ਮੁੰਬਈ: ਬਾਲੀਵੁੱਡ ਸਟਾਰਸ ਦੇ ਡੂਪਲੀਕੇਟਸ ਮਿਲਨੇ ਅਤੇ ਉਨ੍ਹਾਂ ਦਾ ਫੇਮਸ ਹੋ ਜਾਣਾ ਆਮ ਜਿਹੀ ਗੱਲ ਹੈ। ਕੁਝ ਸਮਾਂ ਪਹਿਲਾਂ ਸਲਮਾਨ ਖ਼ਾਨ ਜਿਹੇ ਨਜ਼ਰ ਆਉਣ ਵਾਲਾ ਸਖ਼ਸ਼ ਪਾਕਿਸਤਾਨ ‘ਚ ਸਾਈਕਲ ਪਾਰਕ ਕਰਦਾ ਨਜ਼ਰ ਆਇਆ ਸੀ ਜਿਸ ਨੂੰ ਸੋਸ਼ਲ ਮੀਡੀਆ ‘ਤੇ ਲੋਕਾਂ ਨੇ ਖੂਬ ਵਾਇਰਲ ਕੀਤਾ ਸੀ।


ਅੱਜ ਅਸੀ ਤੁਹਾਨੂੰ ਮਿਲਵਾਉਣ ਵਾਲੇ ਹਾਂ ‘ਗਲੀ ਬੁਆਏ’ ਨਾਲ ਸੁਰਖੀਆਂ ਹਾਸਲ ਕਰ ਰਹੀ ਬਾਲੀਵੁੱਡ ਦੀ ਹਿੱਟ ਫ਼ਿਲਮਾਂ ਦੀ ਮਸ਼ੀਨ ਆਲਿਆ ਭੱਟ ਦੀ ਕਾਰਬਨ ਕਾਪੀ ਨਾਲ। ਜਿੱਥੇ ਆਲਿਆ ਦੀ ਫ਼ਿਲਮ ‘ਗਲੀ ਬੁਅਏ’ ਦੇ ਗਾਣੇ ਅਤੇ ਟ੍ਰੇਲਰ ਖੂਬ ਪਸੰਦ ਕੀਤੇ ਜਾ ਰਹੇ ਹਨ ਅਜਿਹੇ ‘ਚ ਫ਼ਿਲਮ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਨੂੰ ਡੂਪਲੀਕੇਟ ਆਲਿਅ ਨੇ ਰੀਕ੍ਰਿਏਟ ਕੀਤਾ ਗਿਆ ਹੈ।


ਪਰ ਇਸ ਡੂਪਲੀਕੇਟ ਨੂੰ ਆਲਿਆ ਨਹੀਂ ਸਗੋਂ ਉਸ ਦੀ ਕਾਰਬਨ ਕਾਪੀ ਨੇ ਰੀਕ੍ਰਿਏਟ ਕੀਤਾ ਹੈ। ਜਿਸ ‘ਚ ਉਹ ਬਿਲਕੁਲ ਆਲਿਆ ਦੀ ਤਰ੍ਹਾਂ ਹੀ ਲੱਗ ਰਹੀ ਹੈ। ਵੀਡੀਓ ਨੂੰ ਇੰਸਟਾਗ੍ਰਾਮ ‘ਤੇ Sanayaashu ਨਾਂਅ ਦੇ ਅਕਾਉਂਟ ‘ਤੇ ਸ਼ੇਅਰ ਕੀਤਾ ਗਿਆ ਹੈ। ਯੂਜ਼ਰਸ ਇਸ ਨੂੰ ਆਲਿਆ ਦੀ ਕਾਪੀ ਹੀ ਦੱਸ ਰਹੇ ਹਨ।

ਫ਼ਿਲਮ 14 ਫਰਵਰੀ ਨੂੰ ਰਿਲੀਜ਼ ਹੋਣੀ ਹੈ। ਜਿਸ ‘ਚ ਆਲਿਆ ਦੇ ਨਾਲ ਰਣਵੀਰ ਸਿੰਘ ਅਤੇ ਕਲਕੀ ਕੋਚਲੀਨ ਸਕਰੀਨ ਸ਼ੇਅਰ ਕਰਦੀ ਨਜ਼ਰ ਆਵੇਗੀ। ਫ਼ਿਲਮ ਦਾ ਡਾਇਰੈਕਸ਼ਨ ਜ਼ੋਯਾ ਅਖ਼ਤੱਰ ਨੇ ਕੀਤਾ ਹੈ।