ਮੁੰਬਈ: ਬੌਲੀਵੁੱਡ ਅਦਾਕਾਰ ਫਰਹਾਨ ਅਖਤਰ ਦੀ ਮੋਸਟ ਅਵੇਟਿਡ ਫਿਲਮ 'ਤੂਫਾਨ' ਦੀ ਰਿਲੀਜ਼ ਡੇਟ ਦਾ ਫਾਈਨਲੀ ਐਲਾਨ ਕਰ ਦਿੱਤਾ ਗਿਆ ਹੈ। ਇਸ ਫਿਲਮ ਦੀ ਰਿਲੀਜ਼ਿੰਗ ਪਿਛਲੇ ਸਾਲ ਤੋਂ ਲਟਕ ਰਹੀ ਸੀ। ਮੇਕਰਸ ਨੇ ਅੱਜ ਇਸ ਦੀ ਰਿਲੀਜ਼ਿੰਗ ਦਾ ਖੁਲਾਸਾ ਕਰ ਦਿੱਤਾ ਹੈ। ਫਿਲਮ 'ਤੂਫ਼ਾਨ' 16 ਜੁਲਾਈ ਨੂੰ ਐਮਾਜ਼ਾਨ ਪ੍ਰਾਈਮ 'ਤੇ ਰਿਲੀਜ਼ ਹੋਵੇਗੀ। ਲੌਕਡਾਊਨ ਕਾਰਨ ਇਸ ਫਿਲਮ ਨੂੰ ਓਟੀਟੀ ਪਲੇਟਫਾਰਮ 'ਤੇ ਰਿਲੀਜ਼ ਕਰਨ ਦਾ ਫੈਸਲਾ ਲਿਆ ਗਿਆ ਹੈ।
ਇਸ ਵਿੱਚ ਅਦਾਕਾਰ ਫਰਹਾਨ ਅਖਤਰ ਮੁੱਖ ਭੂਮਿਕਾ ਵਿੱਚ ਹਨ। ਡਾਇਰੈਕਟਰ ਰਾਕੇਸ਼ ਓਮ ਪ੍ਰਕਾਸ਼ ਮਹਿਰਾ ਵੱਲੋਂ ਡਾਇਰੈਕਟਡ ਸਪੋਰਟਸ ਤੇ ਅਧਾਰਿਤ ਫਿਲਮ ਹੈ। ਰਾਕੇਸ਼ ਓਮ ਪ੍ਰਕਾਸ਼ ਮਹਿਰਾ ਸੱਤ ਸਾਲਾਂ ਬਾਅਦ ਫਰਹਾਨ ਖਾਨ ਨਾਲ ਮੁੜ ਜੁੜੇ ਹਨ। ਇਸ ਤੋਂ ਪਹਿਲਾਂ ਦੋਵੇਂ 'ਭਾਗ ਮਿਲਖਾ ਭਾਗ' 'ਚ ਇਕੱਠੇ ਕੰਮ ਕੀਤਾ ਸੀ।
ਤਕਰੀਬਨ 3 ਮਹੀਨੇ ਪਹਿਲਾ ਇਸ ਫਿਲਮ ਦਾ ਟੀਜ਼ਰ ਰਿਲੀਜ਼ ਕੀਤਾ ਗਿਆ ਸੀ, ਓਦੋ ਤੋਂ ਹੀ ਫੈਨਜ਼ ਇਸ ਫਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਇਸ ਵਿੱਚ ਫਰਹਾਨ ਅਖਤਰ ਬਦਮਾਸ਼ ਦੇ ਕਿਰਦਾਰ ਵਿੱਚ ਹਨ ਜੋ ਬਾਅਦ ਵਿੱਚ ਬੌਕਸਰ ਬਣਨ ਦੇ ਰਾਹ ਤੇ ਤੁਰਦਾ ਹੈ। ਇਸ ਫਿਲਮ ਵਿੱਚ ਫਰਹਾਨ ਦੇ ਨਾਲ ਪਰੇਸ਼ ਰਾਵਲ ਤੇ ਮ੍ਰਿਣਾਲ ਠਾਕੁਰ ਵੀ ਮੁੱਖ ਭੂਮਿਕਾ ਵਿੱਚ ਹਨ।
ਪਹਿਲਾਂ ਇਹ ਫਿਲਮ 21 ਮਈ ਨੂੰ ਅਮੇਜ਼ਨ ਪ੍ਰਾਈਮ ਵੀਡੀਓ 'ਤੇ ਰਿਲੀਜ਼ ਹੋਣ ਵਾਲੀ ਸੀ ਪਰ ਕੋਰੋਨਾ ਦੀ ਦੂਜੀ ਲਹਿਰ ਦੇ ਆਉਣ ਕਾਰਨ ਬਾਅਦ ਵਿਚ ਇਹ ਡੇਟ ਰੱਦ ਹੋ ਗਈ। ਪਿਛਲੇ ਸਾਲ ਤੋਂ, ਮੇਕਰਸ ਨੇ ਇਸ ਦੀ ਰਿਲੀਜ਼ ਡੇਟ ਦਾ ਕਈ ਵਾਰ ਐਲਾਨ ਕੀਤਾ ਹੈ। ਹੁਣ ਫਾਈਨਲੀ 16 ਜੁਲਾਈ ਨੂੰ ਦਰਸ਼ਕਾਂ ਨੂੰ ਇਹ ਫਿਲਮ ਦੇਖਣ ਨੂੰ ਮਿਲੇਗੀ।