ਮੁੰਬਈ: ‘ਠਗਸ ਆਫ ਹਿੰਦੁਸਤਾਨ’ ਦੇ ਰਿਲੀਜ਼ ‘ਚ ਇੱਕ ਹਫਤੇ ਦਾ ਸਮਾਂ ਰਹਿ ਗਿਆ ਹੈ। ਫ਼ਿਲਮ ਨੂੰ ਦੇਖਣ ਲਈ ਹਰ ਕੋਈ ਬੇਤਾਬ ਹੈ। ਫ਼ਿਲਮ ‘ਚ ਪਹਿਲੀ ਵਾਰ ਆਮਿਰ ਨਾਲ ਅਮਿਤਾਭ ਬੱਚਨ ਸਕਰੀਨ ਸ਼ੇਅਰ ਕਰ ਰਹੇ ਹਨ। ਫ਼ਿਲਮ ਦੇ ਮੇਕਰਸ ਨੇ ਹਾਲ ਹੀ ‘ਚ ਇਸ ਦੀ ਇੱਕ ਹੋਰ ਮੇਕਿੰਗ ਵੀਡੀਓ ਸ਼ੇਅਰ ਕੀਤੀ ਹੈ। ਇਸ ਨੂੰ ਦੇਖ ਕੇ ਹਰ ਕੋਈ ਹੈਰਾਨ ਹੋ ਰਿਹਾ ਹੈ।



ਆਮਿਰ, ਅਮਿਤਾਭ, ਕੈਟਰੀਨਾ, ਫਾਤਿਮਾ ਜਿਹੇ ਸਟਾਰ ਨਾਲ ਸਜੀ ‘ਠਗਸ ਆਫ ਹਿੰਦੁਸਤਾਨ’ ਦੀ ਸ਼ੂਟਿੰਗ ਥਾਈਲੈਂਡ ਤੇ ਮਾਲਟਾ ‘ਚ ਵੀ ਹੋਈ ਹੈ। ਇਸ ‘ਚ ਭਾਰਤ ਦੀ ਆਜ਼ਾਦੀ ਤੋਂ ਪਹਿਲਾਂ ਦੀ ਕਹਾਣੀ ਨੂੰ ਦਿਖਾਇਆ ਗਿਆ ਹੈ। ਫ਼ਿਲਮ ‘ਚ ਅੰਗਰੇਜ਼ਾਂ ਦਾ ਮੁਕਾਬਲਾ ਭਾਰਤ ਦੇ ਠੱਗਾਂ ਨਾਲ ਹੁੰਦਾ ਹੈ।

ਫ਼ਿਲਮ ਦੇ ਠਗ ਜਿਸ ਥਾਂ ‘ਤੇ ਰਹਿੰਦੇ ਹਨ, ਉਸ ਦਾ ਇਹ ਵੀਡੀਓ ਹੈ। ‘ਠਗਸ ਆਫ ਹਿੰਦੁਸਤਾਨ’ ਦੀ ਸ਼ੂਟਿੰਗ ਦੀ ਇਹ ਲੋਕੇਸ਼ਨ ਕਾਫੀ ਖ਼ਤਰਨਾਕ ਸੀ। ਬੋਰਾ ਦੀਪ ‘ਤੇ ਜਿੱਥੇ ਇਸ ਦੀ ਸ਼ੂਟਿੰਗ ਹੋਈ ਹੈ, ਉਹ ਥਾਂ ਸੱਪਾਂ ਕਰਕੇ ਕਾਫੀ ਫੇਮਸ ਥਾਂ ਹੈ। ਇੰਨਾ ਹੀ ਨਹੀਂ ਵੀਡੀਓ ‘ਚ ਅਮਿਤਾਭ ਤੇ ਆਮਿਰ ਲੋਕੇਸ਼ਨ ਬਾਰੇ ਗੱਲ ਕਰ ਰਹੇ ਹਨ ਤੇ ਉਨ੍ਹਾਂ ਨੇ ਇੱਥੇ ਆਪਣੀ ਸ਼ੂਟਿੰਗ ਦਾ ਤਜਰਬਾ ਵੀ ਸਾਂਝਾ ਕੀਤਾ ਹੈ।



‘ਠਗਸ ਆਫ ਹਿੰਦੁਸਤਾਨ’ ‘ਚ ਇਸਤੇਮਾਲ ਹੋਈ ਗੁਫਾ ਦੀ ਲੰਬਾਈ ਕਰੀਬ 20-30 ਮੰਜ਼ਲ ਉੱਚੀ ਹੋਵੇਗੀ। ਇਸ ‘ਚ ਲਾਈਟਿੰਗ ਤੇ ਹੋਰ ਸ਼ੂਟਿੰਗ ਦਾ ਇੰਤਜ਼ਾਮ ਕਰਨਾ ਕਿੰਨਾ ਔਖਾ ਰਿਹਾ ਹੋਵੇਗਾ। ਇਸ ਦੇ ਨਾਲ ਹੀ ਫ਼ਿਲਮ ਦੀ ਟਿਕਟ ਵੀ ਮਹਿੰਗੀ ਕੀਤੀ ਹਈ ਹੈ। ਜੇਕਰ ਫ਼ਿਲਮ ਦੀ ਰਿਲੀਜ਼ ਦੀ ਗੱਲ ਕਰੀਏ ਤਾਂ ‘ਠਗਸ ਆਫ ਹਿੰਦੁਸਤਾਨ’ ਵਰਲਡਵਾਇਡ 6000 ਸਕਰੀਨਾਂ ‘ਤੇ ਰਿਲੀਜ਼ ਹੋਣੀ ਹੈ।