ਚੰਡੀਗੜ੍ਹ: ਟਾਂਡਾ ਦੇ ਪਿੰਡ ਜ਼ਹੂਰਾ ਦੇ ਨੌਜਵਾਨ ਦਿਲਬਾਗ ਸਿੰਘ ਦੀ ਇਟਲੀ ਦੇ ਬ੍ਰੇਸ਼ੀਆ ਸ਼ਹਿਰ ਨੇੜੇ ਪਿੰਡ ਗਾਬਰਾ ਵਿੱਚ ਸੜਕ ਹਾਦਸੇ ਦੌਰਾਨ ਮੌਤ ਹੋ ਗਈ। ਮ੍ਰਿਤਕ ਨੌਜਵਾਨ ਪਿਛਲੇ ਕਈ ਸਾਲਾਂ ਤੋਂ ਆਪਣੀ ਪਤਨੀ ਤੇ ਬੱਚਿਆਂ ਨਾਲ ਇਟਲੀ ਵਿੱਚ ਰਹਿ ਰਿਹਾ ਸੀ।
ਮ੍ਰਿਤਕ ਦੇ ਪਿਤਾ ਅਜੀਤ ਸਿੰਘ ਨੇ ਦੱਸਿਆ ਕਿ ਹਾਦਸਾ ਐਤਵਾਰ ਵਾਲੇ ਦਿਨ ਹੋਇਆ। ਦਿਲਬਾਗ ਸਿੰਘ ਆਪਣੀ ਕਾਰ ਵਿੱਚ ਸਵਾਰ ਹੋ ਆਪਣੇ ਭਰਾ ਦਿਲਰਾਜ ਸਿੰਘ ਨੂੰ ਮਿਲਣ ਜਾ ਰਿਹਾ ਸੀ। ਅਚਾਨਕ ਉਸ ਦੀ ਕਾਰ ਬੇਕਾਬੂ ਹੋ ਕੇ ਪਿੱਲਰ ਨਾਲ ਜਾ ਟਕਰਾਈ ਤੇ ਹਾਦਸਾ ਵਾਪਰ ਗਿਆ। ਹਾਦਸੇ ਦੌਰਾਨ ਦਿਲਬਾਗ ਸਿੰਘ ਨੇ ਮੌਕੇ ’ਤੇ ਹੀ ਦਮ ਤੋੜ ਦਿੱਤਾ।