ਨਵੀਂ ਦਿੱਲੀ: ਲੋਕ ਸਭਾ ਚੋਣਾਂ ਵਿੱਚ ਸਿਆਸੀ ਪਾਰਟੀਆਂ ਵੱਲੋਂ ਵੱਡੇ-ਵੱਡੇ ਐਲਾਨ ਕੀਤੇ ਜਾ ਰਹੇ ਹਨ। ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਐਲਾਨ ਕੀਤਾ ਹੈ ਕਿ ਕਾਂਗਰਸ ਸਰਕਾਰ 31 ਮਾਰਚ, 2019 ਤੋਂ ਪਹਿਲਾਂ ਲਏ ਪੁਰਾਣੇ ਸਿੱਖਿਆ ਕਰਜ਼ਿਆਂ ਦੇ ਬਕਾਇਆ ਵਿਆਜ਼ ਨੂੰ ਖ਼ਤਮ ਕਰੇਗੀ।ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਸੱਤਾ ਵਿੱਚ ਆਉਣ ’ਤੇ ਕਾਂਗਰਸ ਸਿੱਖਿਆ ਕਰਜ਼ਿਆਂ ਲਈ ਸਿੰਗਲ-ਵਿੰਡੋ ਪ੍ਰਬੰਧ ਲਿਆਉਣ ਦੇ ਨਾਲ ਅਜਿਹਾ ਕਾਨੂੰਨ ਬਣਾਏਗੀ ਜਿਸ ਵਿੱਚ ‘ਵਿਦਿਆਰਥੀ ਹੱਕਾਂ ਤੇ ਜ਼ਿੰਮੇਵਾਰੀਆਂ ਨੂੰ ਸੂਚੀਬੰਦ’ ਕੀਤਾ ਜਾਵੇਗਾ।


ਇੱਕ ਫੇਸਬੁੱਕ ਪੋਸਟ ਵਿੱਚ ਗਾਂਧੀ ਨੇ ਦਾਅਵਾ ਕੀਤਾ ਕਿ ਕਾਂਗਰਸ ਸਰਕਾਰ ਦੇਸ਼ ਦੇ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਪਹਿਲੀ ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਮੁਫ਼ਤ ਸਿੱਖਿਆ ਨੂੰ ਯਕੀਨੀ ਬਣਾਏਗੀ। ਕਾਂਗਰਸ ਪ੍ਰਧਾਨ ਨੇ ਕਿਹਾ ਕਿ ਜੇਕਰ ਉਨ੍ਹਾਂ ਦੀ ਪਾਰਟੀ ਸੱਤਾ ਵਿੱਚ ਆਉਂਦੀ ਹੈ ਤਾਂ ਕਾਲਜ ਤੇ ਯੂਨੀਵਰਸਿਟੀਆਂ ਦੀ ਆਜ਼ਾਦੀ ਤੇ ਖੁ਼ਦਮੁਖਤਾਰੀ ਨੂੰ ਬਹਾਲ ਕਰਨ ਦੇ ਨਾਲ ਸਿੱਖਿਆ ਖੇਤਰ ਦੇ ਪਾਸਾਰ ਲਈ ਦੇਸ਼ ਦੇ ਪੱਛੜੇ ਇਲਾਕਿਆਂ ਵਿੱਚ ਨਵੀਆਂ ਸਰਕਾਰੀ ਯੂਨੀਵਰਸਿਟੀਆਂ ਖੋਲ੍ਹੀਆਂ ਜਾਣਗੀਆਂ।

ਰਾਹੁਲ ਨੇ ਕਿਹਾ, ‘ਅਸੀਂ ਮੰਨਦੇ ਹਾਂ ਕਿ ਸਿੱਖਿਆ ਬੱਚੇ ਨੂੰ ਸਮਰੱਥ ਬਣਾਉਂਦੀ ਹੈ ਤੇ ਇਹ ਹਰ ਬੱਚੇ ਨੂੰ ਮੁਹੱਈਆ ਕੀਤੀ ਜਾਣੀ ਚਾਹੀਦੀ ਹੈ।’ ਇੱਕ ਹੋਰ ਪੋਸਟ ’ਚ ਕਾਂਗਰਸ ਪ੍ਰਧਾਨ ਨੇ ਕਿਹਾ, ‘ਅਸੀਂ ਸਿੱਖਿਆ ਬਜਟ ਨੂੰ ਵਧਾ ਕੇ ਜੀਡੀਪੀ ਦਾ 6 ਫੀਸਦ ਕਰਾਂਗੇ।’

Education Loan Information:

Calculate Education Loan EMI