Sonam Bajwa Karan johar: ਸੋਨਮ ਬਾਜਵਾ ਇੰਨੀਂ ਦਿਨੀਂ ਲਗਾਤਾਰ ਸੁਰਖੀਆਂ 'ਚ ਬਣੀ ਹੋਈ ਹੈ। ਹਾਲ ਹੀ 'ਚ ਉਹ ਦੋ ਫਿਲਮਾਂ 'ਗੋਡੇ ਗੋਡੇ ਚਾਅ' ਤੇ 'ਕੈਰੀ ਆਨ ਜੱਟਾ 3' 'ਚ ਨਜ਼ਰ ਆਈ ਸੀ। ਸੋਨਮ ਦੀਆਂ ਦੋਵੇਂ ਹੀ ਫਿਲਮਾਂ ਬਲਾਕਬਸਟਰ ਰਹੀਆਂ ਸੀ, 'ਕੈਰੀ...3' ਤਾਂ ਪੰਜਾਬੀ ਸਿਨੇਮਾ ਦੀ ਪਹਿਲੀ 100 ਕਰੋੜ ਕਮਾਈ ਵਾਲੀ ਫਿਲਮ ਬਣੀ ਹੈ।  


ਇਹ ਵੀ ਪੜ੍ਹੋ: 8 ਸਾਲਾਂ ਤੋਂ 'ਕੌਨ ਬਣੇਗਾ ਕਰੋੜਪਤੀ' 'ਚ ਕੋਈ ਨਹੀਂ ਜਿੱਤ ਸਕਿਆ 7 ਕਰੋੜ, ਪੰਜਾਬ ਦਾ ਜਸਕਰਨ ਸਿੰਘ ਤੋੜ ਪਾਏਗਾ ਇਹ ਰਿਕਾਰਡ?


ਹੁਣ ਸੋਨਮ ਫਿਰ ਤੋਂ ਲਾਈਮਲਾਈਟ ਵਿੱਚ ਹੈ ਤੇ ਕਿਆਸ ਲਗਾਏ ਜਾ ਰਹੇ ਹਨ ਕਿ ਉਹ ਜਲਦ ਹੀ ਬਾਲੀਵੁੱਡ 'ਚ ਡੈਬਿਊ ਕਰ ਸਕਦੀ ਹੈ। ਦਰਅਸਲ, ਅਦਾਕਾਰਾ ਹਾਲ ਹੀ 'ਚ ਬਾਲੀਵੁੱਡ ਫਿਲਮ ਮੇਕਰ ਕਰਨ ਜੌਹਰ ਨਾਲ ਨਜ਼ਰ ਆਈ। ਦੋਵਾਂ ਨੇ ਇੱਕ ਈਵੈਂਟ 'ਚ ਹਿੱਸਾ ਲਿਆ ਸੀ। ਇੱਥੇ ਦੋਵੇਂ ਇਕੱਠੇ ਕੈਮਰੇ ਸਾਹਮਣੇ ਪੋਜ਼ ਦਿੰਦੇ ਨਜ਼ਰ ਆਏ। ਦੋਵਾਂ ਦਾ ਇਹ ਵੀਡੀਓ ਖੂਬ ਵਾਇਰਲ ਹੋ ਰਿਹਾ ਹੈ। ਦੋਵੇਂ ਇਸ ਵੀਡੀਓ 'ਚ ਇੱਕ ਦੂਜੇ ਨਾਲ ਕਾਫੀ ਕੋਜ਼ੀ ਯਾਨਿ ਕੰਫਰਟੇਬਲ ਨਜ਼ਰ ਆ ਰਹੇ ਹਨ। ਇਹ ਵੀਡੀਓ ਨੇ ਸੋਸ਼ਲ ਮੀਡੀਆ 'ਤੇ ਸਭ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ। ਇਸ ਵੀਡੀਓ ਨੂੰ ਘੈਂਟ ਪੰਜਾਬ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤਾ ਹੈ।









ਕੀ ਬਾਲੀਵੁੱਡ ਡੈਬਿਊ ਦੀ ਤਿਆਰੀ 'ਚ ਸੋਨਮ?
ਇਸ ਵੀਡੀਓ ਨੂੰ ਦੇਖ ਕੇ ਲੋਕ ਇਹ ਅੰਦਾਜ਼ਾ ਲਗਾ ਰਹੇ ਹਨ ਕਿ ਕੀ ਸੋਨਮ ਬਾਜਵਾ ਹੁਣ ਬਾਲੀਵੁੱਡ ਡੈਬਿਊ ਕਰ ਸਕਦੀ ਹੈ। ਕਿਉਂਕਿ ਉਹ ਕਰਨ ਜੌਹਰ ਨਾਲ ਕਾਫੀ ਕੰਫਰਟੇਬਲ ਨਜ਼ਰ ਆ ਰਹੀ ਹੈ ਅਤੇ ਦੋਵਾਂ ਨੇ ਇਕੱਠੇ ਕੈਮਰੇ ਸਾਹਮਣੇ ਪੋਜ਼ ਵੀ ਦਿੱਤੇ ਤਾਂ ਹੋ ਸਕਦਾ ਹੈ ਕਿ ਦੋਵੇਂ ਭਵਿੱਖ 'ਚ ਇਕੱਠੇ ਕਿਸੇ ਪ੍ਰੋਜੈਕਟ 'ਚ ਨਜ਼ਰ ਆਉਣ। ਫਿਲਹਾਲ ਸੋਨਮ ਜਾਂ ਕਰਨ ਤੇ ਉਨ੍ਹਾਂ ਦੀ ਟੀਮ ਵੱਲੋਂ ਇਸ ਬਾਰੇ ਕੋਈ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ। ਪਰ ਦੋਵਾਂ ਦੀ ਵੀਡੀਓ ਚਰਚਾ ਵਿਸ਼ਾ ਜ਼ਰੂਰ ਬਣੀ ਹੋਈ ਹੈ। 


ਸੋਨਮ ਦਾ ਪੁਰਾਣਾ ਬਿਆਨ
ਹਾਲ ਹੀ 'ਚ ਸੋਨਮ ਨੇ ਇੱਕ ਬਿਆਨ ਦਿੱਤਾ ਸੀ ਕਿ ਉਹ ਕਦੇ ਵੀ ਬਾਲੀਵੁੱਡ ਚ ਡੈਬਿਊ ਨਹੀਂ ਕਰਨਾ ਚਾਹੁੰਦੀ। ਉਹ ਪੰਜਾਬੀ ਸਿਨੇਮਾ ਨਾਲ ਜੁੜ ਕੇ ਖੁਸ਼ ਹੈ। ਪਰ ਜੇ ਉਸ ਨੂੰ ਬਹੁਤ ਵਧੀਆ ਸਕ੍ਰਿਪਟ ਆਫਰ ਹੁੰਦੀ ਹੈ ਤਾਂ ਉਹ ਹਿੰਦੀ ਫਿਲਮਾਂ ਬਾਰੇ ਸੋਚ ਸਕਦੀ ਹੈ। ਹੁਣ ਸੋਨਮ ਨੇ ਇਸ ਬਾਰੇ ਕੀ ਸੋਚਿਆ ਹੈ। ਇਸ ਦੇ ਬਾਰੇ ਤਾਂ ਆਉਣ ਵਾਲੇ ਸਮੇਂ 'ਚ ਪਤਾ ਲੱਗੇਗਾ।


ਇਹ ਵੀ ਪੜ੍ਹੋ: 'ਡਰੀਮ ਗਰਲ 2' ਨੇ ਪਾਰ ਕੀਤਾ 70 ਕਰੋੜ ਦਾ ਅੰਕੜਾ, 22ਵੇਂ ਦਿਨ 'ਗਦਰ 2' ਤੇ 'OMG 2' ਦਾ ਹੋਇਆ ਬੁਰਾ ਹਾਲ, ਜਾਣੋ ਕਲੈਕਸ਼ਨ