ਪੰਜਾਬੀ ਇੰਡਸਟਰੀ ਦੇ ਫੇਮਸ ਕਾਮੇਡੀਅਨ ਤੇ ਐਕਟਰ ਬੀਨੂੰ ਢਿੱਲੋਂ ਤੇ ਗੁਰਨਾਮ ਭੁੱਲਰ ਦੇ ਫੈਨਜ਼ ਲਈ ਵੱਡੀ ਖੁਸ਼ਖਬਰੀ ਹੈ, ਕਿਉਕਿ ਇਹ ਦੋਵੇਂ ਕਲਾਕਾਰ ਪਹਿਲੀ ਵਾਰ ਵੱਡੇ ਪਰਦੇ 'ਤੇ ਇਕੱਠੇ ਨਜ਼ਰ ਆਉਣ ਵਾਲੇ ਹਨ। ਬੀਨੂੰ ਤੇ ਗੁਰਨਾਮ ਦੀ ਆਉਣ ਵਾਲੀ ਫਿਲਮ 'ਫੁੱਫੜ ਜੀ' ਦੀ ਰਿਲੀਜ਼ ਡੇਟ ਦੀ ਅਨਾਊਸਮੈਂਟ ਹੋ ਗਈ ਹੈ। ਫਿਲਮ 'ਫੁੱਫੜ ਜੀ' 11 ਨਵੰਬਰ 2021 ਨੂੰ ਸਿਨੇਮਾ ਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ।


 


ਇਸ ਪੀਰੀਅਡ ਫੈਮਿਲੀ ਡਰਾਮਾ ਨੂੰ ਡਾਇਰੈਕਟ ਪੰਕਜ ਬਤਰਾ ਨੇ ਕੀਤਾ ਹੈ। ਜਿਨ੍ਹਾਂ ਨੇ ਬੰਬੂਕਾਟ ਤੇ ਗੋਰਿਆਂ ਨੂੰ ਦਫ਼ਾ ਕਰੋ ਵਰਗੀਆਂ ਹਿੱਟ ਫ਼ਿਲਮ ਨੂੰ ਡਾਇਰੈਕਟ ਕੀਤਾ ਹੈ। 'ਫੁੱਫੜ ਜੀ' ਇਕ ਖ਼ਾਸ ਸੋਸ਼ਲ ਮੈਸੇਜ ਦੇ ਨਾਲ ਇਕ ਦਿਲ ਖਿੱਚਵੀਂ ਕਹਾਣੀ ਹੈ, ਮੇਕਰਸ ਨੂੰ ਉਮੀਦ ਹੈ ਕਿ ਇਹ ਫਿਲਮ ਦਰਸ਼ਕਾਂ ਨੂੰ ਕਾਫੀ ਪਸੰਦ ਆਏਗੀ। ਫਿਲਮ ਦੀ ਕਹਾਣੀ ਨੂੰ ਰਾਜੂ ਵਰਮਾ ਨੇ ਲਿਖਿਆ ਹੈ। ਫਿਲਮ ਦੀ ਖਾਸ ਗੱਲ ਹੀ ਇਹ ਹੈ ਪੰਜਾਬੀ ਇੰਡਸਟਰੀ ਦੇ ਦੋ ਵੱਡੇ ਚੇਹਰੇ ਬੀਨੂੰ ਢਿੱਲੋਂ ਤੇ ਗੁਰਨਾਮ ਭੁੱਲਰ ਇਕੱਠੇ ਕੰਮ ਕਰਨ ਵਾਲੇ ਹਨ। 


 


ਬੀਨੂੰ ਤੇ ਗੁਰਨਾਮ ਦਾ ਇਕੱਠੇ ਸਕਰੀਨ 'ਤੇ ਨਜ਼ਰ ਆਉਣਾ ਫੈਨਜ਼ ਲਈ ਵੱਡਾ ਸਰਪ੍ਰਾਈਜ਼ ਹੋਣ ਵਾਲਾ ਹੈ। ਇਸ ਫਿਲਮ 'ਚ ਇਕ ਹੋਰ ਸਰਪ੍ਰਾਈਜ਼ ਐਲੀਮੈਂਟ ਹੈ, ਉਹ ਇਹ ਹੈ ਕਿ ਫਿਲਮ 'ਚ ਗੈਸਟ ਅਪਿਅਰੈਂਸ ਦੇ ਤੌਰ 'ਤੇ ਜੱਸੀ ਗਿੱਲ ਵੀ ਨਜ਼ਰ ਆਉਣ ਵਾਲੇ ਹਨ। ਫਿਲਮ ਦੀ ਬਾਕੀ ਕਾਸਟ ਦੀ ਗੱਲ ਕਰੀਏ ਤਾਂ ਇਸ 'ਚ ਜੈਸਮੀਨ ਬਾਜਵਾ, ਸਿਦੀਕਾ ਸ਼ਰਮਾ ਤੇ ਹੋਬੀ ਧਾਲੀਵਾਲ ਦਾ ਵੀ ਅਹਿਮ ਕਿਰਦਾਰ ਹੈ।


 


ਇਸ ਤੋਂ ਇਲਾਵਾ ਫਿਲਮ ਦੀ ਜੇ ਹੋਰ ਗੱਲ ਕਰੀਏ ਤਾਂ ਇਸ ਫਿਲਮ ਨੂੰ ਜ਼ੀ ਸਟੂਡੀਓਜ਼ ਅਤੇ ਕੇ ਕੁਮਾਰ ਸਟੂਡੀਓਜ਼ ਦੁਆਰਾ ਪੇਸ਼ ਕੀਤਾ ਜਾਵੇਗਾ। ਫਿਲਮ 'ਫੁੱਫੜ ਜੀ' ਦੀ ਕਹਾਣੀ ਨੂੰ ਰਾਜੂ ਵਰਮਾ ਨੇ ਲਿਖਿਆ ਹੈ।