Happy Birthday Tiger Shroff: ਬਾਲੀਵੁੱਡ ਇੰਡਸਟਰੀ ਦੇ ਦਿੱਗਜ ਜੈਕੀ ਸ਼ਰਾਫ ਅਤੇ ਆਇਸ਼ਾ ਸ਼ਰਾਫ ਦੇ ਬੇਟੇ ਟਾਈਗਰ ਸ਼ਰਾਫ ਦਾ ਜਨਮ 2 ਮਾਰਚ 1990 ਨੂੰ ਮੁੰਬਈ ਵਿੱਚ ਹੋਇਆ ਸੀ। ਟਾਈਗਰ ਅੱਜ ਆਪਣਾ 34ਵਾਂ ਜਨਮਦਿਨ ਮਨਾ ਰਹੇ ਹਨ। ਉਸਨੇ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਸਾਜਿਦ ਨਾਡਿਆਡਵਾਲਾ ਦੀ ਐਕਸ਼ਨ-ਰੋਮਾਂਟਿਕ ਫਿਲਮ 'ਹੀਰੋਪੰਤੀ' ਨਾਲ ਕੀਤੀ, ਜੋ 2014 ਵਿੱਚ ਰਿਲੀਜ਼ ਹੋਈ ਸੀ। ਫਿਲਮ ਬਾਕਸ ਆਫਿਸ 'ਤੇ ਜ਼ਿਆਦਾ ਕਮਾਲ ਨਹੀਂ ਕਰ ਸਕੀ ਸੀ।


ਇਹ ਵੀ ਪੜ੍ਹੋ: ਅਨੰਤ ਅੰਬਾਨੀ ਤੇ ਰਾਧਿਕਾ ਮਰਚੈਂਟ ਦੀ ਪਾਰਟੀ 'ਚ ਰਿਹਾਨਾ ਨਾਲ ਹਾਦਸਾ, ਡਾਂਸ ਕਰਦੀ ਦੇ ਫਟ ਗਏ ਕੱਪੜੇ, ਲਾੜੀ ਦਾ ਨਾਂ ਵੀ ਲਿਆ ਗਲਤ


ਇਸ ਫਿਲਮ ਲਈ ਉਨ੍ਹਾਂ ਨੂੰ ਡੈਬਿਊ ਐਕਟਰ ਦੇ ਤੌਰ 'ਤੇ ਫਿਲਮਫੇਅਰ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ। ਇਸ ਤੋਂ ਬਾਅਦ ਟਾਈਗਰ ਨੂੰ 'ਬਾਗੀ' 'ਚ ਦੇਖਿਆ ਗਿਆ, ਜੋ ਬਾਕਸ ਆਫਿਸ 'ਤੇ ਕਾਫੀ ਹਿੱਟ ਰਹੀ ਸੀ। ਟਾਈਗਰ ਸ਼ਰਾਫ ਡਾਂਸ ਅਤੇ ਮਾਰਸ਼ਲ ਆਰਟਸ ਵਿੱਚ ਵੀ ਬਹੁਤ ਮਾਹਰ ਹੈ, ਜਿਸਦਾ ਅੰਦਾਜ਼ਾ ਫਿਲਮਾਂ ਵਿੱਚ ਉਸਦੇ ਡਾਂਸ ਅਤੇ ਐਕਸ਼ਨ ਤੋਂ ਲਗਾਇਆ ਜਾ ਸਕਦਾ ਹੈ। ਖਾਸ ਗੱਲ ਇਹ ਹੈ ਕਿ ਟਾਈਗਰ ਆਪਣੀਆਂ ਫਿਲਮਾਂ 'ਚ ਸਾਰੇ ਐਕਸ਼ਨ ਅਤੇ ਸਟੰਟ ਸੀਨ ਖੁਦ ਸ਼ੂਟ ਕਰਦੇ ਹਨ, ਜਿਸ ਨੂੰ ਪ੍ਰਸ਼ੰਸਕਾਂ ਨੂੰ ਕਾਫੀ ਪਸੰਦ ਵੀ ਆਉਂਦਾ ਹੈ ਅਤੇ ਹੈਰਾਨੀ ਵੀ ਹੁੰਦੀ ਹੈ।


ਇਹ ਹੈ ਟਾਈਗਰ ਸ਼ਰਾਫ ਦਾ ਅਸਲੀ ਨਾਮ
ਆਪਣੇ 10 ਸਾਲ ਦੇ ਕਰੀਅਰ 'ਚ ਟਾਈਗਰ ਨੇ ਕਰੀਬ 9-10 ਫਿਲਮਾਂ 'ਚ ਕੰਮ ਕੀਤਾ ਹੈ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਇਹ ਟਾਈਗਰ ਸ਼ਰਾਫ ਦਾ ਅਸਲੀ ਨਾਂ ਨਹੀਂ ਹੈ। ਹਾਂ, ਉਸਦਾ ਅਸਲੀ ਨਾਮ ਕੁਝ ਹੋਰ ਹੈ। ਟਾਈਗਰ ਦਾ ਅਸਲੀ ਨਾਂ ਜੈ ਹੇਮੰਤ ਸ਼ਰਾਫ ਹੈ। ਉਸ ਦੇ ਕਰੀਬੀ ਦੱਸਦੇ ਹਨ ਕਿ ਬਚਪਨ ;ਚ ਉਹ ਬਹੁਤ ਵੱਢਦਾ ਤੇ ਖਰੋਚਦਾ ਰਹਿੰਦਾ ਸੀ, ਜਿਸ ਦੀ ਵਜ੍ਹਾ ਕਰਕੇ ਫਿਲਮਾਂ 'ਚ ਐਂਟਰੀ ਤੋਂ ਬਾਅਦ ਉਸ ਦਾ ਨਾਮ ਟਾਈਗਰ ਰੱਖ ਦਿੱਤਾ ਗਿਆ ਸੀ।






ਟਾਈਗਰ ਸ਼ਰਾਫ ਦੀ ਆਉਣ ਵਾਲੀ ਫਿਲਮ
ਟਾਈਗਰ ਸ਼ਰਾਫ ਬਾਲੀਵੁੱਡ 'ਚ ਰਿਤਿਕ ਰੋਸ਼ਨ ਨੂੰ ਆਪਣਾ ਗੁਰੂ ਮੰਨਦੇ ਹਨ ਅਤੇ ਉਨ੍ਹਾਂ ਦੇ ਵੱਡੇ ਫੈਨ ਵੀ ਹਨ, ਜਿਨ੍ਹਾਂ ਨਾਲ ਉਹ ਫਿਲਮ 'ਵਾਰ' 'ਚ ਨਜ਼ਰ ਆ ਚੁੱਕੇ ਹਨ। ਜੇਕਰ ਆਉਣ ਵਾਲੇ ਸਮੇਂ 'ਚ ਉਨ੍ਹਾਂ ਦੇ ਕੰਮ ਦੀ ਗੱਲ ਕਰੀਏ ਤਾਂ ਉਹ ਜਲਦ ਹੀ ਅਕਸ਼ੈ ਕੁਮਾਰ ਨਾਲ 'ਬੜੇ ਮੀਆਂ ਛੋਟੇ ਮੀਆਂ' 'ਚ ਨਜ਼ਰ ਆਉਣਗੇ, ਜਿਸ ਨੂੰ ਲੈ ਕੇ ਉਨ੍ਹਾਂ ਦੇ ਪ੍ਰਸ਼ੰਸਕ ਵੀ ਕਾਫੀ ਉਤਸ਼ਾਹਿਤ ਹਨ। ਇਹ ਫਿਲਮ ਇਸ ਸਾਲ ਈਦ ਦੇ ਮੌਕੇ 'ਤੇ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ। 


ਇਹ ਵੀ ਪੜ੍ਹੋ: ਅਨੰਤ ਅੰਬਾਨੀ ਤੇ ਰਾਧਿਕਾ ਮਰਚੈਂਟ ਦੇ ਵਿਆਹ ਦੀ ਕਾਕਟੇਲ ਪਾਰਟੀ ਰਹੀ ਧਮਾਕੇਦਾਰ, ਮੁਕੇਸ਼ ਅੰਬਾਨੀ ਦੀ ਸਪੀਚ ਨੇ ਜਿੱਤਿਆ ਦਿਲ