ਚੰਡੀਡੜ੍ਹ: ਮੌਸਮ ਵਿਭਾਗ ਨੇ ਚੰਡੀਗੜ੍ਹ ਤੇ ਨਾਲ ਲੱਗਦੇ ਇਲਾਕਿਆਂ ਵਿੱਚ ਅਗਲੇ ਦੋ ਦਿਨ ਮੀਂਹ ਪੈਣ ਦੀ ਚੇਤਾਵਨੀ ਦਿੱਤੀ ਸੀ। ਪੰਜਾਬ ਵਿੱਚ ਬੱਦਲਵਾਈ ਵਾਲੇ ਮੌਸਮ ਦੀਆਂ ਖਬਰਾਂ ਹਨ। ਮੌਸਮ ਤਬਦੀਲੀ ਨੇ ਕਿਸਾਨਾਂ ਨੂੰ ਫਿਕਰਾਂ ਵਿੱਚ ਪਾ ਦਿੱਤਾ ਹੈ। ਅੱਜ ਵੀ ਚੰਡੀਗੜ੍ਹ ਨਾਲ ਲੱਗਦੇ ਇਲਾਕਿਆਂ ਵਿੱਚ ਗੜ੍ਹੇ ਪੈਣ ਦੀ ਖਬਰ ਹੈ। ਚੰਡੀਗੜ੍ਹ ਦੇ ਨਵਾਗਾਂਓ ‘ਚ ਸਵੇਰੇ ਸਾਢੇ ਨੌਂ ਵਜੇ ਦੇ ਕਰੀਬ ਖੂਬ ਗੜ੍ਹੇਮਾਰੀ ਹੋਈ ਤੇ ਬਾਅਦ ‘ਚ ਹਲਕੀ ਬਾਰਸ਼ ਹੋਈ।

ਹਿਮਾਚਲ ਪ੍ਰਦੇਸ਼ ‘ਚ ਸੋਮਵਾਰ ਨੂੰ ਮੌਸਮ ਨੇ ਆਪਣੇ ਮਿਜਾਜ਼ ਬਦਲ ਲਿਆ। ਰਾਜਧਾਨੀ ਸ਼ਿਮਲਾ ਸਮੇਤ ਕਈ ਖੇਤਰਾਂ ‘ਚ ਤੇਜ਼ ਤੇ ਹਲਕੀ ਬਾਰਸ਼ ਹੋਈ। ਹੇਠਲੇ ਇਲਾਕਿਆਂ ‘ਚ ਹਲਕੀ ਬਾਰਸ਼ ਤੇ ਤੇਜ਼ ਹਵਾਵਾਂ ਨੇ ਮੌਸਮ ਤਬਦੀਲ ਕਰ ਦਿੱਤਾ।

ਚੰਡੀਗੜ੍ਹ ਸ਼ਹਿਰ ‘ਚ ਸੋਮਵਾਰ ਤੋਂ ਬਦਲ ਛਾਏ ਹੋਏ ਹਨ ਜਿਸ ਨਾਲ ਬਲੈਕਆਊਟ ਜਿਹੀ ਸਥਿਤੀ ਬਣੀ ਹੋਈ ਹੈ। ਸ਼ਹਿਰ ‘ਚ ਕਈ ਥਾਂਵਾਂ ‘ਤੇ ਬਾਰਸ਼ ਹੋਈ ਤੇ ਮੌਸਮ ਵਿਭਾਗ ਵੱਲੋਂ ਅਗਲੇ ਦੋ ਦਿਨ ਸ਼ਹਿਰ ‘ਚ ਬਾਰਸ਼ ਹੋਣ ਦੀ ਗੱਲ ਕਹੀ ਗਈ ਹੈ। ਗੜ੍ਹੇਮਾਰੀ ਨੇ ਕਿਸਾਨਾਂ ਦੀ ਚਿੰਤਾ ਵਧਾ ਦਿੱਤੀ ਹੈ।