Guthi Romance With Ranbir Kapoor: ਕਪਿਲ ਸ਼ਰਮਾ ਦਾ ਸ਼ੋਅ 'ਦ ਗ੍ਰੇਟ ਇੰਡੀਅਨ ਕਪਿਲ ਸ਼ੋਅ' ਦਾ ਪਹਿਲਾ ਐਪੀਸੋਡ 30 ਮਾਰਚ ਨੂੰ ਆਇਆ। ਇਸ ਸ਼ੋਅ ਨੂੰ ਇਸ ਵਾਰ ਨੈੱਟਫਲਿਕਸ 'ਤੇ ਲਿਆਂਦਾ ਗਿਆ ਹੈ। ਹਮੇਸ਼ਾ ਦੀ ਤਰ੍ਹਾਂ ਪਹਿਲੇ ਹੀ ਐਪੀਸੋਡ ਤੋਂ ਕਪਿਲ ਦਾ ਸ਼ੋਅ ਸੁਪਰਹਿੱਟ ਹੋ ਗਿਆ ਹੈ। ਇਸ ਸ਼ੋਅ ਦੇ ਸੁਰਖੀਆਂ 'ਚ ਬਣੇ ਰਹਿਣ ਦਾ ਮੁੱਖ ਕਾਰਨ ਹੈ ਕਪਿਲ ਤੇ ਸੁਨੀਲ ਗਰੋਵਰ ਦੀ ਜੋੜੀ ਦੀ ਧਮਾਕੇਦਾਰ ਵਾਪਸੀ। ਸੁਨੀਲ ਗਰੋਵਰ ਆਪਣੇ ਉਹੀ ਪੁਰਾਣੇ ਗੁੱਥੀ ਅਵਤਾਰ 'ਚ ਨਜ਼ਰ ਆ ਰਹੇ ਹਨ, ਪਰ ਇਸ ਵਾਰ ਉਨ੍ਹਾਂ ਦੇ ਕਿਰਦਾਰ ਦਾ ਨਾਮ ਬਦਲ ਕੇ ਡਫਲੀ ਰੱਖ ਦਿੱਤਾ ਗਿਆ ਹੈ।
ਇਹ ਤਾਂ ਸਭ ਨੂੰ ਪਤਾ ਹੈ ਕਿ ਡਫਲੀ ਯਾਨਿ ਗੁੱਥੀ ਰਣਬੀਰ ਕਪੂਰ ਦੀ ਦੀਵਾਨੀ ਹੈ, ਉਹ ਰਣਬੀਰ ਨਾਲ ਵਿਆਹ ਕਰਨਾ ਚਾਹੁੰਦੀ ਸੀ। ਪਰ ਰਣਬੀਰ ਨੇ ਆਲੀਆ ਨਾਲ ਵਿਆਹ ਕਰਵਾ ਕੇ ਡਫਲੀ ਨੁੰ ਧੋਖਾ ਦੇ ਦਿੱਤਾ। ਇਸ ਦੇ ਕਈ ਵੀਡੀਓ ਕਲਿੱਪਸ ਸੋਸ਼ਲ ਮੀਡੀਆ 'ਤੇ ਛਾਏ ਹੋਏ ਹਨ। ਪਰ ਇੱਕ ਵੀਡੀਓ ਜ਼ਬਰਦਸਤ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਗੁੱਥੀ ਯਾਨਿ ਡਫਲੀ ਰਣਬੀਰ ਕਪੂਰ ਨਾਲ ਰੋਮਾਂਸ ਕਰਦੀ ਨਜ਼ਰ ਆਂ ਰਹੀ ਹੈ। ਇਸ ਵੀਡੀਓ ਚ ਗੁੱਥੀ ਤੇ ਰਣਬੀਰ ਦੀ ਕੈਮਿਸਟਰੀ ਸਚਮੁੱਚ ਦੇਖਣ ਲਾਇਕ ਹੈ। ਡਫਲੀ ਨੇ ਆਪਣਾ ਪਰਫਿਊਮ ਸਟੋਰ ਖੋਲਿਆ ਹੈ ਤੇ ਉਹ ਸਭ ਨੂੰ ਆਪਣੇ ਪਰਫਿਊਮਸ ਦੇ ਸੈਂਪਲ ਸੁੰਘਾ ਰਹੀ ਹੈ। ਜਦੋਂ ਉਹ ਰਣਬੀਰ ਕੋਲ ਗਈ ਤਾਂ ਅੱਗੇ ਜੋ ਹੋਇਆ ਦੇਖੋ ਇਸ ਵੀਡੀਓ 'ਚ:
ਕਾਬਿਲੇਗ਼ੌਰ ਹੈ ਕਿ ਦ ਗ੍ਰੇਟ ਇੰਡੀਅਨ ਕਪਿਲ ਸ਼ੋਅ ਨੇ ਓਟੀਟੀ 'ਤੇ ਧਮਾਕੇਦਾਰ ਵਾਪਸੀ ਕੀਤੀ ਹੈ। ਨੈੱਟਫਲਿਕਸ 7 ਸਾਲਾਂ ਬਾਅਦ ਕਪਿਲ ਤੇ ਸੁਨੀਲ ਗਰੋਵਰ ਦੀ ਜੋੜੀ ਨੂੰ ਵਾਪਸ ਲੈਕੇ ਆਉਣ 'ਚ ਕਾਮਯਾਬ ਹੋਇਆ ਹੈ। ਦੋਵਾਂ ਨੂੰ ਇੱਕ ਵਾਰ ਫਿਰ ਤੋਂ ਇਕੱਠੇ ਦੇਖ ਕੇ ਫੈਨਜ਼ ਕਾਫੀ ਐਕਸਾਇਟਡ ਨਜ਼ਰ ਆ ਰਹੇ ਹਨ।