ਸਿੰਗਰ ਨੇਹਾ ਕੱਕੜ ਦੀ ਪ੍ਰੈਗਨੈਂਸੀ ਦੀ ਖਬਰ ਨੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਸੀ। ਇੰਨਾ ਹੀ ਨਹੀਂ ਨੇਹਾ ਵੀ ਆਪਣੇ ਪ੍ਰੈਗਨੈਂਟ ਹੋਣ ਦੀਆਂ ਖ਼ਬਰਾਂ ਤੋਂ ਹੈਰਾਨ ਹੋਈ। ਨੇਹਾ ਨੇ ਹਾਲ ਹੀ 'ਚ ਆਪਣੇ ਸੋਸ਼ਲ ਮੀਡੀਆ 'ਤੇ ਬੇਬੀ ਬੰਪ ਦਿਖਾਉਂਦੇ ਦੀ ਇਕ ਤਸਵੀਰ ਸ਼ੇਅਰ ਕੀਤੀ। ਜਿਸ ਫੋਟੋ 'ਤੇ ਭਰਾ ਟੋਨੀ ਕੱਕੜ ਅਤੇ ਕਈ ਨਾਮੀ ਚੇਹਰਿਆਂ ਨੇ ਨੇਹਾ ਤੇ ਰੋਹਨ ਨੂੰ ਵਧਾਈ ਦੇਣਾ ਸ਼ੁਰੂ ਸ਼ੁਰੂ ਕਰ ਦਿੱਤਾ ਸੀ। ਪਰ ਹੁਣ  ਕੁਝ ਘੰਟੇ ਪਹਿਲਾਂ ਦੁਬਾਰਾ ਬੇਬੀ ਬੰਪ ਦੀ ਤਸਵੀਰ ਸ਼ੇਅਰ ਕੀਤੀ।

ਜਿਸ ਦੇ ਨਾਲ ਇਹ ਖੁਲਾਸਾ ਹੋਇਆ ਕਿ ਇਹ ਸਭ ਇਕ ਪਬਲੀਸਿਟੀ ਸਟੰਟ ਸੀ। ਇਹ  ਨੇਹਾ ਤੇ ਰੋਹਨ ਦੇ ਆਉਣ ਵਾਲੇ ਮਿਊਜ਼ਿਕ ਵੀਡੀਓ ਨੂੰ ਪ੍ਰੋਮੋਟ ਕਰਨ ਦਾ ਤਰੀਕਾ ਸੀ। ਸ਼ੇਅਰ ਕੀਤੀ ਤਸਵੀਰ ਨੇਹਾ ਕੱਕੜ ਨੇ ਦੁਬਾਰਾ ਸ਼ੇਅਰ ਕੀਤੀ, ਜਿਸ 'ਚ  ਤਸਵੀਰ ਨੂੰ ਪ੍ਰੋਮੋ ਪੋਸਟਰ ਦੀ ਤਰ੍ਹਾਂ ਡਿਜ਼ਾਇਨ ਕੀਤਾ ਗਿਆ ਹੈ। ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ, ਨੇਹਾ ਨੇ  ਲਿਖਿਆ, "ਖਿਆਲ ਰੱਖਿਆ ਕਰ 22 ਦਸੰਬਰ ਨੂੰ।"



ਲੋਕਾਂ ਦੀ ਮਦਦ ਕਰਨ ਤੋਂ ਬਾਅਦ ਹੁਣ ਰਾਹਤ ਦਾ ਸਾਹ ਲੈ ਰਹੇ ਸੋਨੂੰ ਸੂਦ, ਪਤਨੀ ਨਾਲ ਮਨਾ ਰਹੇ ਵੇਕੇਸ਼ਨ

ਦਰਅਸਲ, ਨੇਹਾ ਕੱਕੜ ਨੇ ਆਪਣੇ ਪਤੀ ਰੋਹਨਪ੍ਰੀਤ ਸਿੰਘ ਨਾਲ ਇਕ ਨਵੇਂ ਗਾਣੇ ਦਾ ਮਿਊਜ਼ਿਕ ਵੀਡੀਓ ਬਣਾਇਆ ਹੈ। ਜਿਸ ਦਾ ਨਾਮ ਹੈ 'ਖਿਆਲ ਰੱਖਿਆ ਕਰ'। ਇਕ ਦਿਨ ਪਹਿਲਾਂ, ਦੋਵਾਂ ਨੇ ਬਿਨਾਂ ਪ੍ਰੋਮੋ ਪੋਸਟਰ ਦੇ ਇੱਕ ਤਸਵੀਰ ਸ਼ੇਅਰ ਕੀਤੀ, ਜਿਸ ਵਿੱਚ ਨੇਹਾ ਦਾ ਬੇਬੀ ਬੰਪ ਦਿਖਾਈ ਦਿੱਤਾ ਸੀ। ਜਿਸ ਤੋਂ ਸਾਫ ਲਗਦਾ ਸੀ ਕਿ ਨੇਹਾ ਕੱਕੜ ਪ੍ਰੇਗਨੈਂਟ ਹੈ ਪਰ ਹੁਣ ਇਸ ਸਭ 'ਤੇ ਕਲੇਰਿਟੀ ਮਿਲ ਗਈ ਹੈ ਕਿ ਇਹ ਸਭ ਪਬਲੀਸਿਟੀ ਸਟੰਟ ਸੀ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ