ਮੁੰਬਈ: ਟਾਈਗਰ ਸ਼ਰੌਫ ਤੇ ਦਿਸ਼ਾ ਪਟਾਨੀ ਅਕਸਰ ਹੀ ਮੀਡੀਆ ਕੈਮਰਿਆਂ ‘ਚ ਇਕੱਠੇ ਕੈਦ ਹੋ ਜਾਂਦੇ ਹਨ ਪਰ ਦੋਵਾਂ ਨੂੰ ਫ਼ਿਲਮ ‘ਬਾਗੀ-2’ ‘ਚ ਲੋਕਾਂ ਨੇ ਖੂਬ ਪਸੰਦ ਕੀਤਾ ਸੀ। ਹੁਣ ਆਪਣੇ ਫੈਨਸ ਨੂੰ ਤੋਹਫਾ ਦੇਣ ਇੱਕ ਵਾਰ ਫੇਰ ਇਹ ਜੋੜੀ ਸਕਰੀਨ ‘ਤੇ ਨਜ਼ਰ ਆਵੇਗੀ। ਦਿਸ਼ਾ ਤੇ ਟਾਈਗਰ ਕਿਸੇ ਫ਼ਿਲਮ ‘ਚ ਨਹੀਂ ਸਗੋਂ ਇੱਕ ਸੋਫਟ ਡ੍ਰਿੰਕ ਦੀ ਐਡ ‘ਚ ਨਜ਼ਰ ਆਉਣਗੇ।

ਇਸ ਐਡ ਦੀ ਝਲਕ ਨੂੰ ਕੁਝ ਸਮਾਂ ਪਹਿਲਾਂ ਹੀ ਦਿਸ਼ਾ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ‘ਤੇ ਸ਼ੇਅਰ ਕੀਤਾ ਹੈ। ਐਡ ਦੇ ਟੀਜ਼ਰ ‘ਚ ਟਾਈਗਰ ਤੇ ਦਿਸ਼ਾ ਬੇਹੱਦ ਹੌਟ ਨਜ਼ਰ ਆ ਰਹੇ ਹਨ। ਐਡ ਦੀ ਝਲਕ ਨੂੰ ਦੇਖ ਲੱਗਦਾ ਹੈ ਕਿ ਇਸ ਨਾਲ ਦੋਵਾਂ ਦੈ ਫੈਨ ਫੌਲੋਇੰਗ ‘ਚ ਵਾਧਾ ਜ਼ਰੂਰ ਹੋਵੇਗਾ।


ਦਿਸ਼ਾ ਤੇ ਟਾਈਗਰ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਦਿਸ਼ਾ ਜਲਦੀ ਹੀ ਫ਼ਿਲਮ ‘ਭਾਰਤ’ ਤੇ ਟਾਈਗਰ ‘ਸਟੂਡੈਂਟ ਆਫ ਦ ਈਅਰ-2’ ‘ਚ ਨਜ਼ਰ ਆਉਣ ਵਾਲੇ ਹਨ। ਇਸ ਤੋਂ ਇਲਾਵਾ ਦਿਸ਼ਾ ਨੇ ਇੱਕ ਫ਼ਿਲਮ ਆਦਿੱਤਿਆ ਰਾਏ ਕਪੂਰ ਨਾਲ ਵੀ ਸਾਈਨ ਕੀਤੀ ਹੈ।