ਸ਼ਹਿਨਾਜ਼ ਗਿੱਲ 'ਬਿੱਗ ਬੌਸ 13' ਤੋਂ ਘਰ-ਘਰ ਪ੍ਰਸਿੱਧ ਹੋ ਗਈ। ਹਾਲ ਹੀ 'ਚ ਉਸ ਨੂੰ ਐਸਿਡ ਅਟੈ ਦੀਆਂ ਧਮਕੀਆਂ ਮਿਲਣ ਦੀਆਂ ਖਬਰਾਂ ਆਈਆਂ ਸੀ। ਹੁਣ ਸ਼ਹਿਨਾਜ਼ ਨੇ ਇਸ ‘ਤੇ ਪ੍ਰਤੀਕਿਰਿਆ ਦਿੱਤੀ। ਉਹ ਕਹਿੰਦੀ ਹੈ ਕਿ ਉਹ ਉਨ੍ਹਾਂ ਦਾ ਧੰਨਵਾਦ ਕਰਨਾ ਚਾਹੁੰਦੀ ਹੈ ਜੋ ਅਜਿਹਾ ਕਹਿੰਦੇ ਹਨ। ਸ਼ਹਿਨਾਜ਼ ਨੇ ਕਿਹਾ ਕਿ ਉਸ ਨੂੰ ਇਸ ‘ਤੇ ਕੋਈ ਇਤਰਾਜ਼ ਨਹੀਂ ਹੈ ਤੇ ਨਾ ਹੀ ਇਨ੍ਹਾਂ ਚੀਜ਼ਾਂ ਨਾਲ ਕੋਈ ਫਰਕ ਪੈਂਦਾ ਹੈ।
'ਬਿੱਗ ਬੌਸ 13' ਖਤਮ ਹੋਣ ਤੋਂ ਬਾਅਦ ਵੀ ਸ਼ਹਿਨਾਜ਼ ਗਿੱਲ ਦੀ ਪ੍ਰਸਿੱਧੀ ਘੱਟ ਨਹੀਂ ਹੋਈ ਹੈ ਅਤੇ ਉਹ ਅਕਸਰ ਟਵਿੱਟਰ ਟ੍ਰੈਂਡ 'ਚ ਰਹਿੰਦੀ ਹੈ। ਹੁਣ ਉਸ ਨੂੰ ਐਸਿਡ ਅਟੈਕ ਦੀਆਂ ਧਮਕੀਆਂ ਮਿਲ ਰਹੀਆਂ ਹਨ ਅਤੇ ਉਸ ਦੀਆਂ ਮੋਰਫਡ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਜਾ ਰਹੀਆਂ ਹਨ। ਇਸ ‘ਤੇ ਸ਼ਹਿਨਾਜ਼ ਦੀ ਪ੍ਰਤੀਕ੍ਰਿਆ ਸਾਹਮਣੇ ਆਈ ਹੈ।
ਬਾਲੀਵੁੱਡ ਹੰਗਾਮਾ ਨੂੰ ਇਕ ਇੰਟਰਵਿਊ ਦੇਣ ਸਮੇਂ ਸ਼ਹਿਨਾਜ਼ ਨੇ ਕਿਹਾ ਕਿ ਉਹ ਅਜਿਹੀਆਂ ਧਮਕੀਆਂ ਤੋਂ ਨਹੀਂ ਡਰਦੀ। ਉਸ ਨੇ ਕਿਹਾ, "ਮੈਂ ਉਨ੍ਹਾਂ ਨੂੰ ਵਧਾਈ ਦੇਣਾ ਚਾਹੁੰਦੀ ਹਾਂ ਜਿਹੜੇ ਇਹ ਸਭ ਕਰ ਰਹੇ ਹਨ। ਇਹ ਸਭ ਮੈਨੂੰ ਪਰੇਸ਼ਾਨ ਨਹੀਂ ਕਰਦਾ, ਸਗੋਂ ਮੈਂ ਸਿਮਪਥੀ ਪ੍ਰਾਪਤ ਕਰ ਰਹੀ ਹਾਂ। ਲੋਕ ਮੈਨੂੰ ਵਧੇਰੇ ਪਿਆਰ ਕਰ ਰਹੇ ਹਨ।"
ਲੋਕ ਨਹੀਂ ਜਾਣਦੇ ਕਿ ਜੇ ਉਹ ਕਿਸੇ ਬਾਰੇ ਕੁਝ ਨਕਾਰਾਤਮਕ ਕਹਿੰਦੇ ਹਨ, ਤਾਂ ਇਹ ਉਸ ਵਿਅਕਤੀ ਲਈ ਸਕਾਰਾਤਮਕ ਹੋ ਜਾਂਦਾ ਹੈ ਕਿਉਂਕਿ ਇਹ ਹਮਦਰਦੀ ਦਿੰਦਾ ਹੈ। ਵਰਕ ਫਰੰਟ ਦੀ ਗੱਲ ਕਰਦਿਆਂ ਸ਼ਹਿਨਾਜ਼ ਗਿੱਲ ਕਈ ਮਿਊਜ਼ਿਕ ਵੀਡੀਓ 'ਚ ਦਿਖਾਈ ਦੇ ਰਹੀ ਹੈ। ਉਸ ਦੀ ਵੀਡੀਓ 'ਆਦਤ' ਸਿਧਾਰਥ ਸ਼ੁਕਲਾ ਦੇ ਨਾਲ ਆ ਰਹੀ ਹੈ, ਜਦਕਿ ਉਹ ਰੈਪਰ ਬਾਦਸ਼ਾਹ ਦੇ ਨਾਲ ਇੱਕ ਵੀਡੀਓ ਵਿੱਚ ਵੀ ਦਿਖਾਈ ਦੇ ਰਹੀ ਹੈ।