ਅਜੈ ਦੀ 'ਤਾਨਾਜੀ' ਨੇ 11 ਦਿਨਾਂ 'ਚ ਹੀ ਕਮਾਏ 175 ਕਰੋੜ
ਏਬੀਪੀ ਸਾਂਝਾ | 21 Jan 2020 04:36 PM (IST)
ਅਜੈ ਦੇਵਗਨ ਤੇ ਸੈਫ ਅਲੀ ਖ਼ਾਨ ਸਟਾਰਰ ਫ਼ਿਲਮ 'ਤਾਨਾਜੀ' ਲਗਾਤਾਰ ਬਾਕਸ-ਆਫਿਸ 'ਤੇ ਕਮਾਈ ਦੇ ਨਵੇਂ ਰਿਕਾਰਡ ਬਣਾ ਰਹੀ ਹੈ। 100 ਕਰੋੜ ਤੇ 150 ਕਰੋੜ ਦੇ ਕੱਲਬ 'ਚ ਐਂਟਰੀ ਪਾਉਣ ਤੋਂ ਬਾਅਦ ਹੁਣ ਫ਼ਿਲਮ ਨੇ 175 ਕਰੋੜ ਰੁਪਏ ਦੀ ਕਮਾਈ ਦਾ ਅੰਕੜਾ ਪਾਰ ਕਰ ਲਿਆ ਹੈ।
ਮੁੰਬਈ: ਅਜੈ ਦੇਵਗਨ ਤੇ ਸੈਫ ਅਲੀ ਖ਼ਾਨ ਸਟਾਰਰ ਫ਼ਿਲਮ 'ਤਾਨਾਜੀ' ਲਗਾਤਾਰ ਬਾਕਸ-ਆਫਿਸ 'ਤੇ ਕਮਾਈ ਦੇ ਨਵੇਂ ਰਿਕਾਰਡ ਬਣਾ ਰਹੀ ਹੈ। 100 ਕਰੋੜ ਤੇ 150 ਕਰੋੜ ਦੇ ਕੱਲਬ 'ਚ ਐਂਟਰੀ ਪਾਉਣ ਤੋਂ ਬਾਅਦ ਹੁਣ ਫ਼ਿਲਮ ਨੇ 175 ਕਰੋੜ ਰੁਪਏ ਦੀ ਕਮਾਈ ਦਾ ਅੰਕੜਾ ਪਾਰ ਕਰ ਲਿਆ ਹੈ। ਫ਼ਿਲਮ ਨੇ ਰਿਲੀਜ਼ ਤੋਂ ਸਿਰਫ 11 ਦਿਨ ਅੰਦਰ 175 ਕਰੋੜ ਤੋਂ ਜ਼ਿਆਦਾ ਦੀ ਕਮਾਈ ਕਰ ਲਈ ਹੈ। ਫ਼ਿਲਮ ਐਨਾਲੀਟੀਕਸ ਤਰਣ ਆਰਦਸ਼ ਮੁਤਾਬਕ ਫ਼ਿਲਮ ਨੇ ਸੋਮਵਾਰ ਯਾਨੀ 11ਵੇਂ ਦਿਨ ਕੁਲ 8.17 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਇਸ ਤੋਂ ਪਹਿਲਾਂ ਫ਼ਿਲਮ ਨੇ 10ਵੇਂ ਦਿਨ ਯਾਨੀ ਐਤਵਾਰ ਨੂੰ 22.12 ਕਰੋੜ ਰੁਪਏ ਦਾ ਕਾਰੋਬਾਰ ਕੀਤਾ ਸੀ। ਫ਼ਿਲਮ ਨੇ ਦੂਜੇ ਸ਼ੁੱਕਰਵਾਰ ਨੂੰ 10.06 ਕਰੋੜ ਤੇ ਸ਼ਨੀਵਾਰ ਨੂੰ 16.36 ਕਰੋੜ ਰੁਪਏ ਦਾ ਬਿਜਨੈੱਸ ਕੀਤਾ ਸੀ। ਹੁਣ 11ਵੇਂ ਦਿਨ ਫ਼ਿਲਮ ਦੀ ਕੁੱਲ ਕਮਾਈ 175.62 ਕਰੋੜ ਰੁਪਏ ਤਕ ਪਹੁੰਚ ਗਈ ਹੈ। ਜੇਕਰ ਅਜੈ ਦੇਵਗਨ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਇਸ ਤੋਂ ਬਾਅਦ 'ਆਰਆਰਆਰ' ਦੀ ਸ਼ੂਟਿੰਗ ਸ਼ੁਰੂ ਕਰ ਚੁੱਕੇ ਹਨ। ਅਜੈ, ਜੂਨੀਅਰ ਐਨਟੀਆਰ ਤੇ ਰਾਮ ਚਰਨ ਦੇ ਨਾਲ ਹੈਦਰਾਬਾਦ 'ਚ 25 ਦਿਨਾਂ ਦੇ ਸ਼ੈਡਿਊਲ 'ਚ ਫ਼ਿਲਮ ਦੀ ਸ਼ੂਟਿੰਗ ਕਰਨਗੇ। ਇਸ ਦੇ ਨਾਲ ਹੀ ਦੱਸ ਦਈਏ ਕਿ 'ਤਾਨਾਜੀ' ਦੇ ਨਾਲ ਅਜੈ ਨੇ ਆਪਣੇ ਕਰੀਅਰ ਦੀ 100 ਫ਼ਿਲਮਾਂ ਪੂਰੀਆਂ ਕਰ ਲਈਆਂ ਹਨ।