿਆ, ਬਹੁਤ ਹੀ ਪਿਆਰੇ ਇਨਸਾਨ ਸੀ ਖੁਰਾਣਾ ਜੀ... ਰੱਬ ਤੁਹਾਨੂੰ ਆਪਣੇ ਚਰਨਾਂ 'ਚ ਨਿਵਾਸ ਦੇਵੇ... ਜਿੱਥੇ ਵੀ ਤੁਹਾਡੀ ਪਿਆਰੀ ਰੂਹ ਹੈ ਖੁਸ਼ ਤੇ ਸਕੂਨ 'ਚ ਰਹੇ... ਤੁਸੀ ਹਮੇਸ਼ਾ ਸਾਡੀਆਂ ਸਵੀਟ ਯਾਦਾਂ 'ਚ ਰਹੋਗੇ... ਆਰਆਈਪੀ... 


ਗਾਇਕਾ ਅਮਰ ਨੂਰੀ ਵੱਲੋਂ ਸਾਂਝੀ ਕੀਤੀ ਗਈ ਇਸ ਤਸਵੀਰ ਉੱਪਰ ਪ੍ਰਸ਼ੰਸਕ ਕਮੈਂਟ ਕਰ ਸੋਗ ਜਤਾ ਰਹੇ ਹਨ। ਇਸ ਗੱਲ ਤੋਂ ਤੁਸੀ ਬਖੂਬੀ ਜਾਣੂ ਹੋਵੋਗੇ ਕਿ ਆਯੁਸ਼ਮਾਨ ਖੁਰਾਨਾ ਆਪਣੇ ਪਿਤਾ ਪੀ ਕੇ ਖੁਰਾਨਾ ਦੇ ਬਹੁਤ ਨਜ਼ਦੀਕ ਸਨ। ਉਹ ਅਕਸਰ ਸੋਸ਼ਲ ਮੀਡੀਆ 'ਤੇ ਆਪਣੇ ਪਿਤਾ ਦੀਆਂ ਤਸਵੀਰਾਂ ਸਾਂਝੀਆਂ ਕਰਦੇ ਸੀ ਅਤੇ ਅਦਾਕਾਰ ਬਣਨ ਦੇ ਆਪਣੇ ਸੁਪਨੇ ਨੂੰ ਸਾਕਾਰ ਕਰਨ ਲਈ ਉਨ੍ਹਾਂ ਦੀ ਤਾਰੀਫ਼ ਕਰਦੇ ਸਨ। ਪਿਤਾ ਦੀ ਅਚਾਨਕ ਮੌਤ ਤੋਂ ਬਾਅਦ ਕਲਾਕਾਰ ਇਸ ਸਮੇਂ ਡੂੰਘੇ ਦੁੱਖ ਵਿੱਚੋਂ ਗੁਜ਼ਰ ਰਹੇ ਹਨ। 


ਅਮਰ ਨੂਰੀ ਦੇ ਵਰਕਫਰੰਟ ਦੀ ਗੱਲ ਕਰਿਏ ਤਾਂ ਉਹ ਵਾਇਸ ਆਫ ਪੰਜਾਬ ਛੋਟਾ ਚੈਂਪ (Voice Of Punjab Chhota Champ) ਨੂੰ ਹੋਸਟ ਕਰਦੇ ਹੋਏ ਦਿਖਾਈ ਦੇ ਰਹੀ ਹੈ। ਇਸ ਤੋਂ ਇਲਾਵਾ ਅਦਾਕਾਰਾ ਹਾਲ ਹੀ ਵਿੱਚ ਫਿਲਮ ਅੰਨ੍ਹੀ ਦਿਆ ਮਜ਼ਾਕ ਏ ਅਤੇ ਉਡੀਕਾਂ ਤੇਰੀਆਂ ਵਿੱਚ ਦਿਖਾਈ ਦਿੱਤੀ। ਇਸਦੇ ਨਾਲ ਹੀ ਅਮਰ ਨੂਰੀ ਫਿਲਮ ਸਾਉਥ ਆੱਫ ਸਾਉਥਹਾਲ ਵਿੱਚ ਦਿਖਾਈ ਦਿੱਤੀ। ਇਸ ਫਿਲਮ ਵਿੱਚ ਸਰਗੁਣ ਮਹਿਤਾ ਸਣੇ ਹੋਰ ਵੀ ਕਈ ਮਸ਼ਹੂਰ ਸਿਤਾਰੇ ਕੰਮ ਕਰਦੇ ਹੋਏ ਦਿਖਾਈ ਦਿੱਤੇ। ਦੱਸ ਦੇਈਏ ਕਿ 19 ਮਈ ਨੂੰ ਰਿਲੀਜ਼ ਹੋਈ ਇਸ ਫਿਲਮ ਨੂੰ ਪ੍ਰਸ਼ੰਸਕਾਂ ਦੀ ਮਿਲੀ-ਜੁਲੀ ਪ੍ਰਤੀਕਿਰਿਆ ਮਿਲ ਰਹੀ ਹੈ।