ਅਮਿਤਾਭ ਬੱਚਨ ਤੇ ਦੀਪਿਕਾ ਪਾਦੁਕੋਣ ਨੂੰ ਇਕ ਵਾਰ ਫਿਰ ਤੋਂ ਇਕੱਠੇ ਸਕ੍ਰੀਨ 'ਤੇ ਵੇਖਣ ਲਈ ਪ੍ਰਸ਼ੰਸਕ ਬੇਹੱਦ ਉਤਸੁਕਤ ਹਨ। ਦੋਵਾਂ ਦੀ ਅਗਲੀ ਫ਼ਿਲਮ 'ਦ ਇੰਟਰਨ' ਦਾ ਪਹਿਲਾ ਪੋਸਟਰ ਰਿਲੀਜ਼ ਹੋ ਗਿਆ ਹੈ। ਜਿਸ 'ਚ ਦੀਪਿਕਾ ਤੇ ਅਮਿਤਾਭ ਦੀ ਸ਼ੈਡੋ ਨੂੰ ਦਿਖਾਇਆ ਗਿਆ ਹੈ।

 

ਪਿੱਛਲੇ ਸਾਲ ਦੀਪਿਕਾ ਪਾਦੁਕੋਣ ਦੀ ਫ਼ਿਲਮ 'ਦ ਇੰਟਰਨ' ਦਾ ਐਲਾਨ ਹੋਇਆ ਸੀ। ਜਿਸ ਵਿੱਚ ਦੀਪਿਕਾ ਦੇ ਨਾਲ ਮਰਹੂਮ ਅਦਾਕਾਰ ਰਿਸ਼ੀ ਕਪੂਰ ਨੂੰ ਕਾਸਟ ਕੀਤਾ ਗਿਆ ਸੀ। ਰਿਸ਼ੀ ਕਪੂਰ ਦੇ ਦੇਹਾਂਤ ਤੋਂ ਬਾਅਦ ਇਹ ਫ਼ਿਲਮ ਹੋਲਡ 'ਤੇ ਚਲੀ ਗਈ ਸੀ। ਜਿਸ ਤੋਂ ਬਾਅਦ ਮੇਕਰਸ ਨੇ ਅਮਿਤਾਭ ਬੱਚਨ ਨੂੰ ਫਿਲਮ 'ਚ ਰਿਸ਼ੀ ਕਪੂਰ ਦੀ ਜਗ੍ਹਾ ਅਪਰੋਚ ਕੀਤਾ ਅਤੇ ਅਮਿਤਾਭ ਬੱਚਨ ਨੇ ਫ਼ਿਲਮ ਲਈ ਤੁਰੰਤ ਹਾਂ ਕਰ ਦਿੱਤੀ। ਫ਼ਿਲਮ ਦੇ ਮੇਕਰਸ ਨੇ ਹੁਣ ਫਿਲਮ 'ਤੇ ਫਿਰ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਰਿਪੋਰਟਸ ਮੁਤਾਬਕ ਫ਼ਿਲਮ ਦੀ ਸ਼ੂਟਿੰਗ ਜਲਦ ਸ਼ੁਰੂ ਕੀਤਾ ਜਾਏਗੀ।

 

ਦੀਪਿਕਾ ਪਾਦੁਕੋਣ ਤੇ ਅਮਿਤਾਭ ਬੱਚਨ ਫ਼ਿਲਮ 'ਪੀਕੂ' ਤੋਂ ਬਾਅਦ ਫਿਰ ਤੋਂ ਫ਼ਿਲਮ 'ਦ ਇੰਟਰਨ' 'ਚ ਸਕਰੀਨ ਸ਼ੇਅਰ ਕਰਨਗੇ। ਕੁਝ ਸਮਾਂ ਪਹਿਲਾਂ ਫਿਲਮ ਦੇ ਬਾਰੇ ਵਿੱਚ ਦੀਪਿਕਾ ਨੇ ਕਿਹਾ ਸੀ 'ਦ ਇੰਟਰਨ' ਇੱਕ ਸੁੰਦਰ ਰਿਸ਼ਤੇ ਦੀ ਕਹਾਣੀ ਹੈ। ਫਿਲਮ ਵਿੱਚ ਲਾਈਟ ਕਾਮੇਡੀ ਦੇਖਣ ਨੂੰ ਮਿਲੇਗੀ। ਦਸ ਦਈਏ ਕਿ ਇਹ ਫ਼ਿਲਮ ਹੌਲੀਵੁੱਡ ਦੀ 'ਦਿ ਇੰਟਰਨ' ਦਾ ਹਿੰਦੀ ਰੀਮੇਕ ਹੋਵੇਗੀ। ਜਿਸ ਨੂੰ ਕਿ Warners Bros ਪਿਕਚਰ ਇੰਡੀਆ ਦੇ ਬੈੱਨਰ ਹੇਠਾਂ ਬਣਾਇਆ ਜਾਏਗਾ।