ਚੰਡੀਗੜ੍ਹ: ਮਾਨਸੂਨ ਤੋਂ ਪਹਿਲਾਂ ਹੀ ਮੌਸਮ ਦਾ ਮਿਜਾਜ਼ ਬਦਲਣਾ ਸ਼ੁਰੂ ਹੋ ਗਿਆ ਹੈ। ਤੇਜ਼ ਚੱਕਰਕਵਾਤੀ ਹਵਾਵਾਂ ਕਾਰਨ ਪੂਰੇ ਦੇਸ਼ ਵਿੱਚ ਮੌਸਮੀ ਗੜਬੜੀ ਦੇਖਣ ਨੂੰ ਮਿਲ ਰਹੀ ਹੈ ਅਤੇ ਪੰਜਾਬ ਸਮੇਤ ਕਈ ਥਾਈਂ ਹਲਕੀ ਬਾਰਿਸ਼ ਹੋ ਸਕਦੀ ਹੈ।


ਪੱਛਮੀ ਗੜਬੜੀਆਂ ਕਾਰਨ ਪੰਜਾਬ, ਹਰਿਆਣਾ, ਦਿੱਲੀ, ਉੱਤਰੀ ਰਾਜਸਥਾਨ ਤੇ ਪੱਛਮੀ ਉੱਤਰ ਪ੍ਰਦੇਸ਼ ਵਿੱਚ ਧੂੜ ਭਰੀ ਹਨੇਰੀ ਦੇ ਨਾਲ-ਨਾਲ ਕਣੀਆਂ ਪੈ ਸਕਦੀਆਂ ਹਨ। ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿੱਚ ਸੋਮਵਾਰ ਸਵੇਰੇ ਸੰਘਣੇ ਬੱਦਲ ਛਾ ਗਏ ਤੇ ਠੰਢੀਆਂ ਹਵਾਵਾਂ ਵਗਣ ਲੱਗੀਆਂ। ਇਸ ਦੇ ਨਾਲ ਹੀ ਗਰਜ ਤੇ ਚਮਕ ਦੇ ਨਾਲ ਕਿਣਮਿਣ ਵੀ ਸ਼ੁਰੂ ਹੋ ਗਈ।

ਸੋਮਵਾਰ ਸਵੇਰ ਸਮੇਂ ਪੰਜਾਬ ਵਿੱਚ ਜ਼ਿਆਦਾਤਰ ਥਾਂਵਾਂ 'ਤੇ ਮੌਸਮ ਸਾਫ ਹੈ, ਪਰ ਬੱਦਵਲਾਈ ਤੇ ਤੇਜ਼ ਹਵਾਵਾਂ ਚੱਲ ਰਹੀਆਂ ਹਨ। ਹਾਲਾਂਕਿ, ਚੰਡੀਗੜ੍ਹ ਦੇ ਨੇੜਲੇ ਇਲਾਕੇ ਰੂਪਨਗਰ, ਅਨੰਦਪੁਰ ਸਾਹਿਬ, ਪੰਚਕੂਲਾ ਕੋਲ ਤੇਜ਼ ਮੀਂਹ ਪਿਆ। ਕਈ ਥਾਂਵਾਂ 'ਤੇ ਥੋੜ੍ਹੀ ਗੜ੍ਹੇਮਾਰੀ ਵੀ ਹੋਈ।

ਸਕਾਈਮੈਟ ਵੱਲੋਂ ਕੀਤੀ ਮੌਸਮੀ ਭਵਿੱਖਬਾਣੀ ਮੁਤਾਬਕ ਮੌਸਮ ਦਾ ਇਹ ਮਿਜਾਜ਼ ਪੂਰਾ ਹਫ਼ਤਾ ਜਾਰੀ ਰਹਿ ਸਕਦਾ ਹੈ। ਅਜਿਹੇ ਵਿੱਚ ਕਣਕ ਦੀ ਪੱਕੀ ਹੋਈ ਫ਼ਸਲ ਦੀ ਵਾਢੀ ਪ੍ਰਭਾਵਿਤ ਹੋ ਸਕਦੀ ਹੈ। ਹਾਲਾਂਕਿ, ਚੱਕਰਵਾਤੀ ਹਵਾਵਾਂ ਕਾਰਨ ਮੈਦਾਨਾਂ ਦਾ ਤਾਪਮਾਨ ਕਾਬੂ ਵਿੱਚ ਰਹੇਗਾ।

ਦੇਖੋ ਮੌਸਮ ਭਵਿੱਖਬਾਣੀ ਦੀ ਵੀਡੀਓ-