ਮੁੰਬਈ: ਜਲਦੀ ਹੀ ਕਾਮੇਡੀਅਨ ਕਪਿਲ ਸ਼ਰਮਾ ਦਾ ਸ਼ੋਅ ਆਨ-ਏਅਰ ਹੋਣ ਵਾਲਾ ਹੈ। ਇਸ ਦੇ ਨਾਲ ਹੀ ਸ਼ੋਅ ‘ਚ ਖ਼ਾਨ ਪਰਿਵਾਰ ਵੀ ਗੈਸਟ ਵਜੋਂ ਨਜ਼ਰ ਆਵੇਗਾ। ‘ਦ ਕਪਿਲ ਸ਼ਰਮਾ ਸ਼ੋਅ’ ਦੇ ਹੁਣ ਤਕ ਕਈ ਪ੍ਰੋਮੋ ਰਿਲੀਜ਼ ਹੋ ਚੁੱਕੇ ਹਨ। ਹੁਣ ਹਾਲ ਹੀ ‘ਚ ਸੋਨੀ ਨੇ ਇਸ ਸ਼ੋਅ ਦਾ ਨਵਾਂ ਪ੍ਰੋਮੋ ਰਿਲੀਜ਼ ਕੀਤਾ ਹੈ।

ਇਸ ‘ਚ ਸਲੀਮ ਖ਼ਾਨ, ਕਪਿਲ ਦੇ ਇੱਕ ਸਵਾਲ ਦਾ ਜਵਾਬ ਦਿੰਦੇ ਨਜ਼ਰ ਆ ਰਹੇ ਹਨ ਕਿ ਜਦੋਂ ਉਨ੍ਹਾਂ ਦੇ ਤਿੰਨੇ ਬੱਚੇ ਛੋਟੇ ਸੀ ਤਾਂ ਘਰ ਇੱਕ ਗਣੇਸ਼ ਨਾਂ ਦਾ ਇਨਸਾਨ ਆਉਂਦਾ ਸੀ। ਇੱਕ ਦਿਨ ਉਨ੍ਹਾਂ ਨੇ ਪੁੱਛਿਆ ਕਿ ਇਹ ਗਣੇਸ਼ ਘਰ ਆਉਂਦਾ ਹੈ ਤੇ ਤਿੰਨੇਂ ਉਸ ਦੀ ਕਾਫੀ ਇੱਜ਼ਤ ਵੀ ਕਰਦੇ ਹਨ ਪਰ ਇਹ ਹੈ ਕੌਣ?

https://www.facebook.com/sonytelevision/videos/353479032117795/

ਇਸ ਤੋਂ ਬਾਅਦ ਉਨ੍ਹਾਂ ਨੂੰ ਜਾਣਕਾਰੀ ਮਿਲੀ ਕਿ ਉਨ੍ਹਾਂ ਦੇ ਬੱਚੇ ਸਕੂਲ ਤੋਂ ਪੇਪਰ ਲੀਕ ਕਰਵਾਉਂਦੇ ਹਨ ਤੇ ਗਣੇਸ਼ ਉਨ੍ਹਾਂ ਨੂੰ ਪੇਪਰ ਦੇਣ ਆਉਂਦਾ ਹੈ। ਸਲੀਮ ਦੇ ਮੂਹੋਂ ਇਹ ਸੁਣ ਸੋਹੇਲ ਕਹਿੰਦੇ ਹਨ ਕਿ ਲੱਗਦਾ ਹੈ ਅੱਜ ਸਾਰੇ ਰਾਜ਼ ਖੁੱਲ੍ਹਣ ਵਾਲੇ ਹਨ।

ਕਪਿਲ ਆਪਣੇ ਕਾਮੇਡੀ ਸ਼ੋਅ ‘ਦ ਕਪਿਲ ਸ਼ਰਮਾ ਸ਼ੋਅ’ ਨਾਲ ਟੀਵੀ ‘ਤੇ ਲੰਬੇ ਸਮੇਂ ਬਾਅਦ ਵਾਪਸੀ ਕਰ ਰਹੇ ਹਨ। ਦੇਖਦੇ ਹਾਂ ਵਿਆਹ ਤੋਂ ਬਾਅਦ ਕਪਿਲ ਦਾ ਸ਼ੋਅ ਉਨ੍ਹਾਂ ਨੂੰ ਕਿੰਨੀ ਕਾਮਯਾਬੀ ਬਖ਼ਸ਼ਦਾ ਹੈ।