ਮੁੰਬਈ: ਬਾਲੀਵੁੱਡ ਐਕਟਰ ਰਣਵੀਰ ਸਿੰਘ ਆਪਣੀ ਜ਼ਬਰਦਸਤ ਪਰਫਾਰਮੈਂਸ ਨਾਲ ਲੋਕਾਂ ਦੇ ਦਿਲਾਂ ‘ਤੇ ਛਾਏ ਹੋਏ ਹਨ। ਹਾਲ ਹੀ ‘ਚ ਉਸ ਦੀ ਫਿਲਮ ‘ਸਿੰਬਾ’ ਨੇ ਬਾਕਸਆਫਿਸ ‘ਤੇ ਚੰਗੀ ਕਮਾਈ ਕੀਤੀ। ਹੁਣ ਫਰਵਰੀ ‘ਚ ਰਣਵੀਰ ‘ਗਲੀ ਬੁਆਏ’ ਨਾਲ ਆ ਰਹੇ ਹਨ। ਇਸ ‘ਚ ਉਹ ਇੱਕ ਰੈਪਰ ਦਾ ਰੋਲ ਪਲੇਅ ਕਰਦੇ ਨਜ਼ਰ ਆਉਣਗੇ।

ਹਾਲ ਹੀ ‘ਚ ਫ਼ਿਲਮ ਦਾ ਟ੍ਰੇਲਰ ਤੇ ਇੱਕ ਗਾਣਾ ਆਇਆ ਸੀ ਜਿਸ ਨੂੰ ਔਡੀਅੰਸ ਦਾ ਜ਼ਬਰਦਸਤ ਹੁੰਗਾਰਾ ਮਿਲਿਆ ਸੀ। ਹੁਣ ਫ਼ਿਲਮ ਦੇ ਨਿਰਮਾਤਾਵਾਂ ਨੇ ਇਸ ਦਾ ਦੂਜਾ ਗਾਣਾ ਵੀ ਰਿਲੀਜ਼ ਕਰ ਦਿੱਤਾ ਹੈ। ਇਸ ‘ਚ ਰਣਵੀਰ ਰੈਪਰ ਡਿਵਾਈਨ ਤੇ ਨਾਈਜੀ ਨਾਲ ਰੈਪ ਕਰਦੇ ਨਜ਼ਰ ਆ ਰਹੇ ਹਨ। ਇਸ ਨੂੰ ਕੰਪੋਜ਼ ਵੀ ਨਾਈਜੀ ਤੇ ਡਿਵਾਈਨ ਨੇ ਹੀ ਕੀਤਾ ਹੈ।



ਫ਼ਿਲਮ ਦੀ ਕਹਾਣੀ ਵੀ ਸਟ੍ਰੀਟ ਰੈਪਰ ਨਾਈਜੀ ਤੇ ਡਿਵਾਈਨ ਦੀ ਹੀ ਹੈ। ਇਸ ਨੂੰ ਜ਼ੋਆ ਅਖ਼ਤਰ ਨੇ ਡਾਇਰੈਕਟ ਕੀਤਾ ਹੈ। ਇਸ ‘ਚ ਰਣਵੀਰ ਨਾਲ ਆਲਿਆ ਭੱਟ ਵੀ ਹੈ ਜੋ ਰਣਵੀਰ ਨਾਲ ਪਹਿਲੀ ਵਾਰ ਸਕਰੀਨ ਸ਼ੇਅਰ ਕਰ ਰਹੀ ਹੈ। ਇਨ੍ਹਾਂ ਤੋਂ ਇਲਾਵਾ ਫ਼ਿਲਮ ‘ਚ ਕਲਕੀ ਕੋਚਲੀਨ ਦੀ ਵੀ ਅਹਿਮ ਭੂਮਿਕਾ ਹੈ।