Tiger 3 First Poster Out: ਪ੍ਰਸ਼ੰਸਕ ਸਲਮਾਨ ਖਾਨ ਅਤੇ ਕੈਟਰੀਨਾ ਕੈਫ ਦੀ ਮੋਸਟ ਵੇਟਿਡ ਫਿਲਮ 'ਟਾਈਗਰ 3' ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਪ੍ਰਸ਼ੰਸਕਾਂ ਨੂੰ ਵੱਡੀ ਟ੍ਰੀਟ ਦਿੰਦੇ ਹੋਏ ਮੇਕਰਸ ਨੇ ਸ਼ਨੀਵਾਰ ਸਵੇਰੇ ਫਿਲਮ 'ਟਾਈਗਰ 3' ਦਾ ਪਹਿਲਾ ਪੋਸਟਰ ਰਿਲੀਜ਼ ਕੀਤਾ। ਇਸ ਦੇ ਨਾਲ ਹੀ ਫਿਲਮ ਦੀ ਰਿਲੀਜ਼ ਡੇਟ ਦੀ ਵੀ ਪੁਸ਼ਟੀ ਹੋ ​​ਗਈ ਹੈ। 


ਇਹ ਵੀ ਪੜ੍ਹੋ: ਸੋਨਮ ਬਾਜਵਾ ਤੇ ਕਰਨ ਜੌਹਰ ਦੀਆਂ ਇਕੱਠੇ ਤਸਵੀਰਾਂ ਆਈਆਂ ਸਾਹਮਣੇ, ਕੀ ਸੋਨਮ ਕਰ ਰਹੀ ਬਾਲੀਵੁੱਡ ਡੈਬਿਊ ਦੀ ਤਿਆਰੀ?


ਸਲਮਾਨ ਖਾਨ ਨੇ 'ਟਾਈਗਰ 3' ਦਾ ਫਰਸਟ ਲੁੱਕ ਪੋਸਟਰ ਕੀਤਾ ਰਿਲੀਜ਼
ਸਲਮਾਨ ਖਾਨ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ 'ਤੇ 'ਟਾਈਗਰ 3' ਦਾ ਪਹਿਲਾ ਲੁੱਕ ਪੋਸਟਰ ਜਾਰੀ ਕੀਤਾ ਹੈ ਅਤੇ ਫਿਲਮ ਦੀ ਰਿਲੀਜ਼ ਡੇਟ ਦਾ ਵੀ ਐਲਾਨ ਕੀਤਾ ਹੈ। ਸਲਮਾਨ ਖਾਨ ਨੇ ਪੋਸਟ 'ਚ ਲਿਖਿਆ, "ਆ ਰਿਹਾ ਹੈ! ਟਾਈਗਰ 3 ਦੀਵਾਲੀ 2023 'ਤੇ। YRF50 ਦੇ ਨਾਲ ਟਾਈਗਰ 3 ਸਿਰਫ ਵੱਡੇ ਪਰਦੇ 'ਤੇ ਜਸ਼ਨ ਮਨਾਵਾਂਗੇ। ਤੁਹਾਡੇ ਨੇੜੇ। ਹਿੰਦੀ, ਤਾਮਿਲ ਅਤੇ ਤੇਲਗੂ ਵਿੱਚ ਰਿਲੀਜ਼ ਹੋ ਰਿਹਾ ਹੈ।" ਪੋਸਟਰ ਵਿੱਚ, ਸਲਮਾਨ ਅਤੇ ਕੈਟਰੀਨਾ ਦੋਵੇਂ ਬੰਦੂਕਾਂ ਨਾਲ ਲੈਸ ਡੈਸ਼ਿੰਗ ਅਵਤਾਰ ਵਿੱਚ ਦਿਖਾਈ ਦੇ ਰਹੇ ਹਨ। ਇਸ ਪੋਸਟਰ ਨੂੰ ਦੇਖ ਕੇ ਕਿਹਾ ਜਾ ਸਕਦਾ ਹੈ ਕਿ 'ਟਾਈਗਰ 3' ਨਿਸ਼ਚਿਤ ਤੌਰ 'ਤੇ 'ਟਾਈਗਰ' ਦੀਆਂ ਪਹਿਲੀਆਂ ਦੋ ਕਿਸ਼ਤਾਂ ਨਾਲੋਂ ਵੱਡੀ ਅਤੇ ਬਿਹਤਰ ਫ੍ਰੈਂਚਾਇਜ਼ੀ ਹੋਵੇਗੀ।









ਦੱਸ ਦਈਏ ਕਿ 'ਟਾਈਗਰ 3' ਯਸ਼ ਰਾਜ ਫਿਲਮਜ਼ ਦੇ ਸਪਾਈ ਯੂਨੀਵਰਸ 'ਚੋਂ ਇੱਕ ਹੈ। ਸ਼ਾਹਰੁਖ ਖਾਨ ਸਟਾਰਰ 'ਪਠਾਨ' ਦਾ ਜੌਨਰ ਵੀ ਇਹੀ ਹੈ। ਇਸ ਦੇ ਨਾਲ ਨਾਲ ਇਹ ਵੀ ਦੱਸ ਦਈਏ ਕਿ ਸਲਮਾਨ ਦੀ ਟਾਈਗਰ 3 'ਚ ਸ਼ਾਹਰੁਖ ਖਾਨ ਮਹਿਮਾਨ ਭੂਮਿਕਾ 'ਚ ਨਜ਼ਰ ਆਉਣ ਵਾਲੇ ਹਨ। ਇਸ ਤੋਂ ਪਹਿਲਾਂ ਸਲਮਾਨ ਖਾਨ ਵੀ ਟਾਈਗਰ ਦੇ ਅਵਤਾਰ 'ਚ ਪਠਾਨ ਫਿਲਮ 'ਚ ਮਹਿਮਾਨ ਭੂਮਿਕਾ ਨਿਭਾ ਚੁੱਕੇ ਹਨ। ਇਹ ਫਿਲਮ ਦੀਵਾਲੀ ਦੇ ਮੌਕੇ 'ਤੇ ਰਿਲੀਜ਼ ਹੋਣ ਜਾ ਰਹੀ ਹੈ।


ਇਹ ਵੀ ਪੜ੍ਹੋ: ਨੀਰੂ ਬਾਜਵਾ ਹੈ 10ਵੀਂ ਪਾਸ, ਗਿੱਪੀ ਗਰੇਵਾਲ ਸਾਹਮਣੇ ਇੰਝ ਖੁੱਲ੍ਹ ਗਈ ਸੀ ਅਦਾਕਾਰਾ ਦੀ ਪੋਲ, ਦੇਖੋ ਵੀਡੀਓ