ਨਵੀਂ ਦਿੱਲੀ: ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ਆਈਸੀਐਮਆਰ) ਦੇ ਵਿਗਿਆਨੀਆਂ ਨੇ ਦੇਸ਼ ਭਰ 'ਚ ਪੜਾਅਵਾਰ ਤਰੀਕੇ ਨਾਲ ਸਕੂਲ ਖੋਲ੍ਹਣ ਦੀ ਸਿਫ਼ਾਰਸ਼ ਕੀਤੀ ਹੈ। ਆਈਸੀਐਮਆਰ ਦੇ ਡਾਇਰੈਕਟਰ ਜਨਰਲ ਡਾ. ਬਲਰਾਮ ਭਾਰਗਵ ਦੀ ਨਿਗਰਾਨੀ ਹੇਠ ਕਰਵਾਏ ਗਏ ਕਲੀਨੀਕਲ ਅਧਿਐਨ 'ਚ ਵਿਗਿਆਨੀਆਂ ਨੇ ਸਿੱਟਾ ਕੱਢਿਆ ਹੈ ਕਿ ਪ੍ਰਾਇਮਰੀ ਸਕੂਲ ਦੇ ਬੱਚਿਆਂ 'ਚ ਕੋਰੋਨਾ ਦਾ ਜ਼ੋਖ਼ਮ ਘੱਟ ਹੈ। ਇਸ ਲਈ ਪਹਿਲਾਂ ਪ੍ਰਾਇਮਰੀ ਸਕੂਲ ਸ਼ੁਰੂ ਕੀਤੇ ਜਾਣੇ ਚਾਹੀਦੇ ਹਨ। ਇਸ ਤੋਂ ਬਾਅਦ ਸੈਕੰਡਰੀ ਸਕੂਲ ਖੋਲ੍ਹੇ ਜਾਣੇ ਚਾਹੀਦੇ ਹਨ।
ਬਹੁਤੇ ਸੂਬੇ ਵੱਖ-ਵੱਖ ਦਿਸ਼ਾ-ਨਿਰਦੇਸ਼ਾਂ ਅਧੀਨ ਸਕੂਲ ਖੋਲ੍ਹ ਰਹੇ ਹਨ। ਦਿੱਲੀ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਇੱਥੇ ਸੈਕੰਡਰੀ ਪੱਧਰ ਦੇ ਸਕੂਲ ਖੋਲ੍ਹੇ ਗਏ ਹਨ। ਜਦਕਿ ਪ੍ਰਾਇਮਰੀ ਸਕੂਲ ਬਾਅਦ 'ਚ ਸ਼ੁਰੂ ਕਰਨ ਦਾ ਫ਼ੈਸਲਾ ਲਿਆ ਗਿਆ। ਅਧਿਐਨ 'ਚ ਕਿਹਾ ਗਿਆ ਹੈ ਕਿ 12 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਬੱਚਿਆਂ ਨੂੰ ਲਾਗ ਦੇ ਵੱਧ ਜ਼ੋਖ਼ਮ ਹਨ, ਕਿਉਂਕਿ ਟੀਕਾ ਅਜੇ ਇਸ ਉਮਰ ਵਰਗ ਲਈ ਉਪਲੱਬਧ ਨਹੀਂ, ਇਸ ਲਈ ਸਕੂਲ ਸ਼ੁਰੂ ਕਰਨਾ ਵੀ ਜ਼ਰੂਰੀ ਹੈ।
ਅਜਿਹੀ ਸਥਿਤੀ 'ਚ ਸਾਰੇ ਕੋਵਿਡ ਚੌਕਸੀ ਨਿਯਮਾਂ ਦੀ ਪਾਲਣਾ ਦੇ ਨਾਲ ਪ੍ਰਾਇਮਰੀ ਸਕੂਲਾਂ ਨੂੰ ਸਭ ਤੋਂ ਪਹਿਲਾਂ ਖੋਲ੍ਹਿਆ ਜਾਣਾ ਚਾਹੀਦਾ ਹੈ। ਸੈਕੰਡਰੀ ਸਕੂਲ ਕੁਝ ਸਮੇਂ ਬਾਅਦ ਸ਼ੁਰੂ ਕੀਤੇ ਜਾ ਸਕਦੇ ਹਨ। ਆਈਸੀਐਮਆਰ ਦੇ ਮੁੱਖ ਐਲਰਜੀ ਲੋਰ ਮਾਹਰ ਡਾ. ਸਮੀਰਨ ਪਾਂਡਾ ਤੇ ਡਾ. ਤਨੂ ਆਨੰਦ ਵੀ ਅਧਿਐਨ 'ਚ ਸ਼ਾਮਲ ਹਨ।
ਉਨ੍ਹਾਂ ਦਾ ਕਹਿਣਾ ਹੈ ਕਿ ਕੋਵਿਡ-19 ਦੌਰਾਨ ਲੰਮੇ ਸਮੇਂ ਤਕ ਸਕੂਲ ਬੰਦ ਰਹਿਣ ਕਾਰਨ ਬੱਚਿਆਂ ਦਾ ਸਰਬਪੱਖੀ ਵਿਕਾਸ ਪ੍ਰਭਾਵਿਤ ਹੋਇਆ ਹੈ। ਇਸ ਲਈ ਸਕੂਲ ਖੋਲ੍ਹਣ ਦੀ ਜ਼ਰੂਰਤ ਹੈ। ਤੁਸੀਂ ਪ੍ਰਾਇਮਰੀ ਸਕੂਲਾਂ ਨਾਲ ਸ਼ੁਰੂਆਤ ਕਰ ਸਕਦੇ ਹੋ। ਇਹ ਕਲੀਨਿਕਲ ਅਧਿਐਨ ਇੰਡੀਅਨ ਜਰਨਲ ਆਫ਼ ਮੈਡੀਕਲ ਰਿਸਰਚ (ਆਈਜੇਐਮਆਰ) 'ਚ ਪ੍ਰਕਾਸ਼ਿਤ ਹੋਵੇਗਾ।
ਸਿਰਫ਼ 24 ਫ਼ੀਸਦੀ ਬੱਚਿਆਂ ਨੇ ਨਿਯਮਿਤ ਕਲਾਸਾਂ ਲਗਾਈਆਂ
ਵਿਗਿਆਨੀਆਂ ਨੇ ਕਿਹਾ ਕਿ ਬੀਤੇ ਅਗਸਤ ਮਹੀਨੇ 'ਚ ਇਹ ਪਾਇਆ ਗਿਆ ਹੈ ਕਿ ਸ਼ਹਿਰੀ ਖੇਤਰਾਂ 'ਚ ਸਿਰਫ਼ 24 ਫ਼ੀਸਦੀ ਬੱਚਿਆਂ ਨੇ ਨਿਯਮਿਤ ਕਲਾਸਾਂ ਲਗਾਈਆਂ ਹਨ। ਸਕੂਲ ਬੰਦ ਹੋਣ ਕਾਰਨ ਬੱਚਿਆਂ ਨੇ ਆਨਲਾਈਨ ਸਿੱਖਿਆ ਲਈ ਹੈ। ਝੁੱਗੀਆਂ-ਝੌਂਪੜੀਆਂ ਤੇ ਪੇਂਡੂ ਖੇਤਰਾਂ 'ਚ ਸਿਰਫ਼ 8 ਫ਼ੀਸਦੀ ਬੱਚੇ ਹਰ ਰੋਜ਼ ਕਲਾਸਾਂ ਲਗਾ ਰਹੇ ਹਨ। ਇਹ ਸਰਵੇਖਣ 15 ਸੂਬਿਆਂ 'ਚ ਕੀਤਾ ਗਿਆ ਸੀ, ਜਿਸ 'ਚ 1362 ਬੱਚਿਆਂ ਦੀ ਇੰਟਰਵਿਊ ਲਈ ਗਈ ਸੀ। ਵਿਗਿਆਨੀਆਂ ਨੇ ਹੈਰਾਨੀ ਪ੍ਰਗਟ ਕੀਤੀ ਕਿ ਇਸ ਸਰਵੇਖਣ 'ਚ ਸ਼ਾਮਲ 50 ਫ਼ੀਸਦੀ ਤੋਂ ਵੱਧ ਬੱਚੇ ਫਾਰਮ 'ਚ ਦਿੱਤੇ ਕੁਝ ਸ਼ਬਦ ਹੀ ਪੜ੍ਹ ਸਕੇ।
ਬ੍ਰਿਟੇਨ 'ਚ ਸਕੂਲ ਖੁੱਲ੍ਹਦੇ ਹੀ ਵਧਣ ਲੱਗੇ ਕੋਰੋਨਾ ਦੇ ਕੇਸ
ਵਿਗਿਆਨੀਆਂ ਨੇ ਬ੍ਰਿਟੇਨ ਦੀ ਉਦਾਹਰਣ ਦਿੰਦੇ ਹੋਏ ਕਿਹਾ ਕਿ ਉੱਥੇ ਸੈਕੰਡਰੀ ਸਕੂਲ ਪਹਿਲਾਂ ਖੋਲ੍ਹੇ ਗਏ ਸਨ, ਜਿਸ ਤੋਂ ਬਾਅਦ ਲਾਗ ਦੇ ਮਾਮਲਿਆਂ 'ਚ ਵਾਧਾ ਹੋਇਆ ਸੀ। ਸਕੂਲਾਂ ਤੋਂ ਸੰਕਰਮਿਤ ਬੱਚੇ ਆਪਣੇ ਪਰਿਵਾਰਾਂ ਤਕ ਪਹੁੰਚੇ ਅਤੇ ਉੱਥੇ ਹੋਰਾਂ ਨੂੰ ਵੀ ਸੰਕਰਮਿਤ ਕੀਤਾ, ਪਰ ਆਇਰਲੈਂਡ 'ਚ ਅਜਿਹਾ ਕੁਝ ਨਹੀਂ ਵੇਖਿਆ ਗਿਆ। ਇਸ ਸਾਲ ਜੂਨ 'ਚ ਜਾਰੀ ਕੀਤੇ ਗਏ ਚੌਥੇ ਰਾਸ਼ਟਰੀ ਸੀਰੋ ਸਰਵੇਖਣ ਦੇ ਅਨੁਸਾਰ 6 ਸਾਲ ਤੋਂ ਵੱਧ ਉਮਰ ਦੇ ਬੱਚਿਆਂ 'ਚ ਲਾਗ ਦਾ ਖਤਰਾ ਬਾਲਗਾਂ ਦੇ ਬਰਾਬਰ ਹੁੰਦਾ ਹੈ, ਪਰ ਇਸ ਤੋਂ ਘੱਟ ਉਮਰ ਦੇ ਬੱਚਿਆਂ 'ਚ ਜ਼ੋਖ਼ਮ ਘੱਟ ਹੈ।
ਜਾਂਚ ਘੱਟ ਹੁੰਦੇ ਹੀ ਲਾਗ ਦੀ ਦਰ 2 ਫ਼ੀਸਦੀ ਪਾਰ
ਦੇਸ਼ 'ਚ ਐਤਵਾਰ ਨੂੰ ਕੋਰੋਨਾ ਟੈਸਟ ਘੱਟ ਹੋਣ ਦੇ ਨਾਲ ਹੀ ਦੇਸ਼ 'ਚ ਲਾਗ ਦੀ ਦਰ 'ਚ ਵਾਧਾ ਦਰਜ ਕੀਤਾ ਗਿਆ ਹੈ। ਦੇਸ਼ ਭਰ 'ਚ 11.65 ਲੱਖ ਸੈਂਪਲਾਂ ਦੀ ਜਾਂਚ ਕੀਤੀ ਗਈ, ਜਿਨ੍ਹਾਂ 'ਚੋਂ 2.24 ਫ਼ੀਸਦੀ ਸੈਂਪਲ ਪਾਜ਼ੀਟਿਵ ਮਿਲੇ। ਜਦੋਂ ਕਿ ਬਾਕੀ ਦਿਨਾਂ 'ਚ ਜਾਂਚ ਦੀ ਗਿਣਤੀ 15 ਲੱਖ ਤੋਂ ਵੱਧ ਰਹੀ ਹੈ ਤੇ ਲਾਗ ਦੀ ਦਰ 1.90 ਫ਼ੀਸਦੀ ਤੋਂ ਘੱਟ ਦਰਜ ਕੀਤੀ ਗਈ।
ਸਿਹਤ ਮੰਤਰਾਲੇ ਨੇ ਕਿਹਾ ਪਿਛਲੇ ਇਕ ਦਿਨ 'ਚ 26,041 ਨਵੇਂ ਮਾਮਲੇ ਸਾਹਮਣੇ ਆਏ ਹਨ, ਜਦਕਿ 276 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਇਸ ਦੌਰਾਨ 29,621 ਮਰੀਜ਼ਾਂ ਨੂੰ ਸਿਹਤਮੰਦ ਐਲਾਨਿਆ ਗਿਆ। ਇਸ ਦੇ ਨਾਲ ਹੀ ਦੇਸ਼ 'ਚ ਸੰਕਰਮਿਤ ਮਰੀਜ਼ਾਂ ਦੀ ਕੁੱਲ ਗਿਣਤੀ 3,36,78,786 ਤਕ ਪਹੁੰਚ ਗਈ ਹੈ। ਹੁਣ ਤਕ ਕੁੱਲ 4,47,194 ਕੋਰੋਨਾ ਸੰਕਰਮਿਤ ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਐਕਟਿਵ ਕੇਸਾਂ ਦੀ ਗਿਣਤੀ 2,99,620 ਹੈ।
ਇਹ ਵੀ ਪੜ੍ਹੋ: Bhagat Singh Birth Anniversary: ਜੇ ਗਾਂਧੀ-ਨਹਿਰੂ ਚਾਹੁੰਦੇ ਤਾਂ ਫਾਂਸੀ ਤੋਂ ਬਚ ਸਕਦੇ ਸੀ ਭਗਤ ਸਿੰਘ ?
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Education Loan Information:
Calculate Education Loan EMI