2018 ਵਿੱਚ ਰਿਲੀਜ਼ ਹੋਈ ਫਿਲਮ 'ਕਿਸਮਤ' ਇੱਕ ਧਮਾਕੇਦਾਰ ਹਿੱਟ ਸੀ, ਅਤੇ ਇਸਦਾ ਦੁੱਜਾ ਚੈਪਟਰ 'ਕਿਸਮਤ 2' ਇਸ ਦੇ ਨਕਸ਼ੇ ਕਦਮਾਂ 'ਤੇ ਚੱਲ ਰਿਹਾ ਹੈ, ਜਿਸ ਨੂੰ ਸਿਨੇ-ਪ੍ਰੇਮੀਆਂ ਵੱਲੋਂ ਨਾ ਸਿਰਫ਼ ਬਰਾਬਰ ਹੀ ਸਗੋਂ ਵੱਧ ਪਿਆਰ ਅਤੇ ਸਮਰਥਨ ਮਿਲ ਰਿਹਾ ਹੈ। ਬਾਕਸ ਆਫਿਸ 'ਤੇ ਕੈਸ਼ ਕਾਊਂਟਰਾਂ ਦੀ ਘੰਟੀ ਵੱਜਣ ਤੋਂ ਬਾਅਦ, 'ਕਿਸਮਤ 2' ਦਾ ਪ੍ਰੀਮੀਅਰ ਪ੍ਰਸਿੱਧ OTT ਮੰਚ 29 ਅਕਤੂਬਰ ਨੂੰ ਯਾਨੀ ਅੱਜ ਜ਼ੀ 5 'ਤੇ ਹੋਵੇਗਾ।


 


ਇਹ ਫਿਲਮ ਜਗਦੀਪ ਸਿੱਧੂ ਦੁਆਰਾ ਨਿਰਦੇਸ਼ਿਤ ਅਤੇ ਲਿਖੀ ਗਈ ਹੈ। ਐਮੀ ਵਿਰਕ ਅਤੇ ਸਰਗੁਣ ਮਹਿਤਾ ਸਟਾਰਰ, ਕਿਸਮਤ 2 ਉਥੋਂ ਹੀ ਜਾਰੀ ਹੈ ਜਿੱਥੇ ਕਿਸਮਤ ਦਾ ਅੰਤ ਹੋਇਆ, ਜਿੱਥੇ ਸ਼ਿਵ ਅਤੇ ਬਾਣੀ ਨੂੰ ਅਹਿਸਾਸ ਹੁੰਦਾ ਹੈ ਕਿ ਉਨ੍ਹਾਂ ਦੀ ਕਹਾਣੀ ਅਧੂਰੀ ਰਹਿ ਗਈ ਹੈ। ਇਸ ਲਈ ਉਹ ਕਹਿੰਦੇ ਹਨ ਕਿ ਉਹ ਅਗਲੇ ਜਨਮ ਵਿੱਚ ਦੁਬਾਰਾ ਮਿਲਣਗੇ। ਇਸ ਕਹਾਣੀ ਨੂੰ ਹੋਰ ਅੱਗੇ ਵਧਾਂਦੇ ਹੋਏ, ਸਾਨੂੰ ਸ਼ਿਵ ਅਤੇ ਬਾਣੀ ਦੀ ਬਾਕਮਾਲ ਕੈਮਿਸਟਰੀ ਉਨ੍ਹਾਂ ਦੇ ਨਵੇਂ ਅਵਤਾਰਾਂ ਵਿੱਚ ਕਿਸਮਤ 2 'ਚ ਦੇਖਣ ਨੂੰ ਮਿਲਦੀ ਹੈ। 


 


ਭਾਰਤ ਦੇ ਸਭ ਤੋਂ ਵੱਡੇ OTT ਮੰਚ, ਜ਼ੀ 5 ਨੇ ਹਾਲ ਹੀ ਵਿੱਚ ਪੰਜਾਬੀ ਸਿਨੇਮਾ ਵਿੱਚ ਪ੍ਰਵੇਸ਼ ਕੀਤਾ ਅਤੇ 'ਰੱਜ ਕੇ ਵੇਖੋ' ਮੁਹਿੰਮ ਦੀ ਸ਼ੁਰੂਆਤ ਕੀਤੀ, ਜੋ ਕਿ ਜ਼ੀ ਸਟੂਡੀਓਜ਼ ਤੋਂ ਡਾਇਰੈਕਟ-ਟੂ-ਥਿਏਟਰ ਟਾਈਟਲਜ਼ ਦਾ ਪ੍ਰੀਮੀਅਰ ਕਰਨ ਦਾ ਵਾਅਦਾ ਕਰਦੀ ਹੈ। ਜ਼ੀ 5 'ਤੇ ਐਮੀ ਵਿਰਕ ਅਤੇ ਸੋਨਮ ਬਾਜਵਾ ਸਟਾਰਰ ਫਿਲਮ 'ਪੁਆੜਾ' ਅਤੇ ਕੇਨੀ ਛਾਬੜਾ ਦੀ 'ਜਿੰਨੇ ਜੰਮੇ ਸਾਰੇ ਨਿਕੰਮੇ' ਦੇ ਪ੍ਰੀਮੀਅਰ ਤੋਂ ਬਾਅਦ, OTT ਮੰਚ ਦੇ ਦਰਸ਼ਕ ਬਹੁਤ ਖੁਸ਼ ਹਨ ਕਿਉਂਕਿ ਇੱਕ ਸਫਲ ਫਿਲਮ 'ਕਿਸਮਤ 2' ਹੁਣ ਸਾਰਿਆਂ ਲਈ ਆਸਾਨੀ ਨਾਲ ਪਹੁੰਚਯੋਗ ਹੋਵੇਗੀ।


 


'ਕਿਸਮਤ 2' ਆਪਣੇ ਪਹਿਲੇਚੈਪਟਰ 'ਕਿਸਮਤ'(2018) ਤੋਂ ਅਣਗਿਣਤ ਪਿਆਰ ਬਟੋਰਨ ਦੀ ਵਿਰਾਸਤ ਨੂੰ ਅੱਗੇ ਵਧਾਂਦਾ ਹੈ  ਅਤੇ ਇੱਕ ਵਾਰ ਫਿਰ ਸ਼ਿਵ ਅਤੇ ਬਾਣੀ ਦੀ ਕਹਾਣੀ ਦੀ ਪਾਲਣਾ ਕਰਦਾ ਹੈ। ਫਿਲਮ ਵਿੱਚ ਇੱਕ ਸੰਪੂਰਨ ਡਰਾਮੇ ਦੇ ਸਾਰੇ ਤੱਤ ਹਨ ਕਿਉਂਕਿ ਇਹ ਸੰਗੀਤ, ਭਾਵਨਾਵਾਂ, ਰੋਮਾਂਸ ਅਤੇ ਅਦਾਕਾਰੀ 'ਤੇ ਅਧਾਰਤ ਹੈ। ਇਹ ਇੱਕ ਸੰਪੂਰਨ ਮਨੋਰੰਜਨ ਹੈ ਜੋ ਤੁਹਾਨੂੰ ਆਪਣੇ ਪਰਿਵਾਰ ਨਾਲ ਹਸਾਉਣ, ਗਾਉਣ ਅਤੇ ਭਾਵੁਕ ਹੋਣ ਦਾ ਮੌਕਾ ਦੇਵੇਗੀ। ਇਸ ਵਿੱਚ ਐਮੀ ਵਿਰਕ ਅਤੇ ਸਰਗੁਣ ਮਹਿਤਾ ਦੇ ਮਨਮੋਹਕ ਪ੍ਰਦਰਸ਼ਨ, ਨੈਸ਼ਨਲ ਅਵਾਰਡ ਜੇਤੂ ਬੀ ਪਰਾਕ ਦੁਆਰਾ ਦਿੱਤਾ ਗਿਆ ਡੂੰਗਾ ਸੰਗੀਤ ਅਤੇ ਬੇਮਿਸਾਲ ਰੋਮਾਂਸ ਹੈ ਜੋ ਸਕ੍ਰੀਨ 'ਤੇ ਪਿਆਰ ਨੂੰ ਮੁੜ ਪਰਿਭਾਸ਼ਤ ਕਰੇਗਾ।


 


ਨਿਰਦੇਸ਼ਕ ਅਤੇ ਲੇਖਕ ਜਗਦੀਪ ਸਿੱਧੂ ਦਾ ਕਹਿਣਾ ਹੈ, “ਪਿੱਛਲੀ ਫਿਲਮ ਕਿਸਮਤ ਦੀ ਰਿਲੀਜ਼ ਤੋਂ ਬਾਅਦ ਮੈਨੂੰ ਪ੍ਰਸ਼ੰਸਕਾਂ ਤੋਂ ਇੰਨੇ ਪਿਆਰ ਦੀ ਉਮੀਦ ਨਹੀਂ ਸੀ ਅਤੇ ਮੈਨੂੰ ਯਾਦ ਹੈ ਕਿ ਮੈਂ ਦੱਬਿਆ ਹੋਇਆ ਮਹਿਸੂਸ ਕੀਤਾ ਸੀ ਅਤੇ ਹੁਣ ਵੀ ਕਿਸਮਤ 2 ਦੀ ਰਿਲੀਜ਼ ਤੋਂ ਬਾਅਦ, ਮੈਂ ਦੁਬਾਰਾ ਉਹੀ ਭਾਵਨਾਵਾਂ ਮਹਿਸੂਸ ਕਰ ਰਿਹਾ ਹਾਂ। ਸ਼ਿਵ ਅਤੇ ਬਾਣੀ ਦੀ ਪ੍ਰੇਮ ਕਹਾਣੀ ਨੂੰ ਬਹੁਤ ਸਾਰੇ ਲੋਕਾਂ ਨੇ ਪਿਆਰ ਦਿੱਤਾ ਅਤੇ ਅਸੀਂ ਇਸਦੇ ਲਈ ਧੰਨਵਾਦੀ ਹਾਂ। ਅਸੀਂ ਇੱਕ ਯਾਦਗਾਰ ਫਿਲਮ ਬਣਾਉਣਾ ਚਾਹੁੰਦੇ ਸੀ ਜੋ ਲੋਕਾਂ ਦੇ ਨਾਲ ਰਹੇ ਅਤੇ ਸਾਡੇ ਰਾਹ ਵਿੱਚ ਆਉਣ ਵਾਲੇ ਪਿਆਰ ਨੂੰ ਦੇਖਦੇ ਹੋਏ ਮੈਨੂੰ ਯਕੀਨ ਹੈ ਕਿ ਕਿਸਮਤ ਫਰੈਂਚਾਈਜ਼ੀ ਦਾ ਪਿਆਰ ਪ੍ਰਸ਼ੰਸਕਾਂ ਦੇ ਦਿਲਾਂ ਵਿੱਚ ਜ਼ਿੰਦਾ ਰਹੇਗਾ। ਜੇਕਰ ਤੁਸੀਂ ਪਹਿਲਾਂ ਕਿਸਮਤ 2 ਨਹੀਂ ਦੇਖੀ, ਤਾਂ ਇਸ ਨੂੰ ਹੁਣੇ ਜ਼ੀ 5 'ਤੇ ਦੇਖੋ।"


 


ਉਨ੍ਹਾਂ ਸਾਰੇ ਲੋਕਾਂ ਲਈ ਜੋ ਸਿਨੇਮਾਘਰਾਂ ਵਿੱਚ ਕਿਸਮਤ 2 ਨੂੰ ਦੇਖਣ ਤੋਂ ਖੁੰਝ ਗਏ, ਜ਼ੀ 5 'ਨੇ ਬਹੁਤ ਚਰਚਿਤ ਫ਼ਿਲਮ ਨੂੰ ਦੇਖਣ ਦਾ ਮੌਕਾ ਦਿੱਤਾ ਹੈ ਅਤੇ ਇੱਥੋਂ ਤੱਕ ਕਿ ਉਨ੍ਹਾਂ ਲਈ ਵੀ ਜਿਨ੍ਹਾਂ ਨੇ ਇਸ ਨੂੰ ਇੱਕ ਵਾਰ ਦੇਖਿਆ ਹੈ ਪਰ ਦੁਬਾਰਾ ਦੇਖਣਾ ਚਾਹੁੰਦੇ ਹਨ।