ਉਨ੍ਹਾਂ ਟਵੀਟ ਕਰਦਿਆਂ ਲਿਖਿਆ 'ਮੈਂ ਜਾਣਦਾ ਹਾਂ ਕਿ ਤੂੰ ਕਿਸ ਦੁੱਖ ਤੋਂ ਗੁਜ਼ਾਰ ਰਿਹਾ ਸੀ, ਮੈਨੂੰ ਓਨਾ ਲੋਕਾਂ ਦੀ ਕਹਾਣੀ ਦਾ ਪਤਾ ਹੈ ਜਿਨ੍ਹਾਂ ਨੇ ਤੈਨੂੰ ਨੀਚਾ ਦਿਖਾਇਆ, ਜਿਨ੍ਹਾਂ ਕਰਕੇ ਤੂੰ ਮੇਰੇ ਮੋਢੇ ਲੱਗ ਕੇ ਰੋਇਆ ਸੀ! ਕਾਸ਼ ਮੈਂ ਪਿਛਲੇ 6 ਮਹੀਨੇ ਤੇਰੇ ਨਾਲ ਹੁੰਦਾ ਕਾਸ਼ ਤੂੰ ਮੇਰੇ ਨਾਲ ਗੱਲ ਕੀਤੀ ਹੁੰਦੀ, ਜੋ ਤੇਰੇ ਨਾਲ ਹੋਇਆ, ਉਹ ਉਨ੍ਹਾਂ ਦਾ ਕਰਮ ਸੀ ਤੇਰਾ ਨਹੀਂ।'
ਸ਼ੇਖਰ ਕਪੂਰ ਦਾ ਇਹ ਟਵੀਟ ਉਨ੍ਹਾਂ ਵੱਲ ਇਸ਼ਾਰਾ ਕਰਦਾ ਹੈ, ਜਿਨ੍ਹਾਂ ਕਰਕੇ ਸੁਸ਼ਾਂਤ ਪਰੇਸ਼ਾਨ ਰਹਿੰਦਾ ਸੀ। ਫਿਲਹਾਲ ਸੁਸ਼ਾਂਤ ਸਿੰਘ ਰਾਜਪੂਤ ਦੀ ਖ਼ੁਦਕੁਸ਼ੀ ਦੀ ਵਜ੍ਹਾ ਡਿਪ੍ਰੈਸ਼ਨ ਹੀ ਦੱਸੀ ਜਾ ਰਹੀ ਹੈ। ਸੁਸ਼ਾਂਤ ਦਾ ਸੰਸਕਾਰ ਮੁੰਬਈ 'ਚ ਹੀ ਕੀਤਾ ਜਾਏਗਾ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ