ਮੁੰਬਈ: ਐਕਟਰਸ ਤੇ ਸਾਬਕਾ ਮਿਸ ਵਰਲਡ ਪ੍ਰਿਅੰਕਾ ਚੋਪੜਾ ਹਾਲ ਹੀ ‘ਚ ਆਪਣੇ ਪਤੀ ਨਿੱਕ ਜੋਨਸ ਨਾਲ ਆਊਟਿੰਗ ‘ਤੇ ਨਿਕਲੀ। ਇਸ ਦੌਰਾਨ ਉਹ ਦੋਵੇਂ ਕਲੱਬ ‘ਚ ਗਏ ਜਿੱਥੋਂ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਇਸ ਵੀਡੀਓ ‘ਚ ਪ੍ਰਿਅੰਕਾ ਪੌੜੀਆਂ ਤੋਂ ਹੇਠ ਉੱਤਰਦੇ ਸਮੇਂ ਡਿੱਗਦੀ-ਡਿੱਗਦੀ ਬਚਦੀ ਹੈ।


ਪ੍ਰਿਅੰਕਾ ਦੇ ਪੈਰ ਦਾ ਸੰਤੁਲਨ ਠੀਕ ਨਹੀਂ ਬੈਠਦਾ ਤਾਂ ਉਹ ਡਿੱਗਣ ਲੱਗਦੀ ਹੈ। ਇਸ ਸਮੇਂ ਪ੍ਰਿਅੰਕਾ ਤੇ ਨਿੱਕ ਇਕੱਠੇ ਸੀ। ਨਿੱਕ-ਪ੍ਰਿਅੰਕਾ ਨੂੰ ਡਿੱਗਣੋਂ ਬਚਾ ਲੈਂਦੇ ਹਨ। ਪ੍ਰਿਅੰਕਾ ਦਾ ਨਿੱਕ ਦੇ ਮੋਢੇ ਦਾ ਸਹਾਰਾ ਲੈਣਾ ਫੈਨਸ ਨੂੰ ਕਾਫੀ ਪਸੰਦ ਆ ਰਿਹਾ ਹੈ। ਇਸ ਦੇ ਨਾਲ ਹੀ ਨਿੱਕ ਦੇ ਪੀਸੀ ਨੂੰ ਬਚਾਉਣ ਦੇ ਤਰੀਕੇ ਦੀ ਵੀ ਸੋਸ਼ਲ ਮੀਡੀਆ ‘ਤੇ ਤਾਰੀਫ ਹੋ ਰਹੀ ਹੈ।


ਪਿਅੰਕਾ ਨੂੰ ਸੰਭਾਲਦੇ ਸਮੇਂ ਨਿੱਕ ਦੇ ਚਹਿਰੇ ‘ਤੇ ਵੀ ਹਲਕੀ ਜਿਹੀ ਸਮਾਈਲ ਆ ਗਈ। ਇਹ ਉਹ ਮੌਕਾ ਹੈ ਜਦੋਂ ਪ੍ਰਿਅੰਕਾ ਤੇ ਨਿੱਕ ਸੋਸ਼ਲ ਮੀਡੀਆ ‘ਤੇ ਸਭ ਤੋਂ ਜ਼ਿਆਦਾ ਵਾਰ ਦੇਖੇ ਜਾਣ ਵਾਲੇ ਸੈਲੀਬ੍ਰਿਟੀਜ਼ ਬਣ ਗਏ ਹਨ।